ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) -ਅਮਰੀਕਾ ਚ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ ਵੱਖ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਨੌਜੁਆਨ ਮਨਜਿੰਦਰ ਸਿੰਘ ਸ਼ੇਰਗਿੱਲ ਇਸ ਦੁਨੀਆਂ ਤੋਂ ਅਚਾਨਕ ਰੁੱਖਸਤ ਹੋ ਗਏ। ਪਰਿਵਾਰਿਕ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ ਮੈਨੀ ਸ਼ੇਰਗਿੱਲ ਪੁਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪਿਆ ਤੇ ਸੁੱਤਾ ਪਿਆ ਹੀ ਰਹਿ ਗਿਆ। ਇਸ ਅਚਾਨਕ ਮੌਤ ਨਾਲ ਪਰਿਵਾਰ, ਸਮੁਚੇ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਕੈਲੀਫੋਰਨੀਆਂ ਕਬੱਡੀ ਫੇਡਰੇਸ਼ਨ ਦਾ ਸਦਮੇ ਚ ਆਉਣਾ ਸੁਭਾਵਕ ਹੀ ਸੀ। ਇਸ ਮੌਕੇ ਉਨਾਂ ਨੂੰ ਪਿਆਰ ਕਰਨ ਵਾਲੇ ਕੈਲੀਫੋਰਨੀਆਂ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਕਬੱਡੀ ਪ੍ਰਮੋਟਰ ਤੇ ਬਿਜਨਸਮੈਨ ਸੁਰਿੰਦਰ ਸਿੰਘ ਨਿੱਝਰ,ਐਨ ਆਰ ਆਈ ਸਭਾ ਦੇ ਪ੍ਰਧਾਨ ਪਾਲ ਸਹੋਤਾ,ਉਘੇ ਕਬੱਡੀ ਪ੍ਰਮੋਟਰ ਜੌਹਨ ਸਿੰਘ ਗਿੱਲ (ਜੋ ਇਨਾਂ ਦੇ ਪੰਜਾਬ ਤੋਂ ਪੇਂਡੂ ਵੀ ਹਨ), ਸੈਂਟਰ ਵੈਲੀ ਸਪੋਰਟਸ ਕਲੱਬ ਦੇ ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਧੀਰਾ ਨਿਝੱਰ, ਬਿਜਨਸਮੈਂਨ ਮਾਈਕ ਬੋਪਾਰਾਏ, ਬਿਜਨਸਮੈਂਨ ਭਿੰਦਾ ਗਾਖਲ,ਰਘਵੀਰ ਸਿੰਘ ਸ਼ੇਰਗਿੱਲ, ਰਜਿੰਦਰ ਸੇਖੋਂ, ਹਰਨੇਕ ਸਿੰਘ ਅਟਵਾਲ ਅਤੇ ਲਗਭਗ ਸਾਰੀਆਂ ਖੇਡ ਸੰਸਥਾਵਾਂ ਨੇ ਗਹਿਰਾ ਸ਼ੌਕ ਵਿਅਕਤ
ਕੀਤਾ ਹੈ। ਮਨਜਿੰਦਰ ਸਿੰਘ ਸ਼ੇਰਗਿੱਲ ਉਰਫ ਮੈਨੀ ਸ਼ੇਰਗਿੱਲ ਦੀ ਦੇਹ ਦਾ ਅੰਤਿਮ ਸੰਸਕਾਰ 30 ਮਈ ਨੂੰ ਦੁਪਿਹਰ 12 ਵਜੇ ਲੇਕਵੁਡ ਫਿਊਨਰਲ ਹੋਮ 900 ਸੈਂਟਾ ਫੀ ਐਵਨੀਓ ਹਗਸਨ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੰਤਿਮ ਅਰਦਾਸ ਸਿੱਖ ਟੈਂਪਲ ਮਡੈਸਟੋ ਵਿਖੇ ਹੋਵੇਗੀ। ਵਰਨਣਯੋਗ ਹੈ ਕਿ ਮੈਨੀ ਸ਼ੇਰਗਿੱਲ ਦਾ ਪੰਜਾਬ ਵਿਚਲਾ ਸ਼ਹਿਰ ਬੰਗਾ ਲਾਗੇ ਪਿੰਡ ਚੱਕ ਬਿਲਗਾਂ ਹੈ ਤੇ ਉਹ ਆਪਣੇ
ਪਰਿਵਾਰ ਨਾਲ ਇਥੇ ਸੀਰੀਜ ਤੇ ਟਰਲੱਕ, ਕੈਲੀਫੋਰਨੀਆ ਰਹੇ।
Boota Singh Basi
President & Chief Editor