ਮੈਰੀਲੈਡ -( ਵਿਸ਼ੇਸ ਪ੍ਰਤੀਨਿਧ ) ਖਾਲਸਾ ਗੁਰਮਤਿ ਅਕੈਡਮੀ ਦੇ ਨੰਨੇ ਬੱਚਿਆਂ ਨੂੰ ਪ੍ਰਿੰਸੀਪਲ ਡਾਕਟਰ ਸੁਰਿੰਦਰ ਸਿੰਘ ਨੇ ਕਲਾਸ ਵਿੱਚ ਜਾ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨੇ ਕਿਹਾ ਕੇ ਅਸੀਂ ਅਕਾਦਮਿਕ ਪ੍ਰਦਰਸ਼ਨ ਤੋ ਬਹੁਤ ਖੁਸ਼ ਹਾਂ। ਇਸ ਦਾ ਸਿਹਰਾ ਸਾਡੀ ਅਧਿਆਪਕ ਪੂਨਮਜੀਤ ਕੋਰ ਨੂੰ ਜਾਂਦਾ ਹੈ। ਜਿਨਾ ਨੇ ਸਾਨੂੰ ਇਸ ਕਾਬਲ ਬਣਾਇਆ ਹੈ।
ਵਿਦਿਆਰਥੀਆ ਦਾ ਇਹ ਵੀ ਕਹਿਣਾ ਸੀ ਕਿ ਪੰਜਾਬੀ ਸਿੱਖਣ ਨਾਲ ਸਾਨੂੰ ਅਪਨੀ ਮਿੱਟੀ ਦੀ ਖੁਸ਼ਬੂ ਦਾ ਪਤਾ ਚੱਲਿਆ ਹੈ। ਸਾਡੇ ਤਿਉਹਾਰ ਸਾਡੇ ਲਈ ਪ੍ਰੇਰਨਾ ਸਾਬਤ ਹੋ ਰਹੇ ਹਨ। ਸੋ ਲੋਹੜੀ ਦੇ ਸਮਾਗਮ ਨੇ ਸਾਨੂੰ ਪੰਜਾਬ ਨਾਲ ਜੋੜਿਆ ਹੈ। ਇਸ ਤਿਉਹਾਰ ਦੀ ਅਹਿਮੀਅਤ ਨੇ ਸਾਨੂੰ ਪ੍ਰੀਵਾਰਕ ਰੀਤਾਂ ਦਾ ਪਤਾ ਦੱਸਿਆ ਹੈ।
ਅਧਿਆਪਕ ਪੂਨਮਜੀਤ ਕੋਰ ਨੇ ਦੱਸਿਆ ਕਿ ਛੋਟੇ ਬੱਚਿਆਂ ਨਾਲ ਵਿਚਰਨਾ ਕਾਫੀ ਮੁਸ਼ਕਲ ਹੈ। ਪਰ ਇਹਨਾਂ ਦੇ ਤੋਤਲੇ ਬੋਲ ਮੇਰੇ ਲਈ ਵਿਲੱਖਣ ਹਨ। ਜੋ ਮੈਨੂੰ ਇਹਨਾਂ ਪ੍ਰਤੀ ਪਿਆਰ ,ਸਤਿਕਾਰ ਤੇ ਮਾਣ ਬਖਸ਼ਦੇ ਹਨ। ਜਿਸ ਸਦਕਾ ਇਹਨਾਂ ਵਿਦਿਆਰਥੀਆਂ ਦੇ ਹਰੇਕ ਪਲ ਨੂੰ ਪੜਾਈ ਵਿੱਚ ਸਮੋ ਕੇ ਰੱਖਦੀ ਹਾਂ। ਇਹ ਮੇਰਾ, ਸਾਡੀ ਅਕੈਡਮੀ ਤੇ ਮਾਪਿਆ ਦਾ ਭਵਿਖ ਹੈ। ਜਿਸ ਨੂੰ ਉਜਵਲ ਕਰਨ ਕਈ ਅਸੀਂ ਯੋਗਦਾਨ ਪਾ ਰਹੇ ਹਾਂ।
ਆਸ ਹੈ ਕਿ ਭਵਿਖ ਵਿੱਚ ਅਸੀਂ ਚੰਗੇਰੇ ਦੀ ਆਸ ਕਰਦੇ ਹਨ। ਜਿਸ ਕਰਕੇ ਇਹ ਇਨਾਮ ਇਹਨਾਂ ਲਈ ਮਾਣ ਹਨ ਤੇ ਦੂਜਿਆਂ ਲਈ ਨਸੀਹਤ ਤੇ ਪ੍ਰੇਰਣਾ ਹਨ।
Boota Singh Basi
President & Chief Editor