ਮੈਰੀਲੈਡ-( ਗਿੱਲ ) ਮੈਰੀਲੈਡ ਵਿੱਚ ਹੈਲਥ ਸੇਵਾਵਾਂ ਵੱਖ ਵੱਖ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ।ਸਾਫ ਸਫ਼ਾਈ ਤੇ ਸਹੂਲਤਾਂ ਨਾਲ ਲੈਸ ਕੇਦਰ ਪਟੋਮਿਕ ਨੇ ਕਾਫੀ ਨਾਮਣਾ ਖੱਟਿਆ ਹੈ। ਵੱਖ ਵੱਖ ਸ਼ਖਸੀਅਤਾ ਵੱਲੋਂ ਇਸ ਦਾ ਦੌਰਾ ਕੀਤਾ ਗਿਆ। ਉਹਨਾਂ ਦੇ ਵਿਚਾਰਾਂ ਦੇ ਨਿਰੀਖਣ ਤੋਂ ਬਾਦ ਪਤਾ ਚੱਲਿਆ ਹੈ। ਕਿ ਇਸ ਕੇਦਰ ਦੇ ਮਰੀਜ਼ ਸੇਵਾਵਾਂ ਤੇ ਰਵੱਈਏ ਤੋਂ ਕਾਫੀ ਖੁਸ਼ ਹਨ। ਜਿਸ ਕਰਕੇ ਇਹ ਕੇਦਰ ਵਿੱਚ ਸੀਟ ਦੀ ਉਪਲਬਧੀ ਬਹੁਤ ਘੱਟ ਮਿਲਦੀ ਹੈ। ਕਿੳਕਿ ਹਰੇਕ ਵਿਅਕਤੀ ਇਸ ਕੇਦਰ ਦੀਆਂ ਸੇਵਾਵਾਂ ਲੈਣ ਲਈ ਤਤਪਰ ਰਹਿੰਦਾ ਹੈ।
> ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਇਸ ਕੇਦਰ ਦਾ ਦੋਰਾ ਕੀਤਾ ਗਿਆ। ਦੇਖਿਆ ਗਿਆ ਕਿ ਹਰੇਕ ਕਰਮਚਾਰੀ ਆਪੋ ਅਪਨੇ ਕਾਰਜ ਵਿਚ ਵਿਅਸਤ ਸੀ। ਹਰੇਕ ਵਿਅਕਤੀ ਅਪਨੇ ਕਾਰਜ ਨੂੰ ਸਲੀਕੇ ਦੇ ਅਧਾਰ ਤੇ ਕਰ ਰਿਹਾ ਸੀ। ਕੇਦਰ ਦੀ ਸਫਾਈ ਨੇ ਜਾਫੀ ਪ੍ਰਭਾਵੁਤ ਕੀਤਾ। ਕੇਦਰ ਦੇ ਵੱਖ ਵੱਖ ਵਿਭਾਗ ਨਾਲ ਵਿਚਾਰਾਂ ਕੀਤੀਆਂ ਗਈਆਂ । ਉਹਨਾਂ ਦੱਸਿਆ ਕਿ ਕੇਦਰ ਦੇ ਸੀ ਈ ਓ ਬਹੁਤ ਮਿਲਣਸਾਰ ਹਨ। ਹਰੇਕ ਵਰਕਰ ਨਾਲ ਨਿੱਜੀ ਮੇਲ ਮਿਲਾਪ ਰੱਖਦੇ ਹਨ। ਹਰ ਮੁਸ਼ਕਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਦੇ ਹਨ।ਸਮੇਂ ਸਮੇਂ ਤੇ ਤਨਖਾਹ ਵਿੱਚ ਵਾਧਾ ਕਰਦੇ ਹਨ। ਹਰੇਕ ਸਾਲ ਕੰਮ ਨੂੜਨ ਮੁੱਖ ਰੱਖਕੇ ਬੌਨਸ ਵੀ ਦਿੱਤਾ ਜਾਂਦਾ ਹੈ। ਜਿਸ ਕਰਕੇ ਹਰ ਵਰਕਰ ਦੀ ਕੰਮ ਕਰਨ ਦੀ ਅੱਵਧੀ ਦਸ ਤੋ ਪੰਦਰਾਂ ਸਾਲ ਹੈ। ਇਹ ਵਿਲੱਖਣ ਕੇਦਰ ਦੀ ਪ੍ਰਾਪਤੀ ਹੈ।
> ਮਰੀਜ਼ਾਂ ਨੇ ਦੱਸਿਆ ਕਿ ਨਿੱਜੀ ਤਵੱਜੋ ਤੋ ਇਲਾਵਾ ਖਾਣ ਪੀਣ ਤੇ ਸੇਵਾਵਾਂ ਭਾਵ ਟੇਕ ਕੇਅਰ ਸ਼ਲਾਘਾ ਯੋਗ ਹੈ। ਇਕ ਮਰੀਜ਼ ਨੇ ਕਿਹਾ ਕਿ ਮੇਰਾ ਭਾਰ ਇਸ ਕੇਦਰ ਦੀਆਂ ਸਹੂਲਤਾਂ ਸਦਕਾ ਵੱਧ ਗਿਆ ਹੈ। ਫਿਟਨਸ ਕੇਂਦਰ ਦੇ ਦੋਰੇ ਸਮੇਂ ਪਤਾ ਚੱਲਿਆ ਕਿ ਉਹ ਕਾਰ ਵਿਚ ਬੈਠਣਾ ਤੇ ਚਲਾਉਣ ਸਬੰਧੀ ਗਾਈਡ ਕਰਦੇ ਹਨ। ਇਹ ਖ਼ਾਸ ਆਕਰਸ਼ਨ ਇਸ ਕੇਦਰ ਦੀ ਹੈ। ਜਿੱਥੇ ਛੇ ਮੈਂਬਰੀ ਟੀਮ ਹਮੇਸ਼ਾ ਇਸ ਕਾਰਜ ਲਈ ਤਿਆਰ ਰਹਿਦੀ ਹੈ।
> ਕੇਂਦਰ ਦੀ ਕਾਰਗੁਜ਼ਾਰੀ ਤੇ ਸਹੂਲਤਾਂ ਤੋਂ ਇਲਾਵਾ ਕਰਮਚਾਰੀਆਂ ਦਾ ਸੁਚੱਜਾ ਰਵੱਈਆ ਇਸ ਕੇਦਰ ਨੂੰ ਅਨੇਕਾਂ ਸਾਈਟੇਸ਼ਨ ਮੁਹਈਆ ਕਰਵਾ ਗਿਆ ਹੈ। ਹਰ ਸਾਲ ਇਸ ਕੇਦਰ ਦਾ ਕਦੇ ਡਾਕਟਰ ,ਕਦੇ ਨਰਸ ਤੇ ਕਦੇ ਕਰਮਚਾਰੀ ਕਿਸੇ ਨਾ ਕਿਸੇ ਸਾਈਟੇਸ਼ਨ ਦੀ ਪ੍ਰਾਪਤੀ ਦਾ ਨਾਇਕ ਬਣਦਾ ਹੈ। ਜਿਸ ਕਰਕੇ ਇਹ ਕੇਂਦਰ ਹਮੇਸ਼ਾ ਹੀ ਸਰਵੋਤਮ ਕਤਾਰ ਦਾ ਭਾਗੀਦਾਰ ਰਿਹਾ ਹੈ।
Boota Singh Basi
President & Chief Editor