ਪਹਿਲਾ ਸਲਾਨਾ ਜੂਨਟੀਨਥ ਸਰੋਤ ਮੇਲਾ ਅਤੇ ਅਵਾਰਡ 2023 ਸਮਾਗਮ ਮਨਾਇਆ ।

0
217

ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਤੇ ਯੂਨੈਸਕੋ ਦੀ ਸਫਲ ਭਾਗੀਦਾਰੀ ਨੇ ਤਹਿਲਕਾ ਮਚਾ ਦਿੱਤਾ ।
ਚੈਡ ਤੇ ਮੋਮਬਾਉਲੀ ਦੇ ਅੰਬੈਸਡਰਾ ਤੇ ਕਿੰਗ ਆਫ ਕੈਮਰੂਨ ਤੋ ਇਲਾਵਾ ਕਾੳਟੀ ਕੋਸਲ ਮੈਂਬਰ ਐਟ ਲਾਰਜ ਬਤੋਰ ਮਹਿਮਾਨ ਸ਼ਾਮਲ ਹੋਏ।
ਕਰੀਨਾ ਹੂ ਚੇਅਰ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ

ਮੈਰੀਲੈਡ-(ਸਰਬਜੀਤ ਗਿੱਲ ) ਪਹਿਲਾ ਸਲਾਨਾ ਜੂਨਟੀਨਥ ਅਵਾਰਡ ਸਮਾਗਮ ਗੀਅ ਡਿਜੋਕਨ ਡਾਇਰੈਕਟਰ ਯੂਨੈਸਕੋ ਕਲੱਬ ਮੈਰੀਲੈਡ ਦੀ ਅਗਵਾਈ ਵਿਚ ਫਰੈਡਰਿਕ ਕਾਊਂਟੀ ਦੇ ਵਾਈ ਐਮ ਸੀ ਏ ਦਾ ਹਾਲ ਵਿੱਚ ਅਯੋਜਿਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਕਿਟੋਕੋ ਗਾਟਾ ਨਗੋਾਉਲੂ ਤੇ ਚੈਡ ਦੀ ਅੰਬੈਸਡਰ ਸਰਜ ਮਾਬਾਊਲੀ ਬਤੋਰ ਮੁੱਖ ਮਹਿਮਾਨ ਸ਼ਾਮਲ ਹੋਏ।ਕੂੰਜੀ ਬੁਲਾਰੇ ਵਜੋ ਲਾਉਰੀ ਐਨੇ ਸੇਲਸ ਮਿੰਟ ਗੁੰਮਰੀ ਕਾਊਟੀ ਕੋਸਲ ਵੋਮੈਨ ਨੇ ਹਿੱਸਾ ਲਿਆ।
ਕਰੀਨਾ ਹੂ ਚੇਅਰ ਅੰਤਰ-ਰਾਸ਼ਟਰੀ ਫੋਰਮ ਨੇ ਜੀ ਆਇਆਂ ਤੇ ਗੀਅ ਡਿਜੋਕਨ ਨੇ ਜੂਨਟੀਨਥ ਸਮਾਗਮ ਬਾਰੇ ਚਾਨਣਾ ਪਾਇਆ।ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਤੇ ਅੰਬੈਸਡਰ ਮੋਬਾਊਲੀ ਨੂੰ ਅਵਾਰਡ ਦੇਣ ਲਈ ਨਿੰਮਤ੍ਰਤ ਕੀਤਾ। ਸਭ ਤੋਂ ਪਹਿਲਾ ਗੋਲਡ ਅਵਾਰਡ ਦਿੱਤੇ ਗਏ। ਜਿਸ ਵਿੱਚ ਰਾਯਲ ਤਾਜ ਰੈਸਟੋਰੈਟ ਕੋਲੰਬੀਆ ਤੇ ਮਾਲਕ ਜਸਵਿੰਦਰ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਭੇਜੀ ਗੋਲਡ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ।
ਹਰਦੀਪ ਸਿੰਘ ਸੈਣੀ,ਜਸਕੀਰਤ ਕੋਰ,ਕਮਲਜੀਤ ਸਿੰਘ ਤੇ ਰਿਪਜੀਤ ਗਿੱਲ ਨੂੰ ਗੋਲਡ ਅਵਾਰਡ ਡਾਕਟਰ ਸੁਰਿੰਦਰ ਗਿਲ, ਗੀਅ ਡਿਜੋਕਨ ਤੇ ਕਰੀਨਾ ਹੂ ਨੇ ਤਕਸੀਮ ਕੀਤੇ। ਲਾਈਫ ਟਾਈਮ ਅਚੀਵਮੈਟ ਅਵਾਰਡ ਵਿਨਸਟਾਈਨਾ ਟੇਲਰ,ਟਕੀਸ਼ਾ ਮਾਰਟੀਨਜ,ਅਰਨਿਸਟਾਈਨ,ਯੇਰਡ ਮਜੀਕੀਆ,ਏਜਲਾ ਸਪੈਨਸਰ,ਐਨਡਰੀਆ ਨੋਰਯੂਕੀ,ਗੈਰੀ ਐਲ,ਜੋਸਨਾ ਕੈਨਗੀ,ਬੈਲਵਾ ਕਿੰਗ ਤੇ ਹਰਸ਼ੈਲ ਡੈਨੀਅਲ ਨੂੰ ਡਾਕਟਰ ਸੁਰਿੰਦਰ ਗਿਲ ਤੇ ਚੈਡ ਦੀ ਅੰਬੈਸਡਰ ਸਰਜ਼ ਮਾਉਬੋਲੀ ਨੇ ਦਿੱਤੇ। ਵਲੰਟੀਅਰ ਤੇ ਕੁਮਿਨਟੀ ਸੇਵਾਵਾ ਬਦਲੇ ਡਾਕਟਰ ਸੁਰਿੰਦਰ ਗਿਲ ,ਗੀਅ ਡਿਜੋਕਨ ਤੇ ਕਰੀਨਾ ਹੂ ਨੂੰ ਕਾਗਰਸਮੈਨ ਡੇਵਿਡ ਟਰੋਨ ਵੱਲੋਂ ਭੇਜੇ ਸਾਈਟੇਸ਼ਨ ਨਾਲ ਸਨਮਾਨਿਤ ਕਿੰਗ ਕੈਮਰੂਨ ਨੇ ਕੀਤਾ।
ਅੰਤਰ ਰਾਸ਼ਟਰੀ ਫੋਰਮ,ਵਾਈ ਐਮ ਸੀ ਏ ਤੇ ਲੜਕੇ ਲੜਕੀਆਂ ਦੀ ਫੈਡਰਿਕ ਕਲੱਬ ਨੂੰ ਸਪੈਸ਼ਲ ਅਵਾਰਡ ਦਿੱਤੇ ਗਏ।ਅੰਬੈਸਡਰ ਵੱਲੋਂ ਗੀਅ ਡਿਜੋਕਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਮਾਗਮ ਦੀ ਕਾਮਯਾਬੀ ਤੇ ਵਧਾਈਆਂ ਦਿੱਤੀਆਂ । ਪੰਜਾਬੀ ਕੁਮਿਨਟੀ ਦੀਆਂ ਪੰਜ ਸ਼ਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ।
ਡੈਰਲ ਬੋਫਮੈਨ ਕੁਮਿਨਟੀ ਨੇਤਾ ਨੇ ਅੰਤਿਮ ਸਮੇਂ ਬਲੈਕ ਕੁਮਿਨਟੀ ਦੇ ਕਾਰਜਾਂ ਦੀ ਸ਼ਲਾਘ ਕੀਤੀ ਤੇ ਕਿਹਾ ਕਿ ਇਕਜੁਟ ਹੋ ਕੇ ਕੰਮ ਕਰੋ ਸਫਲਤਾ ਖੁਦ ਤੁਹਾਡੇ ਪੈਰ ਛੋਹੇਗੀ। ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵੀ ਤੇ ਹਾਜ਼ਰੀਨ ਦੀਆਂ ਆਸਾਂ ਪ੍ਰਤੀ ਅਨਕੂਲ ਰਿਹਾ।ਰਾਤਰੀ ਭੋਜਨ ਪੀਟਰ ਚੈਗ ਵਲੋ ਸਪਾਸਰ ਕੀਤਾ ਗਿਆ ਸੀ ਜੋ ਹਰੇਕ ਦੀ ਪੰਸਦੀਦਾ ਪਾਇਆ ਗਿਆ। ਜਿਸ ਲਈ ਧੰਨਵਾਦ ਦੀ ਪਾਤਰ ਕਰੀਨਾ ਹੂ ਤੇ ਉਸਦੀ ਟੀਮ ਨੂੰ ਬਣਾਇਆ ਗਿਆ। ਜੈਨੀ ਵੱਲੋਂ ਸੋਵੀਨਰ। ਜਾਰੀ ਕਰਕੇ ਵਾਹ ਵਾਹ ਖੱਟੀ ਜੋ ਉਸ ਦੀ ਮਿਹਨਤ ਦਾ ਨਤੀਜਾ ਸੀ।

LEAVE A REPLY

Please enter your comment!
Please enter your name here