ਨਕੋਦਰ, ਮਹਿਤਪੁਰ, (ਹਰਜਿੰਦਰ ਪਾਲ ਛਾਬੜਾ)-ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਬੀਤੇ ਦਿਨ ਤਰੀ ਮੋਹਨ ਹੋਟਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਸਥਾ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਅਸੀਂ ਜਲਦੀ ਹੀ ਆਪਣਾ ਕਬੱਡੀ ਸੀਜ਼ਨ ਸ਼ੁਰੂ ਕਰਨ ਜਾ ਰਹੇ ਹਾਂ।ਇਸ ਦੇ ਨਾਲ ਹੀ ਕੁੱਝ ਹਦਾਇਤਾਂ ਜੋ ਵਿਸ਼ਵ ਡੋਪਿੰਗ ਕਮੇਟੀ ਦੀਆਂ ਹੋਣਗੀਆਂ ਉਹਨਾਂ ਨੂੰ ਵੀ ਲਾਗੂ ਕੀਤਾ ਜਾਵੇਗਾ। ਉਹਨਾਂ ਆਸ ਜਿਤਾਈ ਕਿ ਕਬੱਡੀ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਬਹਿ ਕੇ ਵਿਚਾਰ ਕਰਨਾ ਚਾਹੀਦਾ ਹੈ। ਕਬੱਡੀ ਨੂੰ ਸਾਫ ਸੁਥਰੇ ਢੰਗ ਨਾਲ ਕਰਾਉਣ ਲਈ ਸਭ ਫੈਡਰੇਸ਼ਨਾਂ ,ਵੱਡੇ ਖਿਡਾਰੀ,ਪ੍ਰਮੋਟਰ ਦਿਲੋਂ ਕੰਮ ਕਰਨ ਤਾਂ ਕਿ ਕਬੱਡੀ ਨੂੰ ਹੋਰ ਤਰੱਕੀ ਮਿਲੇ। ਉਹਨਾਂ ਦੱਸਿਆ ਕਿ ਪੰਜਾਬੀ ਕੌਮ ਕੋਲ ਆਪਣੀ ਬੜੀ ਵਧੀਆ ਖੇਡ ਕਬੱਡੀ ਹੈ ਜਿਸ ਨੇ ਲੱਖਾਂ ਲੋਕਾਂ ਦਾ ਜੀਵਨ ਸੰਵਾਰਿਆ ਹੈ। ਇਹ ਖੇਡ ਹੋਰ ਕਿਵੇਂ ਅੱਗੇ ਵਧੇ ਇਸ ਲਈ ਸਭ ਨੂੰ ਆਪਸੀ ਭਾਈਚਾਰੇ ਨਾਲ ਕੰਮ ਕਰਨਾ ਚਾਹੀਦਾ ਹੈ॥ ਪਿਛਲੇ ਸਾਲਾਂ ਤੋਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਡੋਪ ਟੈਸਟਿੰਗ ਪਝਤੀ ਆਪਣੇ ਫੈਸਲੇ ਤੇ ਦਿਝੜਤਾ ਨਾਲ ਕੰਮ ਕਰ ਰਹੀ ਹੈ। ਜੋ ਅੱਗੇ ਵੀ ਕੰਮ ਕਰੇਗੀ। ਮੀਟਿੰਗ ਦੌਰਾਨ ਕਾਰਜਕਾਰੀ ਪਝਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪਹਿਲ ਕਦਮੀ ਦਿਖਾਈ ਹੈ।ਅੱਗੇ ਵੀ ਸਾਡਾ ਟੀਚਾ ਕਬੱਡੀ ਲਈ ਕੁੱਝ ਚੰਗਾ ਕਰਨ ਦਾ ਹੀ ਹੈ।ਜਿਸ ਲਈ ਅਸੀਂ ਪੂਰੀ ਤਰ੍ਹਾਂ ਵੱਚਨਵੱਧ ਹਾਂ । ਇਸ ਮੌਕੇ ਵਾਇਸ ਪਝਧਾਨ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਕਿਹਾ ਕਿ ਅੱਜ ਕਬੱਡੀ ਨੂੰ ਬਚਾਉਣਾ ਜਰੂਰੀ ਹੈ। ਪੰਜਾਬ ਦਾ ਯੂਥ ਵੱਡੇ ਪੱਧਰ ਕਬੱਡੀ ਨਾਲ ਜੁੜਿਆ ਹੋਇਆ ਹੈ। ਕਬੱਡੀ ਵਿੱਚੋਂ ਅਲਾਮਤਾਂ ਨੂੰ ਦੂਰ ਕਰਨ ਲਈ ਸਾਡੀ ਕੋਸ਼ਿਸ਼ ਜਾਰੀ ਹੈ। ਫੈਡਰੇਸ਼ਨ ਦੇ ਖਜਾਨਚੀ ਜਸਵੀਰ ਸਿੰਘ ਧਨੋਆ ਨੇ ਕਿਹਾ ਕਿ ਅੰਕਲ ਚੱਠਾ ਦੀ ਅਗਵਾਈ ਕਬੱਡੀ ਲਈ ਵਰਦਾਨ ਸਾਬਤ ਹੋਈ ਹੈ ਉਹ ਹਮੇਸ਼ਾ ਸਾਡੇ ਪ੍ਰੇਰਨਾ ਸਰੋਤ ਹਨ। ਇਸ ਮੌਕੇ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਖਜ਼ਨਚੀ ਕੋਚ ਹੈਪੀ ਲਿੱਤਰਾਂ,ਪ੍ਰੋ ਗੋਪਾਲ ਸਿੰਘ ਡੀਏਵੀ ਕਾਲਜ ਜਲੰਧਰ ,ਕਬੱਡੀ ਖਿਡਾਰੀ ਗੱਗੀ ਖੀਰਾਂਵਾਲ, ਕੋਚ ਪੰਮਾ ਨਿਮਾਜ਼ੀਪੁਰ, ਕੁਲਬੀਰ ਸਿੰਘ ਬਿਜਲੀ ਨੰਗਲ, ਮਨਜਿੰਦਰ ਸਿੰਘ ਸੀਪਾ , ਕਮਲ ਮੋਗਾ,ਸਲੀਮ ਕਾਉਂਕੇ,ਪੱਪੀ ਫੁੱਲਾਵਾਲ, ਗੋਪੀ ਬੋਲੀਨਾ, ਕਾਕਾ ਸੇਖਦੌਲਤ , ਡਾ ਬਲਬੀਰ ਸਿੰਘ , ਤੱਗੜ ਖੀਰਾਂਵਾਲ, ਬੱਗਾ ਕੁਤਬਾ , ਹਨੀ ਲਿੱਤਰਾਂ,ਬਾਊ ਔਲਖ,ਖੇਡ ਬੁਲਾਰੇ ਸਤਪਾਲ ਖਡਿਆਲ ,ਲੱਡੂ ਖਡਿਆਲ , ਪਿਰਤਾ ਧਨੌਰੀ , ਅਮਨ ਦੁੱਗਾਂ,ਸੁਖਮਨ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।
Boota Singh Basi
President & Chief Editor