ਪੀਂਘਾਂ ਸੋਚ ਦੀਆਂ ਸਾਹਿਤ ਮੰਚ ਕਰੇਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਸਾਡੇ ਮੰਚ ਦਾ ਉਦੇਸ਼ ਪੰਥ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਸੁਹਿਰਦਤਾ ਨਾਲ ਕਾਰਜ ਕਰਣਾ ਹੈ-ਰਸ਼ਪਿੰਦਰ ਕੌਰ ਗਿੱਲ

0
45
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਕਰੇਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਸਾਡੇ ਮੰਚ ਦਾ ਉਦੇਸ਼ ਪੰਥ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਸੁਹਿਰਦਤਾ ਨਾਲ ਕਾਰਜ ਕਰਣਾ ਹੈ-ਰਸ਼ਪਿੰਦਰ ਕੌਰ ਗਿੱਲ

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਕਰੇਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ

ਸਾਡੇ ਮੰਚ ਦਾ ਉਦੇਸ਼ ਪੰਥ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਸੁਹਿਰਦਤਾ ਨਾਲ ਕਾਰਜ ਕਰਣਾ ਹੈ-ਰਸ਼ਪਿੰਦਰ ਕੌਰ ਗਿੱਲ
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਜਿਲ੍ਹੇ ਪੱਧਰ ਉੱਤੇ ਕਾਰਜਸ਼ੀਲ ਹੁੰਦੇ ਹੋਏ 22 ਜੂਨ 2024 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਣੇ ਹੋਏ 20 ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਸਾਡੇ ਮੰਚ ਦਾ ਉਦੇਸ਼ ਪੰਥ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਸੁਹਿਰਦਤਾ ਨਾਲ ਕਾਰਜ ਕਰਣਾ ਹੈ। ਰਸ਼ਪਿੰਦਰ ਕੌਰ ਗਿੱਲ ਦਾ ਕਹਿਣਾ ਹੈ ਕਿ ਪੰਜਾਬੀ ਵਿੱਚ ਲਿਖਣ ਵਾਲੇ ਸਾਰੇ ਲੇਖਕ ਸਨਮਾਨ ਦੇ ਹੱਕਦਾਰ ਹਨ, ਜੋ ਆਪਣੀ ਮਾਂ ਬੋਲੀ ਦੇ ਪ੍ਰਸਾਰ ਲਈ ਆਪਣੇ ਖਿਆਲਾਂ ਨੂੰ ਪੰਜਾਬੀ ਵਿੱਚ ਕਲਮ ਬੱਧ ਕਰਦੇ ਹਨ। ਉਨਾਂ ਨੇ ਕਿਹਾ ਕਿ ਮੰਚ ਵੱਲੋਂ ਪੰਜਾਬ ਦੇ ਹਰ ਜਿਲ੍ਹੇ ਦੇ ਹਰ ਲੇਖਕ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਹਰ ਪ੍ਰੋਗਰਾਮ ਰਾਹੀਂ 20 ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹਰ ਲੇਖਕ ਨੂੰ ਵਿਸ਼ਵ ਪੱਧਰ ਤੱਕ ਹੌਂਸਲਾ ਅਫਜ਼ਾਈ ਮਿਲੇ ਅਤੇ ਹਰ ਲੇਖਕ ਆਪਣੀ ਕਲਮ ਰਾਹੀਂ ਪੰਜਾਬ ਦੇ ਹਰ ਮੁੱਦੇ ਉੱਤੇ ਆਪਣੇ ਵਿਚਾਰ ਖੁੱਲ ਕੇ ਰੱਖ ਸਕੇ। ਇਸ ਸਮਾਗਮ ਰਾਹੀਂ ਹਰ 20 ਲੇਖਕਾਂ ਨੂੰ ਸੁਣਿਆ ਜਾਵੇਗਾ ਅਤੇ ਉਨਾਂ ਦੇ ਵਿਚਾਰਾਂ ਰਾਹੀਂ ਉਨਾਂ ਦੀ ਸ਼ਖਸਿਅਤ ਨੂੰ ਵਿਸ਼ਵ ਪੱਧਰ ਤੇ ਉਜਾਗਰ ਕੀਤਾ ਜਾਵੇਗਾ। ਰਸ਼ਪਿੰਦਰ ਕੌਰ ਗਿੱਲ ਨੇ ਦੱਸਿਆ ਕਿ 22 ਜੂਨ ਨੂੰ ਹੋਣ ਵਾਲੇ ਸਮਾਗਮ ਦਾ ਸਾਰਾ ਪ੍ਰਬੰਧ ਮੰਚ ਨਾਲ ਜੁੜੇ ਹੋਏ ਮਹਾਨ ਸ਼ਖਸਿਅਤਾਂ ਨੇ ਮਿਲ ਕੇ ਕੀਤਾ ਹੈ। ਮੈਡਮ ਗੁਰਬਿੰਦਰ ਕੌਰ ਟਿੱਬਾ ਜੀ ਸਪੇਨ ਪ੍ਰਧਾਨ, ਡਾ.ਸੁਰਜੀਤ ਸਿੰਘ ਜਰਮਨੀ ਜੀ-ਪ੍ਰਧਾਨ ਜਰਮਨੀ
IPCC (Intellectual Punjabi chamber of commerce) Bureau chief Germany (Punjab Headlines), ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਡਾ. ਨਵਤੇਜ ਸਿੰਘ ਬੇਦੀ ਜੀ ਅਤੇ ਐਡਵੋਕੇਟ ਸ਼ੁਕਰਗੁਜਾਰ ਸਿੰਘ ਜੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਪ੍ਰਬੰਧ ਵਿੱਚ ਯੋਗਦਾਨ ਪਾ ਰਹੇ ਹਨ। ਇਸ ਸਮਾਗਮ ਵਿੱਚ ਨਵੇਂ ਪੁਰਾਣੇ ਲੇਖਕਾਂ ਦਾ ਸੁਮੇਲ ਕੀਤਾ ਗਿਆ ਹੈ ਤਾਂ ਜੋ ਕਿ ਨਵੇਂ ਲੇਖਕਾਂ ਨੂੰ ਪੁਰਾਣੇ ਲੇਖਕਾਂ ਦੀ ਸੰਗਤ ਕਰਕੇ ਉਨਾਂ ਦੇ ਤਜਰਬਿਆਂ ਤੋਂ ਸਿੱਖਣ ਨੂੰ ਮਿਲੇ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕਰਵਾਏ ਜਾ ਰਹੇ 22 ਜੂਨ 2024 ਦੇ ਸਨਮਾਨ ਸਮਾਰੋਹ ਦੇ 20 ਸਿਤਾਰੇ ਹਨ-1. ਭੁਪਿੰਦਰ ਸਿੰਘ ਸੰਧੂ (ਪ੍ਰਧਾਨ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ) 2. ਸ਼ੇਲਿੰਦਰਜੀਤ ਸਿੰਘ ਰਾਜਨ (ਪ੍ਰਧਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ) 3. ਦੀਪ ਦੇਵਿੰਦਰ ਸਿੰਘ (ਪੰਜਾਬੀ ਕਹਾਣੀਕਾਰ) 4. ਜਸਵੰਤ ਧਾਪ 5. ਸਤਨਾਮ ਜੱਸੜ 6. ਲਾਡੀ ਹੁੰਦਲ 7. ਡਾ.ਨਿਰਮ ਜੋਸਨ (ਸਟੇਟ ਐਵਾਰਡੀ) 8. ਸੁਰਿੰਦਰ ਕੌਰ ਸਰਾਏ 9. ਦਿਲਰਾਜ ਸਿੰਘ ‘ਦਰਦੀ’ (ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ) 10. ਐਡਵੋਕੇਟ ਨਵਨੀਤ ਸਿੰਘ 11. ਅਮਨ ਢਿੱਲੋਂ ਕਸੇਲ 12. ਸਵ. ਅੰਮ੍ਰਿਤਪਾਲ ਸਿੰਘ ਪੰਨੂ ਖੱਬੀ ਰਾਜਪੂਤਾਂ 13. ਸਰਬਜੀਤ ਸਿੰਘ ਪੱਡਾ (ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ) 14. ਅਤਰ ਸਿੰਘ ਤਰਸਿੱਕਾ (ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਤਰਸਿੱਕਾ (ਅੰਮ੍ਰਿਤਸਰ)) 15. ਜਗਤਾਰ ਗਿੱਲ 16. ਸਵਿੰਦਰ ਸਿੰਘ ਲਾਹੌਰੀਆ (ਜੰਡਿਆਲਾ ਗੁਰੂ) 17. ਮਲਕੀਤ ਸਿੰਘ ਨਿਮਾਣਾ ਮੱਤੇਵਾਲ (ਪੰਥਕ ਕਵੀ) 18. ਐਡਵੋਕੇਟ ਵਿਸ਼ਾਲ ਸ਼ਰਮਾ ਉਰਫ ਸਿਦਕ 19. ਜਸਬੀਰ ਕੌਰ 20. ਬਲਵਿੰਦਰ ਕੌਰ ਪੰਧੇਰ। ਇਹ ਸਮਾਗਮ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here