ਪਠਾਨਕੋਟ ਦੇ 44 ਵੀ.ਐਲ.ਡੀ.ਸੀਜ਼ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਪੁਲਿਸ ਨਾਲ ਮਿਲ ਕੇ ਕੰਮ ਕਰਨ ਦਾ ਅਹਿਧ, ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ

0
149

– ਡੀਜੀਪੀ ਪੰਜਾਬ ਨੇ ਪਠਾਨਕੋਟ ਵਿੱਚ 44 ਵੀਐਲਡੀਸੀਜ਼ ਨਾਲ ਤਾਲਮੇਲ ਮੀਟਿੰਗ ਕੀਤੀ, ਵੀਐਲਡੀਸੀਜ਼ ਅਤੇ ਪੰਜਾਬ ਪੁਲਿਸ ਦਰਮਿਆਨ ਵਧੇਰੇ ਤਾਲਮੇਲ ਦੀ ਕੀਤੀ ਮੰਗ

– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ

– ਡੀਜੀਪੀ ਪੰਜਾਬ ਨੇ ਹੜ੍ਹ ਸੰਕਟ ਦੌਰਾਨ ਵੀਐਲਡੀਸੀਜ਼ ਦੇ ਸ਼ਾਨਦਾਰ ਕੰਮ ਦੀ ਕੀਤੀ ਸ਼ਲਾਘਾ , ਦੋ ਵੀਐਲਡੀਸੀਜ਼ ਦਾ ਕੀਤਾ ਸਨਮਾਨ

– ਪਠਾਨਕੋਟ ਵਿੱਚ ਪੁਲਿਸ ਸਟੇਸ਼ਨਾਂ ਦੀਆਂ ਦੋ ਨਵੀਆਂ ਬਣੀਆਂ ਇਮਾਰਤਾਂ ਦਾ ਕੀਤਾ ਉਦਘਾਟਨ : ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਪਠਾਨਕੋਟ, 5 ਸਤੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਪਠਾਨਕੋਟ ਵਿਖੇ ਨਸ਼ਾ ਸਪਲਾਈ ਨੈਟਵਰਕ ਨੂੰ ਖਤਮ ਕਰਨ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਇੱਕ ਢੁਕਵੀਂ ਰਣਨੀਤੀ ਤਿਆਰ ਕਰਨ ਹਿਤ ਉਥੇ ਦੀਆਂ 44 ਗ੍ਰਾਮੀਣ ਪੱਧਰੀ ਰੱਖਿਆ ਕਮੇਟੀਆਂ (ਵੀ.ਐਲ.ਡੀ.ਸੀ.) ਨਾਲ ਅਹਿਮ ਮੀਟਿੰਗ ਕੀਤੀ।

ਜ਼ਿਕਰਯੋਗ ਹੈ ਕਿ ਵੀ.ਐਲ.ਡੀ.ਸੀ., ਸੁਰੱਖਿਆ ਬਲਾਂ ਦੀਆਂ ‘ਅੱਖਾਂ ਅਤੇ ਕੰਨਾਂ’ ਵਜੋਂ ਕੰਮ ਕਰਦੇ ਹਨ ਅਤੇ ਡਰੱਗ ਨੈਟਵਰਕ ਨੂੰ ਠੱਲ੍ਹ ਪਾਉਣ ਸਬੰਧੀ ਅਸਲ ਜਾਣਕਾਰੀ ਪ੍ਰਾਪਤ ਕਰਨ ਵਿੱਚ ਜ਼ਮੀਨੀ ਪੱਧਰ ’ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਡੀਜੀਪੀ ਨੇ ਸਮੂਹ ਵੀ.ਐਲ.ਡੀ.ਸੀਜ਼. ਨੂੰ ਇਕਜੁੱਟ ਹੋ ਕੇ ਟੀਮਾਂ ਵਜੋਂ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ- ਨੂੰ ਲਾਗੂ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਨਰਿੰਦਰ ਭਾਰਗਵ, ਡੀਆਈਜੀ ਬੀਐਸਐਫ ਗੁਰਦਾਸਪੁਰ , ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਅਤੇ ਐਸਐਸਪੀ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਵੀ ਮੌਜੂਦ ਸਨ।

ਇਸ ਇਤਿਹਾਸਕ ਪਲ ਵਿੱਚ, ਪਠਾਨਕੋਟ ਦੇ 44 ਵੀਐਲਡੀਸੀਜ਼ ਨੇ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਵਿਰੁੱਧ ਦ੍ਰਿੜ ਸਟੈਂਡ ਲਿਆ ਹੈ ਅਤੇ ਆਪਣੇ ਪਿੰਡਾਂ ਨੂੰ “ਨਸ਼ਾ ਮੁਕਤ ਜ਼ੋਨ”ਘੋਸ਼ਿਤ ਕੀਤਾ ਹੈ। ਵੀਐਲਡੀਸੀਜ਼ ਦੇ ਨੁਮਾਇੰਦਿਆਂ ਨੇ ਆਪਣੇ ਇਲਾਕੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਨਾਲ ਮਿਲ ਕੇ ਕੰਮ ਕਰਨ ਦਾ ਅਹਿਧ ਲਿਆ ।

ਸਸ਼ਕਤੀਕਰਨ ਅਤੇ ਮਾਨਤਾ ਦੇ ਪ੍ਰਤੀਕ ਵਜੋਂ, ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀਐਲਡੀਸੀਜ਼ ਨੂੰ ਨਵੇਂ ਸ਼ਨਾਖਤੀ ਕਾਰਡ ਅਤੇ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸਹਿਯੋਗ ਦਿੱਤਾ ਜਾ ਸਕੇ। ਉਹਨਾਂ ਨੇ ਹੜ੍ਹ ਸੰਕਟ ਦੌਰਾਨ ਵੀਐਲਡੀਸੀਜ਼ ਵਲੋਂ ਦਿਖਾਏ ਗਏ ਅਸਾਧਾਰਣ ਸਮਰਪਣ ਅਤੇ ਦਿਲੇਰੀ ਦੀ ਵੀ ਸ਼ਲਾਘਾ ਕੀਤੀ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਦੋ ਵੀਐਲਡੀਸੀਜ਼ ਨੂੰ ਉਨ੍ਹਾਂ ਦੀਆਂ ਮਿਸਾਲੀ ਸੇਵਾਵਾਂ ਲਈ ਸਨਮਾਨਿਤ ਕੀਤਾ।

ਮੀਟਿੰਗ ਦੌਰਾਨ, ਡੀਜੀਪੀ ਗੌਰਵ ਯਾਦਵ ਨੇ ਰੀਅਲ-ਟਾਈਮ ਇਕੱਤਰਤਾ ਅਤੇ Çਂੲਨਫਰਮੇਸ਼ਨ ਸ਼ੇਅਰਿੰਗ ਰਾਹੀਂ ਪੁਰਾਣੀ ਮਨੁੱਖੀ ਖੁਫੀਆ ਜਾਣਕਾਰੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਸਰਹੱਦੀ ਚੁਣੌਤੀਆਂ ਨੂੰ ਹੱਲ ਕਰਨ ਲਈ ਸਮੂਹਿਕ ਯਤਨ ਬਹੁਤ ਮਹੱਤਵਪੂਰਨ ਹਨ।

ਉਨ੍ਹਾਂ ਨੇ ਪੁਲਿਸ ਨਾਲ ਨਸ਼ਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਅਤੇ ਸਮਾਜ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿਚਕਾਰ ਸਮੇਂ ਸਿਰ ਮਹੱਤਵਪੂਰਨ ਖੁਫੀਆ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਸੁਚਾਰੂ ਬਣਾਉਣ ਲਈ ਵਿਲੇਜ ਪੁਲਿਸ ਅਫਸਰਾਂ (ਵੀਪੀਓਜ਼) ਨੂੰ ਨਵੀਆਂ ਬੀਟ ਬੁੱਕਸ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ।

ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਵੱਲੋਂ ਡਰੋਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਲਈ 1 ਲੱਖ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕਰਕੇ ਪਹਿਲਾਂ ਹੀ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਇਸ ਸਰਗਰਮ ਉਪਾਅ ਦਾ ਉਦੇਸ਼ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਅਤੇ ਪੰਜਾਬ ਸਰਹੱਦ ’ਤੇ ਸੁਰੱਖਿਆ ਵਧਾਉਣਾ ਹੈ।

ਦੱਸਣਾ ਬਣਦਾ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੋ ਨਵੇਂ ਬਣੇ ਪੁਲਿਸ ਸਟੇਸ਼ਨਾਂ- ਸਦਰ ਅਤੇ ਤਾਰਾਗੜ੍ਹ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਆਮ ਲੋਕਾਂ ਨੂੰ ਨਿਰਵਿਘਨ ਅਤੇ ਕੁਸ਼ਲ ਪੁਲਿਸ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਹ ਆਧੁਨਿਕ ਸਹੂਲਤਾਂ ਕਾਨੂੰਨ ਲਾਗੂ ਕਰਨ ਦੇ ਯਤਨਾਂ ਅਤੇ ਭਾਈਚਾਰਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਪਲਬਧ ਹਨ।

LEAVE A REPLY

Please enter your comment!
Please enter your name here