ਮਹਿਤਪੁਰ ਵਿੱਚ ਦੁਸਿਹਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ ਨਕੋਦਰ/ਮਹਿਤਪੁਰ, (ਹਰਜਿੰਦਰ ਪਾਲ ਛਾਬੜਾ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਿਹਰਾ ਮਹਿਤਪੁਰ ਦੀ ਦੁਸਿਹਰਾ ਗਰਾਊਂਡ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ ਕਰੀਬ ਦਸ ਦਿਨ ਚੱਲੇ ਇਸ ਤਿਉਹਾਰ ਵਿੱਚ ਸ੍ਰੀ ਰਾਮ ਚੰਦਰ ਜੀ ਦੇ ਸੰਬੰਧਿਤ ਰਾਮ ਲੀਲਾ ਕੀਤੀਆਂ ਗਈਆਂ ਜਿਸ ਵਿੱਚ ਦੁਸਹਿਰਾ ਕਮੇਟੀ ਤੇ ਰਾਮ ਲੀਲਾ ਕਲਾਕਾਰਾਂ ਵੱਲੋਂ ਬੜੇ ਸਲੀਕੇ ਨਾਲ ਭਗਵਾਨ ਰਾਮ ਚੰਦਰ ਜੀ ਤੇ ਹਨੂੰਮਾਨ , ਲਕਸ਼ਮਣ ਜੀ ਸੀਤਾ ਜੀ ਲੰਕਾ ਪਤੀ ਰਾਵਣ , ਕੁੰਭਕਰਨ , ਮੇਘਨਾਥ, ਤੇ ਹੋਰ ਸੰਬੰਧਿਤ ਪਾਤਰਾਂ ਵਲੋਂ ਦਸਹਿਰੇ ਦੇ ਤਿਉਹਾਰ ਤੋਂ ਜਾਣੂ ਕਰਵਾਇਆ ਗਿਆ ਜਿਸ ਵਿੱਚ ਰਾਮ ਚੰਦਰ ਜੀ ਦੇ ਜਨਮ ਤੋਂ ਲੈ ਕੇ ਰਾਵਣ ਵਧ ਤਕ ਰਮਾਇਣ ਦੀ ਕਥਾ ਸੰਪੂਰਨ ਕੀਤੀ ਗਈ ਤੇ ਦਸ ਦਿਨ ਚੱਲੇ ਇਸ ਤਿਉਹਾਰ ਵਿੱਚ ਲਕਸ਼ਮਣ ਮੂਰਛਾ ਖਿਚ ਦਾ ਕੇਂਦਰ ਰਹੀ ਇਲਾਕੇ ਭਰ ਦੇ ਲੋਕਾਂ ਵਲੋਂ ਖੂਬ ਅਨੰਦ ਮਾਣਿਆ ਗਿਆ ਤੇ ਅੰਤਿਮ ਚਰਨ ਵਿਚ ਲੰਕਾ ਪਤੀ ਰਾਵਣ ਜੀ ਦਾ ਯੁੱਧ ਤੇ ਵਧ ਦਿਖਾਇਆ ਗਿਆ ਤੇ ਰਾਵਣ ਤੇ ਕੁੰਭਕਰਨ ਮੇਘਨਾਥ ਦੇ ਸੁੰਦਰ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਿਰਕਤ ਕੀਤੀ ਤੇ ਸਮੂਹ ਦੁਸਹਿਰਾ ਕਮੇਟੀ ਨੇ ਕਲਾਕਾਰਾਂ ਦਾ ਸਨਮਾਨ ਕੀਤਾ ਤੇ ਇਲਾਕੇ ਭਰ ਤੋਂ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਇਸ ਤਰ੍ਹਾਂ ਇਹ ਤਿਉਹਾਰ ਆਪਣੀਆਂ ਯਾਦਾਂ ਛੱਡਦਾ ਸੰਪੰਨ ਹੋਇਆ।
Boota Singh Basi
President & Chief Editor