ਪਿੰਡ ਪੰਡੋਰੀ ਵੜੈਚ ਵਿਖੇ ਸਵ: ਸੇਵਾਦਾਰ ਬਾਬਾ ਇੰਦਰ ਸਿੰਘ ਦੀ ਪਹਿਲੀ ਬਰਸੀ ਮਨਾਈ
ਅੰਮ੍ਰਿਤਸਰ , 12 ਮਈ 2025
ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਪੰਡੋਰੀ ਵੜੈਚ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸਵ: ਸੇਵਾਦਾਰ ਬਾਬਾ ਇੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਦੀ ਯਾਦ ਦੇ ਵਿੱਚ ਸਮੂਹ ਸਾਧ ਸੰਗਤ ਪਿੰਡ ਪੰਡੋਰੀ ਵੜੈਚ ਵੱਲੋਂ ਪਹਿਲੀ ਬਰਸੀ ਮਨਾਈ ਗਈ ਜਿਸ ਵਿੱਚ ਨਗਰ ਦੀਆਂ ਸੰਗਤਾਂ ਨੇ ਪਹੁੰਚ ਕਿ ਸ਼ਰਧਾ ਦੇ ਫੁੱਲ ਭੇਟ ਕੀਤੇ !
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਾਬਾ ਇੰਦਰ ਸਿੰਘ ਦੇ ਸਪੁੱਤਰ ਜਰਨੈਲ ਸਿੰਘ ਨੇ ਦੱਸਿਆਂ ਕਿ ਮੇਰੇ ਪਿਤਾ ਜੀ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸੇਵਾਦਾਰ ਸਨ ਅਤੇ ਅੱਜ ਪਿੰਡ ਪੰਡੋਰੀ ਦੀ ਸਾਧ ਸੰਗਤ ਦੇ ਸਹਿਯੋਗ ਨਾਲ 1 ਬਰਸੀ ਮਨਾਈ ਜਾ ਰਹੀ ਹੈ ਮੈਂ ਸਭ ਦਾ ਧੰਨਵਾਦ ਕਰਦਾ ਹਾ ਜਿੰਨੇ ਨੇ ਮੇਰੇ ਪਿਤਾ ਜੀ ਨੂੰ ਇੰਨੀ ਇੱਜਤ ਅਤੇ ਮਾਨ ਸਤਿਕਾਰ ਦਿੱਤਾ ਹੈ !
ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਪੰਡੋਰੀ ਵੜੈਚ ਦੇ ਮੁੱਖ ਸੇਵਦਾਰ ਬਾਬਾ ਕੁਲਵੰਤ ਸਿੰਘ ਨੇ ਦੱਸਿਆਂ ਕਿ ਬਾਬਾ ਇੰਦਰ ਸਿੰਘ ਨੇ ਇਸ ਗੁਰਦਵਾਰਾ ਸਾਹਿਬ ਦੇ ਵਿੱਚ ਬਹੁਤ ਆਪਣੀ ਸੇਵਾ ਨਿਭਾਈ ਹੈ ਅਤੇ ਉਨ੍ਹਾਂ ਦੀ ਪਹਿਲੀ ਬਰਸੀ ਅੱਜ ਮਨਾ ਰਹੇ ਹਾ ਅੱਜ ਦੇ ਬਰਸੀ ਸਮਾਗਮ ਦੇ ਵਿੱਚ ਗੁਰਮਤਿ ਸਮਾਗਮ, ਕਵੀਸ਼ਰੀ ਜੱਥੇ, ਕਥਾ ਵਾਚਕਾ ਨੇ ਪੁੱਜ ਕਿ ਗੁਰੂ ਸਹਿਬਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲਿਆ !
ਇਸ ਮੌਕੇ ਤੇ ਗੁਰੂ ਜੀ ਦਾ ਅਤੁਟ ਲੰਗਰ ਗੁਰੂ ਜੀ ਦੀਆਂ ਸੰਗਤਾਂ ਨੇ ਛੱਕਿਆ ਹੈ !