ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ 2024 ਸਲਾਨਾ ਪੁਰਸਕਾਰ ਸਮਾਰੋਹ ਬਹੁਤ ਧੂਮ ਧਾਮ ਨਾਲ ਹੋਇਆ ਸੰਪਨ
ਸੋਨੀ ਰਾਣੀ ਰਾਏਕੋਟ ਦੀ ਕਿਤਾਬ ਅਧੂਰੇ ਖ਼ਾਬ ਹੋਈ ਲੋਕ ਅਰਪਣ
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ 2024 ਸਲਾਨਾ ਪੁਰਸਕਾਰ ਸਮਾਗਮ ਮਿਤੀ 23 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਬੜੇ ਧੂਮ ਧਾਮ ਨਾਲ ਸੰਪਣ ਹੋਇਆ। ਇਸ ਸਮੇਂ ਸੋਣੀ ਰਾਣੀ ਰਾਏਕੋਟ ਜੀ ਦੀ ਕਿਤਾਬ ਦਾ ਨੂੰ ਵੀ ਲੋਕ ਅਰਪਣ ਕੀਤਾ ਗਿਆ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੰਸਥਾਪਕ ਰਸ਼ਪਿੰਦਰ ਕੌਰ ਗਿੱਲ ਜੀ ਨੇ ਦੱਸਿਆ ਕਿ ਸਾਡਾ ਮੰਚ ਹਰ ਸਾਲ ਸਲਾਨਾ ਪੁਰਸਕਾਰ ਸਮਾਰੋਹ ਵਿੱਚ ਉੱਨਾਂ ਮੈਂਬਰਾਂ ਨੂੰ ਸਨਮਾਨਿਤ ਕਰੇਗਾ ਜੋ ਸਾਰਾ ਸਾਲ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਆਪਣਾ ਕਿਸੇ ਵੀ ਪੱਖ ਤੋਂ ਯੋਗਦਾਨ ਪਾਉਣਗੇ। ਹਰ ਸਾਲ ਪੀਂਘਾਂ ਸੋਚ ਦੀਆਂ ਐਲਬਮ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਸਾਰੇ ਸਾਲ ਵਿੱਚ ਹੋਈਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਤਸਵੀਰਾਂ ਸਮੇਤ ਜਾਣਕਾਰੀ ਦਿੱਤੀ ਜਾਵੇਗੀ। ਹਰ ਸਾਲ ਪੀਂਘਾਂ ਸੋਚ ਦੀਆਂ ਨੋਟਬੁੱਕ ਵੀ ਛਾਪੀ ਜਾਵੇਗੀ। 2024 ਦੇ ਸਲਾਨਾ ਪੁਰਸਕਾਰ ਲਈ ਮੰਚ ਵੱਲੋਂ 18 ਨਾਮ ਘੋਸ਼ਿਤ ਕੀਤੇ ਗਏ ਸਨ, ਜਿੰਨਾਂ ਨੇ ਵੱਖ ਵੱਖ ਤਰਾਂ ਆਪਣੀ ਸਮਰੱਥਾ ਅਨੁਸਾਰ ਮੰਚ ਦੇ ਕਾਰਜਾਂ ਵਿੱਚ ਯੋਗਦਾਨ ਪਾਇਆ ਸੀ। ਇਹ 18 ਨਾਮ ਹਨ- ਰਸ਼ਪਿੰਦਰ ਕੌਰ ਗਿੱਲ, ਗੁਰਬਿੰਦਰ ਕੌਰ ਟਿੱਬਾ, ਸੁਰਜੀਤ ਸਿੰਘ ਜਰਮਨੀ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸੋਨੂੰ ਰੁੜਕੇ ਵਾਲਾ, ਰਛਪਾਲ ਸਿੰਘ, ਲਵਪ੍ਰੀਤ ਕੌਰ ਸੈਣੀ, ਇਕਬਾਲ ਸਿੰਘ ਪੁੜੈਣ, ਪਰਵੀਨ ਕੌਰ ਸਿੱਧੂ, ਡਾ.ਨਵਤੇਜ ਸਿੰਘ ਬੇਦੀ, ਤ੍ਰਿਪਤਾ ਬਰਮੋਤਾ, ਕੁਲਦੀਪ ਕੌਰ ਸਚਦੇਵਾ, ਪ੍ਰਭਜੋਤ ਸਿੰਘ, ਭਾਈ ਰਘੂਬੀਰ ਸਿੰਘ, ਪ੍ਰਸ਼ੋਤਮ ਸਰੋਏ, ਮਨਜੀਤ ਸਿੰਘ ਭੋਗਲ ਜਰਮਨੀ ਅਤੇ ਅਮਨਦੀਪ ਕੌਰ ਸਰਨਾ। ਮੰਚ ਵੱਲੋਂ ਇੰਨਾਂ ਸਭ ਮਾਨਮੱਤੀਆਂ ਸ਼ਖਸਿਅਤਾਂ ਨੂੰ ਸਨਮਾਨਿਤ ਕਰਕੇ ਮੰਚ ਨੂੰ ਬਹੁਤ ਖੁਸ਼ੀ ਹੋਈ। ਇਸ ਸਮਾਗਮ ਵਿੱਚ ਲੇਖਕ ਸੋਨੀ ਰਾਣੀ ਰਾਏਕੋਟ ਜੀ ਦੀ ਕਿਤਾਬ ਅਧੂਰੇ ਖ਼ਾਬ ਦਾ ਵੀ ਲੋਕ ਅਰਪਣ ਕੀਤਾ ਗਿਆ। ਜਿਸ ਦੀ ਛਪਾਈ ਲਈ ਮਾਇਆ ਦੀ ਸੇਵਾ ਗੁਰਬਿੰਦਰ ਕੌਰ ਜੀ ਟਿੱਬਾ ਸਪੇਨ ਵੱਲੋਂ ਕੀਤੀ ਗਈ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਚੁਣੇ ਹੋਏ 18 ਮੈਂਬਰਾਂ ਵੱਲੋਂ ਕੀਤੇ ਗਏ ਕਾਰਜਾਂ ਦਾ ਵੇਰਵਾ ਸਰੋਤਿਆਂ ਸਾਹਮਣੇ ਰੱਖਿਆ ਗਿਆ ਅਤੇ 2024 ਸਲਾਨਾ ਟਰਾਫੀ, ਮੈਡਲ, ਨਾਮ ਪਲੇਟ, ਪੀਂਘਾਂ ਸੋਚ ਦੀਆਂ ਐਲਬਮ 2024 ਅਤੇ ਪੀਂਘਾਂ ਸੋਚ ਦੀਆਂ ਨੋਟਬੁੱਕ 2024 ਦੇ ਕੇ 18 ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਸੋਨੀ ਰਾਣੀ ਰਾਏਕੋਟ ਜੀ ਨੇ ਆਪ ਸਾਰੇ 18 ਮੈਂਬਰਾਂ ਅਤੇ ਗੁਰੂ ਪ੍ਰਮੋਦ ਹਮਦਰਦ ਬਾਈ ਅਤੇ ਨਿੰਮੀ ਸਿੰਘ ਮਮਹੋਤਰਾ ਨੂੰ ਆਪਣੀ ਕਿਤਾਬ ਅਧੂਰੇ ਖ਼ਾਬ ਅਤੇ ਯਾਦਗਿਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਸੋਨੀ ਰਾਣੀ ਰਾਏਕੋਟ ਜੀ ਨੇ ਬੜੇ ਹੀ ਭਾਵੁਕ ਸ਼ਬਦਾਂ ਨਾਲ ਗੁਰਬਿੰਦਰ ਕੌਰ ਟਿੱਬਾ ਜੀ, ਰਸ਼ਪਿੰਦਰ ਕੌਰ ਗਿੱਲ ਜੀ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮਾਰੋਹ ਵਿੱਚ ਸ਼ਿਰਕੱਤ ਕਰਣ ਲਈ ਉਚੇਚੇ ਤੌਰ ਤੇ ਪਹੁੰਚੀਆਂ ਅਦਬੀ ਸ਼ਖਸਿਅਤਾਂ ਡਾ.ਹਰੀ ਸਿੰਘ ਜਾਚਕ ਜੀ, ਚੰਦਨ ਹਾਜੀਪੁਰ ਜੀ, ਟਾਹਲੀ ਵਾਲਾ ਮੀਤ ਜੀ, ਸਿਮਰਨ ਧੁੱਗਾ ਜੀ, ਜਸਵਿੰਦਰ ਕੌਰ ਜੀ, ਸਤਵਿੰਦਰ ਸਿੰਘ ਘੁੱਗ ਜੀ, ਹਰਵਿੰਦਰ ਸਿੰਘ ਥਰੀਕੇ ਜੀ, ਅਸ਼ੋਕ ਭੰਡਾਰੀ ਜੀ, ਮੈਡਮ ਸੁਰਿੰਦਰ ਕੌਰ ਜੀ ਅਤੇੇ ਡਾ.ਸੁਰਿੰਦਰ ਕੁਮਾਰ ਜੀ ਦਾ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸੋਨੀ ਰਾਣੀ ਜੀ ਦੀ ਕਿਤਾਬ ਅਤੇ ਪੀਂਘਾਂ ਸੋਚ ਦੀਆਂ ਨੋਟਬੁੱਕ 2024 ਦੇ ਕੇ ਸਨਮਾਨ ਕੀਤਾ ਗਿਆ। ਆਏ ਹੋਏ ਸਭ ਸਾਹਿਤਕਾਰਾਂ ਸੋਨੀ ਰਾਣੀ ਰਾਏਕੋਟ ਜੀ ਨੁੰ ਉੱਨਾਂ ਦੀ ਪਲੇਠੀ ਕਿਤਾਬ ਲਈ ਵਧਾਈ ਦਿੱਤੀ ਅਤੇ ਗੁਰਬਿੰਦਰ ਕੌਰ ਟਿੱਬਾ ਸਪੇਨ ਜੀ ਵੱਲੋਂ ਗਰੀਬ ਲੇਖਕਾਂ ਦੀ ਮਾਇਕ ਸਹਾਇਤਾ ਕਰਕੇ ਉੱਨਾਂ ਦੀ ਨਿਸ਼ੁਲਕ ਕਿਤਾਬ ਛਪਵਾ ਕੇ ਉੱਨਾਂ ਨੂੰ ਇੱਕ ਪਹਿਚਾਣ ਦੇਣ ਵਰਗੇ ਕੰਮ ਦੀ ਬਹੁਤ ਸ਼ਲਾਘਾ ਕੀਤੀ। ਆਏ ਸਾਰੇ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਇਸ ਸਮਾਰੋਹ ਵਿੱਚ ਤਰੁਣਮ ਦਾ ਰੰਗ ਬਣ ਦਿੱਤਾ। ਇਸ ਮੌਕੇ ਰਸ਼ਪਿੰਦਰ ਕੌਰ ਗਿੱਲ ਜੀ ਦੀ ਬੇਟੀ ਮਨਜਾਪ ਕੌਰ ਦਾ ਵੀ ਪਿਆਰ ਸਹਿਤ ਸਨਮਾਨ ਕੀਤਾ ਗਿਆ। ਸਾਹਿਤ ਦੇ ਖੇਤਰ ਵਿੱਚ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ 2024 ਸਲਾਨਾ ਪੁਰਸਕਾਰ ਸਮਾਰੋਹ ਇੱਕ ਵਿਲੱਖਣ ਛਾਪ ਪਾ ਗਿਆ ਹੈ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਆਪਣੇ ਉਦੇਸ਼ ਪੰਥ, ਪੰਜਾਬ, ਪੰਜਾਬੀ ਬੋਲੀ, ਪੰਜਾਬਿਅਤ ਅਤੇ ਪੰਜਾਬੀ ਵਿਰਸੇ ਦੀ ਸੇਵਾ ਵਿੱਚ ਬਹੁਤ ਵੱਡੀ ਪੁਲਾਂਘ ਪੁੱਟਦਾ ਦਿੱਸ ਰਿਹਾ ਹੈ। ਇਸ ਸਮਾਰੋਹ ਤੋਂ ਬਾਦ ਬਹੁਤ ਸਾਰੇ ਲੇਖਕਾਂ ਨੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਨਾਲ ਜੁੜ ਕੇ ਅਗਲੇ ਕਾਰਜਾਂ ਵਿੱਚ ਆਪਣਾ ਸਹਿਯੋਗ ਦੇਣ ਦੀ ਇੱਛਾ ਵੀ ਜਤਾਈ ਹੈ। ਰਸ਼ਪਿੰਦਰ ਕੌਰ ਗਿੱਲ ਜੀ ਨੇ ਕਿਹਾ ਕਿ ਸਾਡਾ ਮੰਚ ਹਰ ਨਵੇਂ ਮੈਂਬਰ ਦਾ ਦਿਲੋਂ ਸਵਾਗਤ ਕਰੇਗਾ ਅਤੇ ਇੱਕ ਟੀਮ ਦੇ ਰੂਪ ਵਿੱਚ ਸਾਰੇ ਮੈਂਬਰਾਂ ਨੂੰ ਇੱਕ ਵਿਲੱਖਣ ਪਹਿਚਾਣ ਦੇਵੇਗਾ। ਰਸ਼ਪਿੰਦਰ ਕੌਰ ਗਿੱਲ ਜੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ 2025 ਸਲਾਨਾ ਪੁਰਸਕਾਰ ਸਮਾਰੋਹ ਵਿੱਚ ਉਹ ਇਸ ਸਾਲ ਨਾਲੋਂ ਜ਼ਿਆਦਾ ਮੈਂਬਰਾਂ ਨੂੰ ਉੱਨਾਂ ਵੱਲੋਂ ਕੀਤੇ ਮੰਚ ਦੇ ਲਈ ਕੀਤੇ ਕਾਰਜਾਂ ਲਈ ਸਨਮਾਨਿਤ ਕਰਣ।