ਪੀੜੀ ਦਾ ਖ਼ਾਤਮਾ ਕਰ ਰਹੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲ ’ਚ ਬਖ਼ਸ਼ਿਆ ਨਹੀਂ ਜਾਵੇਗਾ – ਤਰਨਜੀਤ ਸੰਧੂ ਸਮੁੰਦਰੀ।

0
22
ਪੀੜੀ ਦਾ ਖ਼ਾਤਮਾ ਕਰ ਰਹੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲ ’ਚ ਬਖ਼ਸ਼ਿਆ ਨਹੀਂ ਜਾਵੇਗਾ – ਤਰਨਜੀਤ ਸੰਧੂ ਸਮੁੰਦਰੀ।

ਪ੍ਰੈਸ ਨੋਟ 1 – 22- 4- 2024
ਪੀੜੀ ਦਾ ਖ਼ਾਤਮਾ ਕਰ ਰਹੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲ ’ਚ ਬਖ਼ਸ਼ਿਆ ਨਹੀਂ ਜਾਵੇਗਾ – ਤਰਨਜੀਤ ਸੰਧੂ ਸਮੁੰਦਰੀ।
ਸੰਧੂ ਸਮੁੰਦਰੀ ਨੇ ਪਿੰਡ ਨੌਸ਼ਹਿਰਾ ਵਿਖੇ ਡੋਰ ਟੂ ਡੋਰ ਜਾ ਕੇ ਇਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ।
ਅੰਮ੍ਰਿਤਸਰ 22 ਅਪ੍ਰੈਲ (    ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਵੇਗਾ, ਜੋ ਪੀੜੀ ਨੂੰ ਖ਼ਤਮ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਕਰਨ ਨਹੀਂ ਆਇਆ, ਮੇਰਾ ਮਕਸਦ ਆਪਣੇ ਹਲਕੇ ਨੂੰ ਦੇਸ਼ ਭਰ ਵਿੱਚ ਮੋਹਰੀ ਬਣਾ ਕੇ ਵਿਸ਼ਵ ਪੱਧਰ ਦਾ ਬਣਾਉਣਾ ਹੈ। ਆਪਣੇ ਮਕਸਦ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਦਿਨ ਰਾਤ ਇੱਕ ਕਰ ਦੇਵਾਂਗਾ। ਸੰਧੂ ਸਮੁੰਦਰੀ ਅੱਜ ਹਲਕੇ ਦੇ ਪਿੰਡ ਨੌਸ਼ਹਿਰਾ ਵਿਖੇ ਦੇਰ ਸ਼ਾਮ ਤਕ ਡੋਰ ਟੂ ਡੋਰ ਜਾ ਕੇ ਵੋਟਾਂ ਲਈ ਅਪੀਲ ਕਰ ਰਹੇ ਸਨ।  ਇਸ ਮੌਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਫੁੱਲਾਂ ਦੇ ਹਾਰ ਅਤੇ ਸਿਰੋਪਾਉ ਨਾਲ ਥਾਂ ਥਾਂ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਸੰਧੂ ਨਾਲ ਗਲਵੱਕੜੀਆਂ ਪਾਈਆਂ ਅਤੇ ਸੈਲਫੀਆਂ ਲਈਆਂ। ਭਾਵੇਂ ਕਿ ਦੇਰ ਸ਼ਾਮ ਦਾ ਵੇਲਾ ਸੀ ਫਿਰ ਵੀ ਲੋਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸੰਧੂ ਨੂੰ ਭਾਰੀ ਗਿਣਤੀ ਵੋਟਾਂ ਨਾਲ ਜਿਤਾ ਕੇ ਪਾਰਲੀਮੈਂਟ ’ਚ ਭੇਜਣ ਦਾ ਭਰੋਸਾ ਦਿੱਤਾ। ਸੰਧੂ ਨੇ  ਲੋਕਾਂ ਤੋਂ ਇਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ।  ਇਸ ਮੌਕੇ ਉਨ੍ਹਾਂ ਨਾ ਕੇ ਡੀ ਭੰਡਾਰੀ, ਹਰਵਿੰਦਰ ਸਿੰਘ ਸੰਧੂ, ਸੁਖਮਿੰਦਰ ਸਿੰਘ ਪਿੰਟੂ, ਮੰਡਲ ਪ੍ਰਧਾਨ ਸੁਖਦੇਵ ਸਿੰਘ ਹਨੇਰੀਆਂ, ਅਨਿਲ ਕੁਮਾਰ, ਤੀਰਥ ਸਿੰਘ, ਸੁਦਰਸ਼ਨ ਛੋਟੂ, ਸ੍ਰੀਮਤੀ ਸੁਨੀਤਾ, ਲਾਡੀ, ਅਮਿਤ ਕੁਮਾਰ ਸਮੇਤ ਭਾਰੀ ਗਿਣਤੀ ’ਚ ਸਮਰਥਕ ਮੌਜੂਦ ਸਨ। ਸੰਧੂ ਸਮੁੰਦਰੀ ਨੇ ਚੋਣ ਮਨੋਰਥ ਪੱਤਰ ਅਤੇ ਹਲਕੇ ਦੇ ਪੇਂਡੂ ਏਰੀਏ, ਕਿਸਾਨਾਂ ਮਜ਼ਦੂਰਾਂ ਬਾਰੇ ਆਪਣੀਆਂ ਭਵਿੱਖੀ ਯੋਜਨਾਵਾਂ, ਵੀਜ਼ਨ ਅਤੇ ਮੋਦੀ ਜੀ ਦੇ ਸੰਕਲਪ ਪੱਤਰ ਬਾਰੇ ਵਿਚਾਰ ਚਰਚਾ ਕੀਤੀ। ਸੰਧੂ ਸਮੁੰਦਰੀ ਨੇ ਇਸ ਵਕਤ ਪਿੰਡ ’ਚ ਨਸ਼ਿਆਂ ਦਾ ਪ੍ਰਕੋਪ ਦੇਖਿਆ, ਜਿੱਥੇ ਕਈ ਘਰਾਂ ਵਿਚ ਨਿੱਕੇ ਨਿੱਕੇ ਬਚਿਆਂ ਦੇ ਨੌਜਵਾਨ ਮਾਪਿਆਂ ਦੀ ਨਸ਼ਿਆਂ ਕਾਰਨ ਮੌਤਾਂ ਹੋ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਸਰਕਾਰ ਅਤੇ ਚੁਣੇ ਹੋਏ ਨੁਮਾਇੰਦੇ ਆਰਾਮ ਨਾਲ ਆਪਣੇ ਹੀ ਲੋਕਾਂ ਦਾ ਤਮਾਸ਼ਾ ਦੇਖ ਰਹੇ ਹਨ। ਉਨ੍ਹਾਂ ਕਿਹਾ  ਕਿ ਚੋਣਾਂ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਅੰਮ੍ਰਿਤਸਰ ਵਿਚੋਂ ਨਸ਼ਿਆਂ ਨੂੰ ਹਰ ਹਾਲ ਵਿਚ ਜੜੋ ਖ਼ਤਮ ਕੀਤਾ ਜਾਵੇਗਾ। ਨਸ਼ੇ ’ਚ ਲੱਗੇ ਨੌਜਵਾਨਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਅਤੇ ਰੁਜ਼ਗਾਰ ਜੁੱਟਾਂ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ।  ਨਸ਼ਿਆਂ ਦੇ ਖ਼ਾਤਮੇ ਲਈ ਪੁਲੀਸ ਦੀ ਜ਼ਿੰਮੇਵਾਰੀ ਤੈਅ ਹੋਵੇਗੀ।  ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ । ਭਾਜਪਾ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਇਸ ਹੱਦ ਤੱਕ ਸੁਧਾਰਨਾ ਹੋਵੇਗਾ ਕਿ ਔਰਤਾਂ ਨੂੰ ਦੇਰ ਰਾਤ ਕੰਮ ਤੋਂ ਘਰ ਪਹੁੰਚਣ ‘ਤੇ ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੌਰਾਨ ਪਿੰਡ ਨੌਸ਼ਹਿਰਾ ਦੇ ਲੋਕਾਂ ਨੇ ਸੰਧੂ ਨੂੰ ਦੱਸਿਆ ਕਿ ਕਦੇ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇੱਥੇ ਨਸ਼ਿਆਂ ਦੀ ਭਰਮਾਰ ਤੋਂ ਇਲਾਵਾ ਖ਼ਰਾਬ ਹਾਲਤ ਸੜਕਾਂ, ਸੀਵਰੇਜ, ਪੀਣ ਵਾਲੇ ਸਾਫ਼ ਪਾਣੀ, ਸਟਰੀਟ ਲਾਈਟਾਂ ਦਾ ਕੋਈ ਵਧੀਆ ਪ੍ਰਬੰਧ ਨਾ ਹੋਣ ਤੋਂ ਇਲਾਵਾ ਯੋਗ ਲਾਭ ਪਾਤਰੀਆਂ ਦੇ ਅਨੇਕਾਂ ਨੀਲੇ ਕਾਰਡ ਕੱਟੇ ਗਏ ਹਨ। ਡੀਪੂਆਂ ਤੋਂ ਕੇਂਦਰ ਵੱਲੋਂ ਦਿੱਤੀ ਜਾਂਦੀ ਮੁਫ਼ਤ ਰਾਸ਼ਨ ਅਤੇ ਕਣਕ ਲੋਕਾਂ ਤਕ ਨਹੀਂ ਪਹੁੰਚ ਰਿਹਾ ਹੈ।ਕੱਚੇ ਮਕਾਨ ਪੱਕੇ ਨਹੀਂ ਕੀਤੇ ਜਾ ਰਹੇ ਹਨ।  ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜੋ ਲੋਕ ਅਤੇ ਅਧਿਕਾਰੀ ਕੇਂਦਰੀ ਸਕੀਮਾਂ ਵਿਚ ਇਮਾਨਦਾਰੀ ਨਹੀਂ ਦਿਖਾ ਰਹੇ ਹਨ ਉਨ੍ਹਾਂ ਦੀ ਜਵਾਬਦੇਹੀ ਹੋਵੇਗੀ ਅਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ. ਦਾ ਸਾਹਮਣਾ ਕਰਨਾ ਪਵੇਗਾ। ਅੰਮ੍ਰਿਤਸਰ ਵਿੱਚ ਸੀਵਰੇਜ ਦੇ ਗੰਦੇ ਪਾਣੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ਮੈਂ ਸਿਰਫ਼ ਇਹੀ ਕਹਾਂਗਾ ਕਿ ਜਦੋਂ ਸੰਸਦੀ ਚੋਣਾਂ ਹੋਣਗੀਆਂ ਤਾਂ ਸੋਚ ਸਮਝ ਕੇ ਵੋਟ ਕਰੋ ਅਤੇ ਜਦੋਂ ਤੁਸੀਂ ਮੈਨੂੰ ਇੱਥੋਂ ਸੰਸਦ ਮੈਂਬਰ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਤਕਨੀਕ ਦੀ ਮਦਦ ਨਾਲ ਸਮੱਸਿਆਵਾਂ ਦਾ ਹੱਲ ਕਰਾਂਗਾ।

LEAVE A REPLY

Please enter your comment!
Please enter your name here