ਪਹਿਲਵਾਨ ਜੁਝਾਰੂ ਕੁੜੀਆਂ ਲਈ ਇਨਸਾਫ ਲਈ ਵਿਸ਼ਾਲ ਰੋਸ ਪ੍ਰਦਰਸ਼ਨ: ਮੋਦੀ ਸਰਕਾਰ ਦੀ ਅਰਥੀ ਫੂਕੀ

0
95

ਪਹਿਲਵਾਨਾਂ ਨਾਲ ਜਿਣਸੀ ਦੁਰਵਿਹਾਰ ਦੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੀ ਮੰਗ
ਸੰਗਰੂਰ,
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਅਤੇ ਔਰਤਾਂ ਵੱਲੋਂ ਰੋਸ਼ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪਹੁੰਚੇ।

ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਦੁਨੀਆਂ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਵੱਲੋਂ ਉਨ੍ਹਾਂ ਨਾਲ਼ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੁਆਰਾ ਕੀਤੇ ਗਏ ਜਿਣਸੀ ਦੁਰਵਿਹਾਰ ਦੇ ਗੰਭੀਰ ਜੁਰਮ ਸੰਬੰਧੀ ਇਨਸਾਫ਼ ਲੈਣ ਲਈ ਜੰਤਰ ਮੰਤਰ ਵਿਖੇ ਹਫ਼ਤਿਆਂ ਬੱਧੀ ਲਗਾਤਾਰ ਦਿਨ ਰਾਤ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰੰਤੂ ਪ੍ਰਸ਼ਾਸਨ ਵੱਲੋਂ ਗੈਰ ਜ਼ਿੰਮੇਵਾਰ ਵਤੀਰਾ ਅਖਤਿਆਰ ਕਰਦਿਆਂ ਇਨਸਾਫ਼ ਦੇਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਪੁਲਸ ਜਬਰ ਰਾਹੀਂ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ ਵਿਰੁੱਧ ਰੋਸ ਵਜੋਂ 7 ਮਈ ਨੂੰ ਜੰਤਰ ਮੰਤਰ ਦਿੱਲੀ ਧਰਨੇ ਜਥੇਬੰਦੀ ਦੇ ਝੰਡੇ ਥੱਲੇ ਸੈਂਕੜੇ ਔਰਤਾਂ ਵੱਲੋਂ ਜੁਝਾਰੂ ਪਹਿਲਵਾਨਾਂ ਦੀ ਡਟਵੀਂ ਹਿਮਾਇਤ ਕੀਤੀ ਜਾ ਚੁੱਕੀ ਹੈ।

ਅੱਜ ਸੈਂਕੜੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਤੇ ਹੋਰ ਇਨਸਾਫਪਸੰਦ ਲੋਕਾਂ ਵੱਲੋਂ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰ ਕੇ ਹੁਣ ਤੱਕ ਦੇ ਰੋਲ ਨੂੰ ਮੁੱਖ ਰੱਖ ਕੇ ਮੋਦੀ ਸਰਕਾਰ ਸਰਕਾਰ ਦੀ ਅਰਥੀ ਸਾੜੀ ਗਈ ਹੈ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਤੁਰੰਤ ਅਸਤੀਫਾ ਲੈ ਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ, ਜੰਤਰ ਮੰਤਰ ਵਿਖੇ ਧਰਨਾਕਾਰੀਆਂ ਦੀ ਪੁਲਸ ਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੀ ਗਈ ਘੇਰਾਬੰਦੀ ਤੁਰੰਤ ਖਤਮ ਕੀਤੀ ਜਾਵੇ ਅਤੇ ਉਕਤ ਮੰਗਾਂ ਖਾਤਰ ਜੰਤਰ ਮੰਤਰ ਵਿਖੇ ਲਗਾਤਾਰ ਦਿਨ ਰਾਤ ਧਰਨੇ ਰਾਹੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਬੈਠੇ ਵਿਅਕਤੀਆਂ ਉੱਤੇ ਰਾਤ ਸਮੇਂ ਕੀਤੇ ਗਏ ਪੁਲਿਸ ਜਬਰ ਮੌਕੇ ਜ਼ਖ਼ਮੀ ਹੋਣ ਵਾਲਿਆਂ ਦਾ ਸਰਕਾਰੀ ਤੌਰ ‘ਤੇ ਸਹੀ ਇਲਾਜ ਕਰਾਇਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਅਤੇ ਇਸ ਮੌਕੇ ਸ਼ਹਿਰ ਵਿੱਚ ਦੀ ਰੋਸ਼ ਮੁਜ਼ਾਹਰਾ ਕਰਕੇ ਬਿਰਜ ਭੂਸ਼ਨ ਸ਼ਰਨ ਸਿੰਘ ਦੀ ਅਤੇ ਮੋਦੀ ਸਰਕਾਰ ਦੀ ਅਰਥੀ ਬਰਨਾਲਾ ਚੋਂਕ ਵਿੱਚ ਫੂਕੀ ਗਈ

ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਨਾਮ ਬਲਾਕ ਦੇ ਔਰਤ ਵਿੰਗ ਦੇ ਪ੍ਰਧਾਨ ਜਸਵੀਰ ਕੌਰ ਉਗਰਾਹਾਂ ਨੇ ਨਿਭਾਈ ਅਤੇ ਔਰਤ ਬੁਲਾਰੇ ਬਲਜੀਤ ਕੌਰ ਖਡਿਆਲ, ਕਰਮਜੀਤ ਕੌਰ ਭਿੰਡਰਾ, ਸੁਖਵਿੰਦਰ ਕੌਰ ਚੱਠੇ ਨਨਹੇੜਾ, ਸਿੰਦਰ ਕੌਰ ਗੰਢੂਆਂ, ਮਨਜੀਤ ਕੌਰ ਤੋਲਾਵਾਲ, ਪਰਮਜੀਤ ਕੌਰ ਜਵੰਦਾ, ਅਮਰਜੀਤ ਕੌਰ ਬਾਲੀਆਂ, ਮਨਜੀਤ ਕੌਰ ਗੰਢੂਆਂ, ਜਸਮੇਲ ਕੌਰ ਗੰਢੂਆਂ, ਸਰਬਜੀਤ ਕੌਰ ਝਾੜੋਂ ਅਤੇ ਚਰਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here