ਚੰਡੀਗੜ੍ਹ (ਸਾਂਝੀ ਸੋਚ ਬਿਊਰੋ) : ਅਮਰੀਕਾ ਤੋਂ ਪੰਜਾਬ ਫੇਰੀ ਉਤੇ ਆਏ ਹੋਏ ‘ਸਾਂਝੀ ਸੋਚ’ ਅਖਬਾਰ ਤੇ ਟੀਵੀ ਦੇ ਸੰਪਾਦਕ ਬੂਟਾ ਸਿੰਘ ਬਾਸੀ ਚੰਡੀਗੜ੍ਹ ਵਿਖੇ ਅਦਬੀ ਪੰਜਾਬੀ ਸੱਥ ਰੋਜ ਗਾਰਡਨ ਦੇ ਸੱਦੇ ਉਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਲੇਖਕਾਂ ਤੇ ਪਾਠਕਾਂ ਦੇ ਰੂਬਰੂ ਹੋਏ ਤੇ ਉਨਾ ਸਨਮਾਣ ਕੀਤਾ ਗਿਆ। ਉਨਾ ਨੇ ਪਾਠਕਾਂ ਤੇ ਲੇਖਕਾਂ ਨਾਲ ਆਪਣੇ ਪੱਤਰਕਾਰੀ ਦੇ ਤਜਰਬੇ ਸਾਂਝੇ ਕੀਤੇ। ਪੰਜਾਬੀ ਮਾਂ ਬੋਲੀ ਦੀ ਦੇਸ਼ ਬਦੇਸ਼ ਵਿਚ ਮਹਾਨਤਾ ਤੇ ਮਹੱਤਤਾ ਬਾਰੇ ਚਾਨਣਾ ਪਾਇਆ। ਬਾਸੀ ਨੇ ਆਖਿਆ ਕਿ ਉਹ ਮਾਂ ਬੋਲੀ ਦੇ ਪ੍ਰਸਾਰ ਤੇ ਪਰਚਾਰ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣਗੇ। ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਬੂਟਾ ਬਾਸੀ ਗਤੀਸ਼ੀਲ ਪੱਤਰਕਾਰ ਤੇ ਸਮਾਜ ਸੁਧਾਰਕ ਹੈ। ਸੱਥ ਦੇ ਪ੍ਰਧਾਨ ਦਿਲਸ਼ੇਰ ਸਿੰਘ ਚੰਦੇਲ ਨੇ ਸਭਨਾਂ ਨੂੰ ਜੀਓ ਆਇਆਂ ਆਖਿਆ ਤੇ ਗੀਤ ਗਾਕੇ ਲੋਕਾਂ ਦੇ ਮਨ ਮੋਹੇ। ਇਸ ਸਮਾਗਮ ਵਿਚ ਪੁਰਾਣੇ ਲੋਕ ਗਾਇਕ ਜਗਰਾਜ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਧੌਲਾ ਨੇ ਚੁੰਨੀ ਗੀਤ ਗਾਕੇ ਸਰੋਤਿਆਂ ਦਾ ਮਨ ਮੋਹਿਆ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਸਭਨਾਂ ਨੂੰ ਜੀਓ ਆਇਆਂ ਕਹਿੰਦਿਆਂ ਅਦਬੀ ਸੱਥ ਰੋਜ ਗਾਰਡਨ ਦੇ ਸਾਹਿਤਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅਮਰੀਕਾ ਤੋਂ ਪਧਾਰੇ ਕਾਮੇਡੀ ਕਲਾਕਾਰ ਜਗਤਾਰ ਜੱਗੀ ਨੇ ਇਸ ਮੌਕੇ ਆਖਿਆ ਕਿ ਕਲਾ ਭਵਨ ਵਿਖੇ ਆਕੇ ਉਨਾਂ ਨੂੰ ਵਿਲੱਖਣ ਸਕੂਨ ਮਿਲਿਆ ਹੈ। ਕੈਪਟਨ ਨਰਿੰਦਰ ਸਿੰਘ ਆਈ ਏ ਐਸ ਨੇ ਆਪਣੀਆਂ ਪੁਸਤਕਾਂ ਲੇਖਕਾਂ ਨੂੰ ਭੇਟ ਕੀਤੀਆਂ। ਇਸ ਸਮਾਰੋਹ ਵਿਚ ਅਜਾਇਬ ਔਜਲਾ, ਸ਼ਬਦੀਸ਼, ਅਨੀਤਾ, ਹਰਪ੍ਰੀਤ ਚਨੂੰ, ਪ੍ਰੋ ਗੁਰਮੇਲ,ਡਾ ਲਾਭ ਸਿੰਘ ਖੀਵਾ, ਇਕਬਾਲ ਚੜਿਕ ਤੇ ਹੋਰ ਉਘੀਆਂ ਹਸਤੀਆਂ ਹਾਜਰ ਹੋਈਆਂ।
Boota Singh Basi
President & Chief Editor