ਪਿੰਡ ਹਲਵਾਰਾ ਵਿਖੇ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ 134 ਵੀਂ ਜੈਯੰਤੀ ਨੂੰ ਸਮਰਪਿਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਜਿਸ ਵਿੱਚ ਭਾਈ ਘਨ੍ਹੱਈਆ ਜੀ ਵੈਲਫੇਅਰ ਸੁਸਾਇਟੀ ਪਿੰਡ ਹਲਵਾਰਾ ਵੱਲੋਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਕਾਪੀਆਂ ਦੇ ਸੈੱਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ
ਸੁਸਾਇਟੀ ਦੇ ਸਰਪ੍ਰਸਤ ਸ: ਧਨਵੰਤ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਮੁੱਖ ਬੁਲਾਰਾ ਮਾਸਟਰ ਰੇਸ਼ਮ ਸਿੰਘ,ਮੀਤ ਪ੍ਰਧਾਨ ਹਰਵਿੰਦਰ ਸਿੰਘ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ,ਜੁਆਇੰਟ ਸਕੱਤਰ ਕਿਰਪਾਲ ਸਿੰਘ, ਸਹਾਇਕ ਖਜ਼ਾਨਚੀ ਚਰਨ ਸਿੰਘ, ਪ੍ਰੈਸ ਸਕੱਤਰ ਅਮਨਦੀਪ ਸਿੰਘ ਸਾਬਕਾ ਪੰਚ,ਗੁਰੂਦੁਆਰਾ ਸੁਤੰਤਰ ਸਾਹਿਬ ਪ੍ਰਧਾਨ ਮੇਜਰ ਸਿੰਘ, ਝਲਮਣ ਸਿੰਘ, ਰਿੱਕੀ ਪ੍ਰਧਾਨ, ਸੁੱਖਾ ਹਲਵਾਰਾ, ਪ੍ਰਿੰਸੀਪਲ ਮਾਨਵਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ ।