ਪਿੰਡ ਮੁਛੱਲ ਦੇ 15 ਸਿਖ ਰੈਜੀਮੈਂਟ ਬਟਾਲੀਅਨ ਪੰਜਾਬ ਦੇ ਚਰਨਜੀਤ ਸਿੰਘ ਹਵਾਲਦਾਰ ਦੀ ਅਰੁਣਾਚਲ ਪ੍ਰਦੇਸ ਵਿਖੇ ਮੌਤ,ਫੌਜੀ ਟੁਕੜੀ ਵੱਲੋਂ ਅੰਤਮ ਸੰਸਕਾਰ ਮੌਕੇ ਸਲਾਮੀ ਦਿਤੀ ਗਈ।

0
225

ਅੰਤਮ ਸੰਸਕਾਰ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਪਹੁੰਚੇ।
ਬਿਆਸ-5 ਮਾਰਚ ( ਬਲਰਾਜ ਸਿੰਘ ਰਾਜਾ )
ਇਥੋਂ ਨਜਦੀਕੀ ਪਿੰਡ ਮੁਛੱਲ ਵਿਖੇ ਉਸ ਵਕਤ ਸੋਗ ਦੀ ਲਹਿਰ ਪੈਦਾ ਹੋ ਗਈ ਜਦੋਂ ਇਕ ਫੌਜੀ ਨੌਜਵਾਨ ਦੀ ਮੌਤ ਦੀ ਖਬਰ ਪਿੰਡ ਪਹੁੰਚੀ।ਹਵਾਲਦਾਰ ਚਰਨਜੀਤ ਸਿੰਘ ਫੌਜ ਦੀ ਯੂਨਿਟ 15 ਸਿਖ ਰੈਜੀਮੈਂਟ ਬਟਾਲੀਅਨ ਵਿਚ ਅਹੀਰਗੜ ਅਰੁਣਾਚਲ ਪ੍ਰਦੇਸ ਵਿਖੇ ਅਚਾਨਕ 3 ਮਾਰਚ ਨੂੰ ਮੌਤ ਹੋ ਗਈ।ਅੱਜ ਚਰਨਜੀਤ ਸਿੰਘ ਦੀ ਲਾਸ਼ ਦੇ ਨਾਲ ਪਹੁੰਚੀ ਫੌਜੀ ਟੁਕੜੀ ਅੰਤਮ ਸੰਸਕਾਰ ਸਮੇਂ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦਿਤੀ ਗਈ।ਚਰਨਜੀਤ ਸਿੰਘ ਉਮਰ 39 ਸਾਲ ਆਪਣੇ ਪਿਛੇ ਦੋ ਲੜਕੇ 12/13 ਸਾਲ ਤੇ ਵਿਧਵਾ ਪਤਨੀ ਛਡ ਗਿਆ ਹੈ।ਯਾਦ ਰਹੇ ਕਿ ਚਰਨਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਦੀ ਅਚਾਨਕ ਮੌਤ 1984 ਵਿਚ ਹੋਈ ਸੀ ਅਤੇ ਆਪਣੇ ਪਿਤਾ ਦੀ ਮੌਤ ਤੋਂ ਕੁਝ ਸਮਾਂ ਬਾਅਦ ਚਰਨਜੀਤ ਸਿੰਘ ਦਾ ਜਨਮ ਹੋਇਆ ਸੀ।ਵਿਧਵਾ ਮਾਤਾ ਬਲਵਿੰਦਰ ਕੌਰ ਨੇ ਬਹੁਤ ਦੁਖਾਂ ਵਿਚ ਰਹਿ ਕੇ ਆਪਣੇ ਬਚੇ ਦਾ ਪਾਲਣ ਪੋਸ਼ਣ ਕਰਕੇ ਫੌਜ ਵਿਚ ਭਰਤੀ ਕਰਾਇਆ ਸੀ ਪਰ ਅੱਜ ਦੁਬਾਰਾ ਦੁਖਾ ਦਾ ਪਹਾੜ ਟੁਟ ਗਿਆ।ਅੰਤਮ ਸੰਸਕਾਰ ਮੌਕੇ ਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਪ੍ਰਵਾਰ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ।ਚਰਨਜੀਤ ਸਿੰਘ ਦੀ ਮੌਤ ਨਾਲ ਪ੍ਰਵਾਰ ਨੂੰ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਦੱਸਦਿਆਂ ਅਰਦਾਸ ਕੀਤੀ ਕਿ ਉਹਨਾਂ ਦੀ ਆਤਮਾਂ ਨੂੰ ਸ਼ਾਤੀ ਮਿਲੇ ਅਤੇ ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here