ਬਾਬਾ ਬਕਾਲਾ ਸਾਹਬ 6 ਅਪ੍ਰੈਲ
ਕਵੀ ਅਜੀਤ ਸਿੰਘ ਨਬੀਪੁਰ ਵੱਲੋਂ ਆਪਣੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰ ਦੀ ਸਲਾਨਾ ਬਰਸੀ ਮੌਕੇ ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਜ਼ਿਲ੍ਹਾ ਭਾਸ਼ਾ ਦਫਤਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਬੀਬੀ ਜਗੀਰ ਕੌਰ ਮੀਰਾਂਕੋਟ, ਜ਼ਿਲ੍ਹਾ ਭਾਸ਼ਾ ਅਫਸਰ ਡਾ: ਪਰਮਜੀਤ ਸਿੰਘ ਕਲਸੀ, ਸਾਬਕਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਮੱਟੂ, ਰੇਖਾ ਮਹਾਜਨ ਡਿਪਟੀ ਡੀ.ਈ.ਓ., ਸ਼ੇਲੰਿਦਰਜੀਤ ਸਿੰਘ ਰਾਜਨ ਮੁੱਖ ਸੰਚਾਲਕ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਮਨਮੋਹਣ ਸਿੰਘ ਬਾਸਰਕੇ ਪ੍ਰਧਾਨ ਸਰਹੱਦੀ ਸਾਹਿਤ ਸਭਾ, ਗਿਆਨ ਸਿੰਘ ਘੇਈ ਪ੍ਰਧਾਨ ਰਣਜੀਤ ਪੰਜਾਬੀ ਸਾਹਿਤ ਸਭਾ, ਰਾਜਬੀਰ ਕੌਰ ਗਰੇਵਾਲ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਮੰਚ ਆਦਿ ਸ਼ੁਸੌਭਿਤ ਹੋਏ । ਇਸ ਮੌਕੇ ਕਵੀ ਅਜੀਤ ਸਿੰਘ ਨਬੀਪੁਰ ਦੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰ ਦੀ ਯਾਦ ਨੂੰ ਸਮਰਪਿਤ ਪੁਰਸਕਾਰ ਕਰਮਵਾਰ 2022 ਅਤੇ 2023, ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਕੇਂਦਰ ਤਰਨ ਤਾਰਨ ਅਤੇ ਜਸਬੀਰ ਸਿੰਘ ਝਬਾਲ ਸੰਪਾਦਕ ਸਤਰੰਗੀ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤੋਂ ਮੱਖਣ ਸਿੰਘ ਭੈਣੀਵਾਲਾ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਅਮਨਪ੍ਰੀਤ ਸਿੰਘ ਅਠੌਲਾ, ਤਰਨ ਤਾਰਨ ਤੋਂ ਬਲਬੀਰ ਸਿੰਘ ਬੇਲੀ, ਹਰਭਜਨ ਸਿੰਘ ਭੱਗਰੱਥ, ਹਰਜੀਤ ਸਿੰਘ ਸੀਨੀਅਰ ਸਹਾਇਕ, ਪ੍ਰੇੁਮ ਅੰਮ੍ਰਿਤਸਰੀ, ਬਲਵਿੰਦਰ ਸਿੰਘ ਝਬਾਲ, ਗੁਰਚਰਨ ਸਭਰਾਵਾਂ, ਰੁਪਿੰਦਰਜੀਤ ਕੌਰ ਨਬੀਪੁਰੀ, ਜਸਬੀਰ ਸਿੰਘ ਚੰਗਿਆੜਾ, ਸੁਖਦੇਵ ਸਿੰਘ, ਸੰਤੋਖ ਸਿੰਘ ਰਾਹੀ, ਗੁਰਬਖਸ਼ ਸਿੰਘ ਗਿੱਲ, ਜਗਬੀਰ ਸਿੰਘ, ਗੁਰਬਖਸ਼ ਸਿੰਘ ਸ਼ੇਰਗਿੱਲ ਆਦਿ ਨੇ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨਿਆਂ । ਕਵੀ ਅਜੀਤ ਸਿੰਘ ਨਬੀਪੁਰ ਨੇ ਸਭਾ ਦਾ ਧੰਨਵਾਦ ਕੀਤਾ ।
ਜਸਵਿੰਦਰ ਸਿੰਘ ਢਿੱਲੋਂ ਅਤੇ ਜਸਬੀਰ ਸਿੰਘ ਝਬਾਲ ਨੂੰ ਪਿਆਰਾ ਸਿੰਘ ਨਬੀਪੁਰ ਯਾਦਗਾਰੀ ਐਵਾਰਡ ਦੇਕੇ ਸਨਮਾਨਿਤ ਕਰਦਿਆਂ ਜਗੀਰ ਕੌਰ ਮੀਰਾਂਕੋਟ, ਡਾ: ਪਰਮਜੀਤ ਸਿੰਘ ਕਲਸੀ, ਸ਼ੇਲੰਿਦਰਜੀਤ ਸਿੰਘ ਰਾਜਨ, ਮਨਮੋਹਣ ਸਿੰਘ ਬਾਸਰਕੇ, ਭੁਪਿੰਦਰ ਸਿੰਘ ਮੱਟੂ, ਅਜੀਤ ਸਿੰਘ ਨਬੀਪੁਰੀ, ਰੇਖਾ ਮਹਾਜਨ, ਗਿਆਨ ਸਿੰਘ ਘੇਈ, ਰਾਜਬੀਰ ਕੌਰ ਗਰੇਵਾਲ ਅਤੇ ਹੋਰ ।