ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾਂ ਪਹਿਲੀ ਤਰਜੀਹ-ਈ:ਟੀ:ਓ
ਹਲਕਾ ਜੰਡਿਆਲਾ ਗੁਰੂ ਦੀਆਂ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ 25 ਲੱਖ ਤੋਂ ਵੱਧ ਰਾਸ਼ੀ ਦੀਆਂ ਦਿੱਤੀਆਂ ਗ੍ਰਾਂਟਾਂ
ਅੰਮ੍ਰਿਤਸਰ, 20 ਅਗਸਤ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਹਰ ਤਰ੍ਹਾਂ ਦੀਆਂ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਸਾਡੀ ਸਭ ਤੋਂ ਪਹਿਲੀ ਤਰਜੀਹ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾਂ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੀਆਂ 16 ਗ੍ਰਾਮ ਪੰਚਾਇਤਾਂ ਨੂੰ 25.25 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਗ੍ਰਾਂਟਾਂ ਆਰ:ਡੀ:ਓ (ਐਸ ਸਕੀਮ ਤਹਿਤ)ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਰਵਾ ਸਕਣਗੀਆਂ।
ਸ੍ਰ ਈ:ਟੀ:ਓ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੀ ਗ੍ਰਾਮ ਪੰਚਾਇਤ ਧਾਰੜ ਨੂੰ 0.50 ਲੱਖ ਰੁਪਏ ਸੋਲਰ ਲਾਈਟਾਂ, 1.50 ਲੱਖ ਰੁਪਏ ਲਿਕਵਡ ਵੇਸਟ ਮੈਨੈਜਮੈਂਟ, ਗ੍ਰਾਮ ਪੰਚਾਇਤ ਰਾਣਾ ਕਲਾਂ ਨੂੰ 1 ਲੱਖ ਰੁਪਏ ਸੋਲਰ ਲਾਈਟਾਂ ਲਈ, 1.50 ਲੱਖ ਰੁਪਏ ਸਾਲਿਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਹੁੰਦਲ ਹਾਰ 0.75 ਲੱਖ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਨਿੱਝਰ ਪੁਰਾ ਨੂੰ 1 ਲੱਖ ਰੁਪਏ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਨਵਾਂ ਕੋਟ 1 ਲੱਖ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਬੁੰਡਾਲਾ ਨੂੰ 1.50 ਲੱਖ ਰੁਪਏ ਸੋਲਰ ਲਾਈਟਾਂ, 1.50 ਲੱਖ ਰੁਪਏ ਲਿਕਡ ਵੈਸਟਮੈਨੇਜਮੈਂਟ, ਮੱਖਣਵਿੰਡੀ ਨੂੰ 0.50 ਲੱਖ ਰੁਪਏ ਸੋਲਰ ਲਾਈਟਾਂ, 1.50 ਲਿਕਡ ਵੇਸਟ ਮੈਨੇਜਮੈਂਟ , ਮੱਲੀਆਂ ਅਤੇ ਧੀਰੇ ਕੋਟ ਨੂੰ 0.50-0.50 ਲੱਖ ਰੁਪਏ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਗਹਿਰੀ ਨੂੰ 1.50 ਲੱਖ ਰੁਪਏ ਸਾਲਿਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਦੇਵੀਦਾਸ ਪੁਰਾ ਨੂੰ 1.50 ਲੱਖ ਰੁਪਏ ਲਿਕਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਫਤਿਹਪੁਰ ਰਾਜਪੂਤਾਂ ਨੂੰ ਲਿਕਡ ਵੇਸਟ ਮੈਨੇਜਮੈਂਟ ਲਈ 1.50 ਲੱਖ ਰੁਪਏ, 2 ਲੱਖ ਰੁਪੲ ਕਬਰਿਸਤਾਨ ਲਈ, ਗ੍ਰਾਮ ਪੰਚਾਇਤ ਛਾਪਾ ਰਾਮ ਸਿੰਘ ਅਤੇ ਜਾਨੀਆਂ ਨੂੰ 1.50 – 1.50 ਲੱਖ ਰੁਪਏ ਲਿਕਡ ਵੇਸਟਮੈਨੇਜਮੈਂਟ ਲਈ, ਗ੍ਰਾਮ ਪੰਚਾਇਤ ਨੰਗਲ ਦਿਆਲ ਸਿੰਘ ਅਤੇ ਨੰਗਲੀ ਗੁਰੂ ਨੂੰ 1 – 1 ਲੱਖ ਰੁਪਏ, ਐਸ:ਸੀ ਪਿੰਡ ਜਿੰਨਾਂ ਦੀ ਅਬਾਦੀ 50 ਫੀਸਦੀ ਤੋਂ ਜਿਆਦਾ ਹੈ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ।
ਕੈਬਨਿਟ ਮੰਤਰੀ ਈ:ਟੀ:ਓ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਕਿਹਾ ਕਿ ਇਹ ਵਿਕਾਸ ਦੇ ਸਾਰੇ ਕੰਮ ਆਪਣੀ ਦੇਖ ਰੇਖ ਹੇਠ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪਸੀਨੇ ਦੀ ਕਮਾਈ ਹੈ ਅਤੇ ਇਹ ਪੈਸਾ ਲੋਕ ਭਲਾਈ ਹਿੱਤ ਹੀ ਵਰਤਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਰਾਂ ਦੀ ਢਿਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਮੈਡਮ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਸੁਨੈਨਾ ਰੰਧਾਵਾ, ਬੀ:ਡੀ:ਪੀ:ਓ ਮਲਕੀਤ ਸਿੰਘ, ਸ੍ਰ ਸਤਿੰਦਰ ਸਿੰਘ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ ਵੀ ਹਾਜਰ ਸਨ।
—-
ਕੈਪਸ਼ਨ
ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਜੰਡਿਆਲਾ ਗੁਰੂ ਅਧੀਨ ਪੈਂਦੀਆਂ ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟ ਚੈਕ ਦਿੰਦੇ ਹੋਏ।