ਪਿੰਡ ਬਾਣੀਆਂ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ

0
131

ਖਿਲਚੀਆਂ, ਸੁਖਵਿੰਦਰ ਬਾਵਾ -ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਪਿੰਡ ਬਾਣੀਆਂ ਵਿਚ ਅੱਜ ਸਰਪੰਚ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਪਿੰਡ ਦੀ ਕਾਂਗਰਸ ਪਾਰਟੀ ਦੀ ਸਮੂਹ ਪੰਚਾਇਤ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਸਮੂਹ ਪੰਚਾਇਤ ਅਤੇ ਉਹਨਾਂ ਨਾਲ਼ ਆਏ ਮੈਬਰਾਂ ਦਾ ਸੁਆਗਤ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਹੋ ਰਹੇ ਹਨ। ਇਸ ਮੌਕੇ ਸ਼ਾਮਿਲ ਹੋਣ ਵਾਲੇ ਸਰਪੰਚ ਹਰਜੀਤ ਸਿੰਘ, ਮੈਂਬਰ ਪੰਚਾਇਤ ਦਿਲਬਾਗ ਸਿੰਘ, ਜਸਵੰਤ ਸਿੰਘ ਫੋਜੀ, ਗੁਰਦੀਪ ਸਿੰਘ, ਬਲਬੀਰ ਸਿੰਘ, ਜਗੀਰ ਸਿੰਘ, ਜਸਪਾਲ ਸਿੰਘ, ਸਰਬਜੀਤ ਕੌਰ, ਸੁਰਿੰਦਰ ਪਾਲ ਲੱਡੂ, ਸਰਵਿੰਦਰ, ਵਿਸ਼ਾਲ ਮੰਨਣ, ਸਰਬਜੀਤ ਸਿੰਘ, ਸਰਕਲ ਇੰਚਾਰਜ ਜਗਬੀਰ ਸਿੰਘ ਜੱਗੀ, ਰਾਜਕਰਨ, ਸੁਭ ਕਰਮਨ ਜੀਤ ਸਿੰਘ ਅਤੇ ਜਗਜੀਤ ਸਿੰਘ ਬਾਣੀਆਂ, ਐੱਸ ਆਈ ਕੇਵਲ ਸਿੰਘ, ਸਤਨਾਮ ਸਿੰਘ ਸੁਧਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here