ਪਿੰਡ ਬਾਸੋਵਾਲ ਕਲੋਨੀ ਵਿਖੇ ਕਰਵਾਈ ਗਈ ਪੇਂਡੂ ਸਿਹਤ ਸਫਾਈ ਤੇ ਖੁਰਾਕ ਕਮੇਟੀ ਦੀ ਮੀਟਿੰਗ
ਸ਼੍ਰੀ ਅਨੰਦਪੁਰ ਸਾਹਿਬ ( ਧਰਮਾਣੀ ) , 18 ਦਸੰਬਰ 2024
ਮਾਨਯੋਗ ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਜੀ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਡਾਕਟਰ ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਪਿੰਡ ਬਾਸੋਵਾਲ ਕਲੋਨੀ ਵਿਖੇ ਪੇਂਡੂ ਸਿਹਤ ਸਫਾਈ ਤੇ ਖੁਰਾਕ ਕਮੇਟੀ ਦੀ ਮੀਟਿੰਗ ਬੁਲਵਾਈ ਗਈ। ਇਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਸਨ। ਇਸ ਮੀਟਿੰਗ ਵਿੱਚ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬੀ.ਪੀ. , ਸ਼ੂਗਰ , ਕੈਂਸਰ ਤੇ 100 ਦਿਨ ਦੀ ਟੀ.ਬੀ. ਕੰਪੇਨ ਤੇ ਡੇਂਗੂ , ਮਲੇਰੀਆ ਬਿਮਾਰੀਆਂ ਬਾਰੇ ਦੱਸਿਆ ਗਿਆ। ਇਸ ਵਿੱਚ ਪਿੰਡ ਦੀ ਸਾਫ – ਸਫਾਈ ਬਾਰੇ ਵਿਚਾਰ – ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਪੰਚ ਲੱਕੀ ਕਪਿਲਾ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਸਮਝਾਇਆ ਤੇ ਕਿਹਾ ਕਿ ਤੰਬਾਕੂ , ਬੀੜੀ , ਸਿਗਰਟ ਅਤੇ ਹੋਰ ਨਸ਼ੇ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਹਨ ਅਤੇ ਸਾਨੂੰ ਇਹਨਾਂ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਸਮਾਜ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਪਿੰਡ ਦੀ ਪੰਚਾਇਤ ਦੇ ਮੈਂਬਰ , ਸਰਪੰਚ ਗ੍ਰਾਮ ਪੰਚਾਇਤ ਬਾਸੋਵਾਲ ਕਲੋਨੀ ਸਰਪੰਚ ਲੱਕੀ ਕਪਿਲਾ , ਮੈਂਬਰ ਪਵਨ ਕੁਮਾਰ ਚੀਟੂ , ਸੀ.ਐਚ.ਸੀ. ਰਵਨੀਤ ਕੌਰ , ਏ. ਐਨ. ਐਮ. ਮਹਿੰਦਰ ਕੌਰ , ਮਨਿੰਦਰ ਕੌਰ , ਆਸ਼ਾ ਵਰਕਰ ਦਰਸ਼ਨਾਂ , ਆਂਗਣਵਾੜੀ ਵਰਕਰ ਵੀਨਾ ਕੁਮਾਰੀ , ਗ੍ਰਾਮ ਪੰਚਾਇਤ ਬਾਸੋਵਾਲ ਦੇ ਪੰਚ ਵਿਜੇ ਲਕਸ਼ਮੀ , ਪੰਚ ਵੀਨਾ ਰਾਣੀ , ਪੰਚ ਬਲਵਿੰਦਰ ਕੌਰ , ਪੰਚ ਪਵਨ ਕੁਮਾਰ ਫੋਰਮੈਨ , ਪ੍ਰਦੀਪ ਕੁਮਾਰ ਪੰਚ ਅਤੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।