ਅੰਮ੍ਰਿਤਸਰ,ਰਾਜਿੰਦਰ ਰਿਖੀ
ਪਾਕਿਸਤਾਨ ‘ਚ ਹਿੰਦੂਆਂ, ਸਿੱਖਾਂ ਅਤੇ ਨਾਬਾਲਗ ਲੜਕੀਆਂ ‘ਤੇ ਅੱਤਿਆਚਾਰ ਹੋ ਰਹੇ ਹਨ। ਸਿੰਧ ‘ਚ ਰਹਿਣ ਵਾਲੀ ਹਿੰਦੂ ਲੜਕੀ ਸੁਨੀਤਾ ਮੁਨੱਵਰ ਦੇ ਚਿਹਰੇ ‘ਤੇ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ। ਉਹ ਗੰਭੀਰ ਰੂਪ ਨਾਲ ਝੁਲਸ ਗਈ ਹੈ। ਇਸ ਘਟਨਾ ਵਿੱਚ ਸੁਨੀਤਾ ਦੀ ਸੱਜੀ ਅੱਖ ਦੀ ਨਜ਼ਰ ਚਲੀ ਗਈ। ਉਸ ਦੇ ਚਿਹਰੇ ਅਤੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ ਹਨ। ਕਰਾਚੀ ਦੇ ਏਰੀਆ ਮੈਜਿਸਟ੍ਰੇਟ ਫਰਾਇਰ ਖਾਨ ਨੇ ਉਸ ਦਾ ਬਿਆਨ ਦਰਜ ਕਰਵਾਇਆ। ਸੁਨੀਤਾ ਮੁਤਾਬਕ ਮੁਸਲਿਮ ਨੌਜਵਾਨ ਕਾਮਰਾਨ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਉਸ ਨਾਲ ਛੇੜਛਾੜ ਕਰਦਾ ਸੀ ਅਤੇ ਅਸ਼ਲੀਲ ਹਰਕਤਾਂ ਕਰਦਾ ਸੀ। ਉਸ ਨੇ ਇਸ ਦੀ ਸ਼ਿਕਾਇਤ ਕਾਮਰਾਨ ਦੇ ਪਰਿਵਾਰ ਨੂੰ ਕੀਤੀ ਸੀ। ਇਸ ਤੋਂ ਗੁੱਸੇ ‘ਚ ਕਾਮਰਾ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ। ਉਹ ਆਪਣੀ ਨੌਕਰੀ ਤੋਂ ਘਰ ਪਰਤ ਰਹੀ ਸੀ ਅਤੇ ਕਰਾਚੀ ਦੇ ਕੈਂਟ ਬੱਸ ਸਟੈਂਡ ‘ਤੇ ਬੈਠੀ ਸੀ। ਇਸ ਘਟਨਾ ਤੋਂ ਬਾਅਦ ਸੁਨੀਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਪੁਲੀਸ ਨੇ ਕਾਮਰਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਰੋਸ ਹੈ। ਇਕ ਹੋਰ ਘਟਨਾ ਵਿਚ ਸਪਨਾ ਨਾਂ ਦੀ ਹਿੰਦੂ ਲੜਕੀ ਨੂੰ ਪਾਕਿਸਤਾਨ ਦੇ ਮੀਰਪੁਰਖਾਸ ਸ਼ਹਿਰ ਤੋਂ ਮੁਸਲਮਾਨ ਨੌਜਵਾਨਾਂ ਨੇ ਅਗਵਾ ਕਰ ਲਿਆ ਹੈ। ਸਪਨਾ (16) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਮੀਰਪੁਰਖਾਸ ਡਾਕਖਾਨੇ ਤੋਂ ਵਾਪਸ ਆ ਰਹੀ ਸੀ। ਖਾਸ ਗੱਲ ਇਹ ਹੈ ਕਿ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਸਪਨਾ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪਾਕਿਸਤਾਨ ਵਿੱਚ ਹਿੰਦੂ ਧੀਆਂ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਮੁਸਲਿਮ ਨੌਜਵਾਨਾਂ ਨੂੰ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾ ਲਿਆ ਜਾਂਦਾ ਹੈ ਅਤੇ ਫਿਰ ਇਸਲਾਮ ਕਬੂਲ ਕਰ ਲਿਆ ਜਾਂਦਾ ਹੈ।