ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁੱਲ ਹਮੀਦ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ

0
238

9 ਸਤੰਬਰ ਖੇਮਕਰਨ
ਭਾਰਤ ਪਾਕਿਸਤਾਨ ਵਾਲੀ1965 ਦੀ ਜੰਗ ਦੇ ਮਹਾਂਨਾਇਕ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਆਸਲ ਉਤਾੜ ਨੇੜੇ ਬਣੇ ਸ਼ਹੀਦੀ ਸਮਾਰਕ ਵਿਖੇ ਭਾਰਤੀ ਫੋਜ ਵਲੋ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੋਕੇ ਬ੍ਰਗੇਡੀਅਰ ਵਿਕਰਮ ਚੰਦੇਲ ਨੇ ਉਚੇਚੇ ਤੋਰ ਤੇ ਪਹੁੰਚਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਹਨਾ ਦੀ ਸ਼ਾਹਦਤ ਨੂੰ ਯਾਦ ਕੀਤਾ। ਇਸ ਮੋਕੇ ਸ਼ਹੀਦ ਅਬਦੁਲ ਹਮੀਦ ਦੀ ਬੇਟੀ ਨਾਜ਼ਬੁਨ ਨਿਸ਼ਾ , ਪੋਤਰਾ ਮਹੰਮਦ ਜਮੀਲ ਅਬਦੁਲ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਐਸ ਡੀ ਐਮ ਰਾਜੇਸ਼ ਕੁਮਾਰ, ਮੇਜਰ ਸੁਬਰਾਮਰੀਅਮ, ਰਾਹੁਲ ਸ਼ਕੁਲਾ, ਸਲੀਮ ਯਾਦਵ, ਪ੍ਰੀਤਇੰਦਰ ਸਿੰਘ ਡੀ ਐਸ ਪੀ ਭਿੱਖੀਵਿੰਡ,ਸਾਗਰ ਬਾਂਸਲ ਐਸ ਐਚ ਓ ਵਲਟੋਹਾ ਨੇ ਵੀ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਫੌਜ ਦੇ ਉਚ ਅਧਿਕਰੀਆਂ ਨੇ ਕਿਹਾ ਕਿ ਸਾਨੂੰ ਸਾਡੇ ਸ਼ਹੀਦਾ ਤੇ ਮਾਣ ਹੈ ਉਨ੍ਹਾਂ ਦੇਸ਼ ਦੀ ਰਾਖੀ ਕਰਦਿਆਂ ਹੋਇਆਂ ਆਪਣੀਆ ਜਾਨਾ ਵਾਰ ਕੇ ਸਰਵੋਤਮ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਅਬਦੁਲ ਹਮੀਦ ਨੇ ਆਪਣੀ ਬਾਹਦੁਰੀ ਨਾਲ ਦੁਸ਼ਮਣਾਂ ਦੇ ਪੈਟਨ ਟੈਂਕਾ ਦੀ ਕਬਰਗਾਹ ਬਣਾ ਦਿੱਤੀ । ਅਬਦੁਲ ਹਮੀਦ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਸ਼ ਵਾਸੀਆਂ ਅਤੇ ਭਾਰਤੀ ਫੌਜ ਵਲੋਂ ਸਾਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਜਿਸ ਲਈ ਅਸੀ ਉਹਨਾ ਦੇ ਰਿਣੀ ਹਾਂ।ਇਸ ਮੋਕੇ ਸਰਪੰਚ ਤਰਲੋਚਨ ਸਿੰਘ ਆਸਲ ਉਤਾੜ, ਅਮ੍ਰਿਤਬੀਰ ਸਿੰਘ ਬਿੱਟੂ ਸਾਬਕਾ ਚੈਅਰਮੈਨ,ਸਰਪੰਚ ਹਰਭਜਨ ਸਿੰਘ, ਸਾਬਕਾ ਸਰਪੰਚ ਤਾਰਾ ਸਿੰਘ, ਸਾਬਕਾ ਸਰਪੰਚ ਪ੍ਰਤਾਪ ਸਿੰਘ ਕੁੰਡਾ , ਕੁਲਦੀਪ ਸਿੰਘ ਮੈਂਬਰ, ਦੀਦਾਰ ਸਿੰਘ, ਬਲਵਿੰਦਰ ਸਿੰਘ ਰੂਪ ਸਿੰਘ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਲੱਖਾ ਸਿੰਘ ਮੈਂਬਰ,ਸੁਖਦੇਵ ਸਿੰਘ ਭੱਲਾ ਫੋਜੀ, ਥਾਣੇਦਾਰ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

LEAVE A REPLY

Please enter your comment!
Please enter your name here