ਪੀ.ਪੀ.ਪੀ.ਐੱਫ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ “ਪੈਨਸ਼ਨ ਪ੍ਰਾਪਤੀ ਰੈਲੀ” ਕਰਨ ਦਾ ਐਲਾਨ 

0
151
ਪੀ.ਪੀ.ਪੀ.ਐੱਫ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ “ਪੈਨਸ਼ਨ ਪ੍ਰਾਪਤੀ ਰੈਲੀ” ਕਰਨ ਦਾ ਐਲਾਨ
– ਪੁਰਾਣੀ ਪੈਨਸ਼ਨ ਲਾਗੂ ਨਾ ਕੀਤੇ ਜਾਣ ਖ਼ਿਲਾਫ਼ ਪੀ.ਪੀ.ਪੀ.ਐੱਫ ਫਰੰਟ ਵੱਲੋਂ ਐਸਡੀਐਮ ਰਾਹੀਂ ਐਮਐਲਏ ਲਹਿਰਾ ਸ੍ਰੀ ਵਰਿੰਦਰ ਗੋਇਲ ਨੂੰ ਦਿੱਤਾ ਸੰਘਰਸ਼ ਪੱਤਰ
– ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਨਾਮ ਹੇਠ ਸਮਾਂ ਟਪਾ ਰਹੀ ਹੈ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ
– ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਸਾਬਿਤ ਹੋਇਆ ਕਾਗਜੀ ਜੁਮਲਾ : ਪੀ.ਪੀ.ਪੀ.ਐੱਫ
– 19 ਨਵੰਬਰ ਨੂੰ ਸੰਗਰੂਰ “ਪੈਨਸ਼ਨ ਪ੍ਰਾਪਤੀ ਰੈਲੀ” ਰਾਹੀਂ ਐੱਨ.ਪੀ.ਐੱਸ ਮੁਲਾਜ਼ਮ ਪੰਜਾਬ ਸਰਕਾਰ ਨੂੰ ਦੇਣਗੇ ਸੰਘਰਸ਼ੀ ਚੁਣੌਤੀ : ਪੀ.ਪੀ.ਪੀ.ਐੱਫ
ਲਹਿਰਾਗਾਗਾ,
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਜਾਰੀ ਕੀਤੇ “ਕਾਗਜ਼ੀ ਨੋਟੀਫਿਕੇਸ਼ਨ” ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉ ਦਾ ਤਿਉ ਲਟਕਿਆ ਹੋਇਆ ਹੈ। ਜਿਸਦੇ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀਆਂ ਲਹਿਰਾ ਅਤੇ ਮੂਨਕ ਇਕਾਈਆ ਦੇ ਸੰਯੁਕਤ ਸੱਦੇ ਤੇ ਐੱਨ ਪੀ. ਐੱਸ. ਮੁਲਾਜ਼ਮਾਂ ਵੱਲੋਂ ਐਸਡੀਐਮ ਦਫਤਰ ਲਹਿਰਾ ਵਿਖੇ ਵੱਡਾ ਇਕੱਠ ਕੀਤਾ ਗਿਆ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਲਾ ਕਵੀਨਰ ਦਿਲਜੀਤ ਸਫੀਪੁਰ ਅਤੇ ਜ਼ਿਲਾ ਪ੍ਰਧਾਨ ਸੁਖਵਿੰਦਰ ਗੀਰ ਦੀ ਅਗਵਾਈ ਵਿੱਚ ਐਸਡੀਐਮ ਲਹਿਰਾ ਨੂੰ 19 ਨਵੰਬਰ ਦੀ ਸੰਗਰੂਰ ਵਿਖੇ ਕੀਤੀ ਜਾਣ ਵਾਲੀ “ਪੈਨਸ਼ਨ ਪ੍ਰਾਪਤੀ ਰੈਲੀ” ਦਾ ਸੰਘਰਸ਼ੀ ਪੱਤਰ ਵੀ ਦਿੱਤਾ ਗਿਆ।
ਐੱਨ. ਪੀ. ਐੱਸ. ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਨਵੀਨਰਾਂ ਦਲਜੀਤ ਸਫੀਪੁਰ ਅਤੇ ਸੁਖਵਿੰਦਰ ਗੀਰ ਨੇ ਆਖਿਆ ਕਿ ਪੈਨਸ਼ਨ ਦਾ ਨੋਟੀਫਿਕੇਸ਼ਨ ਕੇਵਲ ਕਾਗਜੀ ਜੁਮਲਾ ਸਾਬਿਤ ਹੋਇਆ ਹੈ। ਕਿਉਂਕਿ ਇਸ ਨਾਲ ਪੰਜਾਬ ਦੇ ਇੱਕ ਵੀ ਐੱਨ. ਪੀ. ਐੱਸ. ਮੁਲਾਜ਼ਮ ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਸਕੀ ਹੈ। ਪੰਜਾਬ ਸਰਕਾਰ ਵੱਲੋਂ ਐੱਸ.ਓ.ਪੀ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਵਿੱਚ ਗਠਿਤ ਕੀਤੀ ਸਬ ਕਮੇਟੀ ਦੀ ਹੁਣ ਤੱਕ ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਜਾਰੀ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਨਿਰਭੈ ਖਾਈ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਕੇਵਲ ਚੁਣਾਵੀ ਪ੍ਰੋਪੇਗੰਡਾ ਕਰ ਰਹੀ ਹੈ ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਨਾ ਹੀ ਐੱਨ.ਪੀ.ਐੱਸ ਕਟੌਤੀ ਹੋਣੀ ਬੰਦ ਹੋਈ ਹੈ ਅਤੇ ਨਾ ਹੀ ਕੋਈ ਜੀ.ਪੀ.ਐੱਫ. ਖ਼ਾਤਾ ਖੋਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੱਧਰ ਦੀਆਂ ਕਮੇਟੀਆਂ ਬਣਾਕੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਹੋਰਨਾਂ ਸੂਬਿਆਂ ਵਿੱਚ ਸਿਆਸੀ ਲਾਹਾ ਲੈਣ ਲਈ,ਪੰਜਾਬ ਵਿੱਚ ਕੀਤੀ ਕਥਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ
ਬਲਾਕ ਪ੍ਰਧਾਨ ਮਨੋਜ ਲਹਿਰਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ “ਪੈਨਸ਼ਨ ਪ੍ਰਾਪਤੀ ਰੈਲੀ” ਰਾਹੀਂ ਸਰਕਾਰ ਨੂੰ ਸੰਘਰਸ਼ੀ ਚੁਣੌਤੀ ਦੇਣਗੇ।
ਰੋਸ ਮਾਰਚ ਵਿੱਚ ਰਾਜ ਸੈਣੀ ,ਚਮਕੌਰ ਸਿੰਘ, ਅਸ਼ਵਨੀ ਕੁਮਾਰ, ਰਿਪੁਦਮਨ, ਮਨਦੀਪ ਸਿੰਘ, ਪ੍ਰਦੀਪ, ਸੁਰਿੰਦਰਸਿੰਘ, ਰਤਨ ਕੁਮਾਰ, ਪ੍ਰਵੀਨ ਅਲੀਸ਼ੇਰ, ਬੀਰਬਲ ਸਿੰਘ, ਗੁਰਜੰਟ ਸਿੰਘ, ਰਾਜਿੰਦਰ ਰਾਜਾ, ਅਵਿਨਾਸ਼ ਬਾਂਸਲ, ਕਰਮਜੀਤ ਕੌਹਰੀਆਂ, ਰਾਕੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਸਾਥੀ ਅਤੇ ਅਧਿਆਪਕ ਮੌਜੂਦ ਸਨ।

LEAVE A REPLY

Please enter your comment!
Please enter your name here