ਪਿੰਡ ਚੰਗਣ ਦੀ ਨੌਜਵਾਨ ਸਭਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਨਵੇਂ ਸਾਲ ਅਤੇ ਭੀਮਾ ਕੋਰੇਗਾਂਵ ਦਿਵਸ ਨੂੰ ਸਮਰਪਿਤ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ
ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਲੰਗਰ ਦੀ ਸੇਵਾ ਬਾਰੇ ਭਵਨਦੀਪ ਸਿੰਘ ਚੰਗਣ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਨਗਰ ਦੇ ਸੂਝਵਾਨ ਨੌਜਵਾਨਾਂ ਨੇ ਰਲ਼-ਮਿਲ ਕੇ ਕੀਤਾ।
ਮਾ. ਭੁਪਿੰਦਰ ਸਿੰਘ ਚੰਗਣ ਨੇ ਭੀਮਾ ਕੋਰੇਗਾਂਵ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। 1 ਜਨਵਰੀ 1818 ਵਿੱਚ ਪਿੰਡ ਭੀਮਾ ਕੋਰੇਗਾਂਵ ਵਿਖੇ 500 ਮਹਾਰ ਸੈਨਿਕਾਂ ਅਤੇ 28000 ਪੇਸ਼ਵਾ ਫੌਜਾਂ ਵਿਚਕਾਰ ਲੜੀ ਗਈ, ਜੋ ਇੱਕ ਆਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੀ ਹੈ । ਇਹ ਸਥਾਨ ਅੱਜ ਕ੍ਰਾਂਤੀਕਾਰੀ ਅੰਦੋਲਨਕਾਰੀਆਂ ਲਈ ਪ੍ਰਮੁੱਖ ਕੇਂਦਰ ਹੈ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਸੋ਼ਰਿਆ ਦਿਵਸ ਮਨਾਉਣ ਆਉਂਦੇ ਹਨ। ਭੀਮਾ ਕੋਰੇਗਾਂਵ ਨਾ ਸਿਰਫ਼ ਇੱਕ ਇਤਿਹਾਸਕ ਸਥਾਨ ਹੈ, ਸਗੋਂ ਸਮਾਜਿਕ ਨਿਆਂ, ਸਮਾਨਤਾ ਅਤੇ ਮਾਣ- ਸਨਮਾਨ ਦੇ ਲਈ ਸੰਘਰਸ਼ ਦਾ ਪ੍ਰਤੀਕ ਹੈ।
ਇਸ ਮੌਕੇ ਭਵਨਦੀਪ ਸਿੰਘ , ਸਾਬਕਾ ਸਰਪੰਚ ਨਛੱਤਰ ਸਿੰਘ, ਮਿੰਦੂ , ਸਾਬਕਾ ਪੰਚ ਦਲਵਾਰਾ ਸਿੰਘ, ਗੋਪੀ, ਮਨਪ੍ਰੀਤ ਸਿੰਘ , ਮਾਂ. ਪੁਸ਼ਵਿੰਦਰ ਸਿੰਘ ਚੰਗਣ, ਜਗਜੀਤ ਸਿੰਘ ( ਹੇਅਰ ਕੱਟ) , ਕੁਲਦੀਪ ਸਿੰਘ (ਸੋਨੂੰ) , ਪੰਚ ਰਾਮ ਰਤਨ ਸਿੰਘ, ਤੇਜਾ ਸਿੰਘ, ਅਜੀਤਪਾਲ ਸਿੰਘ, ਸੁਖਦੀਪ ਸਿੰਘ ਲਾਡੀ, ਖੁਸ਼ਦੀਪ ਸਿੰਘ , ਢਾਡੀ ਗੁਰਪ੍ਰੀਤ ਸਿੰਘ, ਪੰਚ ਗੁਰਦੀਪ ਸਿੰਘ, ਹਰਪਾਲ ਸਿੰਘ ਅਤੇ ਹੋਰ ਨੌਜਵਾਨ ਵੀਰ, ਬਜ਼ੁਰਗ ਹਾਜ਼ਰ ਸਨ।