ਪਿੰਡ ਅਹਿਮਦਪੁਰ ਵਿਖੇ ਹੈਲਥ ਵੈਲਨੈੱਸ ਸੈਂਟਰ ਦੀ ਉਸਾਰੀ ਲਈ 28.50 ਲੱਖ ਰੁਪੈ ਦੀ ਵਿਸ਼ੇਸ ਗਰਾਂਟ ਜਾਰੀ

0
147

ਪਿੰਡਾਂ ਵਿੱਚ ਸਿਹਤ ਸਹੂਲਤਾਂ ਯਕੀਨੀ ਬਣਾਉਣਾ ਪੰਜਾਬ ਸਰਕਾਰ ਦੀ ਪਹਿਲ-ਵਿਧਾਇਕ ਬੁੱਧ ਰਾਮ
ਬੁਢਲਾਡਾ/ਮਾਨਸਾ, 16 ਅਗਸਤ:

ਪਿੰਡਾਂ ਵਿੱਚ ਸਿਹਤ ਸਹੂਲਤਾਂ ਨੂੰ ਸੁਖਾਵੇਂ ਮਾਹੌਲ ਵਿਚ ਯਕੀਨੀ ਬਣਾਉਣਾ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੋਚ ਹੈ, ਇਸ ਸੋਚ ’ਤੇ ਪਹਿਰਾ ਦੇਣਾ ਸਾਡਾ ਫਰਜ਼ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਪਿੰਡ ਅਹਿਮਦਪੁਰ ਵਿਖੇ ਹੈਲਥ ਵੈਲਨੈੱਸ ਸੈਂਟਰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।

ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਯਤਨਾਂ ਨਾਲ ਇਸ ਹੈਲਥ ਵੈਲਨੈੱਸ ਸੈਂਟਰ ਦੀ ਉਸਾਰੀ ਲਈ 28.50 ਲੱਖ ਰੁਪੈ ਦੀ ਵਿਸ਼ੇਸ ਗਰਾਂਟ ਜਾਰੀ ਹੋਈ ਹੈ। ਇਹ ਕੰਮ 4 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਕੰਮ ਦੌਰਾਨ ਪੱਕੇ ਤੌਰ ’ਤੇ ਸਬੰਧਤ ਸਟਾਫ਼ ਹਾਜ਼ਰ ਰਿਹਾ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡ ਅਹਿਮਦਪੁਰ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਸਿਹਤ ਸਹੂਲਤਾਂ ਲਈ ਸ਼ਹਿਰਾਂ ਵੱਲ ਨਹੀਂ ਜਾਣਾ ਪਵੇਗਾ। ਉਨਾਂ ਦੱਸਿਆ ਕਿ ਇਸ ਪਿੰਡ ਦੇ ਹੋਰ ਵਿਕਾਸ ਕਾਰਜ ਵੀ ਜਾਰੀ ਹਨ, ਜਿੰਨ੍ਹਾਂ ਲਈ ਗਰਾਂਟਾਂ ਜਾਰੀ ਹੋ ਜਾਣਗੀਆਂ।

ਇਸ ਮੌਕੇ ਅਵਤਾਰ ਸਿੰਘ ਪ੍ਰੋਗਾਰਮ ਅਤੇ ਮੁੱਖ ਮੈਡੀਕਲ ਅਫਸਰ ਮਾਨਸਾ, ਐਕਸੀਅਨ ਸਤੀਸ਼ ਗੋਇਲ, ਸੁਖਵਿੰਦਰ ਸਿੰਘ ਸਿੱਧੂ ਬੀ.ਡੀ.ਪੀ.ਓ ਬੁਢਲਾਡਾ, ਵਰਿੰਦਰ ਕੁਮਾਰ ਐਸ.ਡੀ.ਓ, ਰਣਜੀਤ ਸਿੰਘ ਜੇ.ਈ. ਪੰਚਾਇਤੀ ਰਾਜ, ਠੇਕੇਦਾਰ ਮਨਿੰਦਰ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ, ਮਾਸਟਰ ਸੁਰਿੰਦਰ ਕੁਮਾਰ ਸ਼ਰਮਾ, ਇਕਾਈ ਪ੍ਰਧਾਨ ਗੁਰਤੇਜ ਸਿੰਘ, ਮੋਨੀ ਜਟਾਣਾ, ਅਵਤਾਰ ਸਿੰਘ ਜਟਾਣਾ, ਪ੍ਰਬਿੰਦਰ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here