ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਪੋਸਟਰ ਮੁਹਿੰਮ ਦਾ ਆਗਾਜ਼ ਅੰਮ੍ਰਿਤਸਰ 3 ਮਈ ( ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ, ਕੋ ਕਨਵੀਨਰ ਹਰਵਿੰਦਰ ਸਿੰਘ ਸੁਲਤਾਨਵਿੰਡ , ਅਮਰੀਕ ਸਿੰਘ, ਅਜੇ ਡੋਗਰਾ ,ਹੀਰਾ ਸਿੰਘ ਭੱਟੀ, ਭੁਪਿੰਦਰ ਕੱਥੂਨੰਗਲ ਅਤੇ ਜਤਿਨ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਦੀ ਜੁਆਬਦੇਹੀ ਨਿਰਧਾਰਤ ਕਰਨ ਵਾਲਾ ਇਹ ਪੋਸਟਰ 2004 ਤੋਂ ਬਾਅਦ ਭਰਤੀ ਅਤੇ ਨਵੀਂ ਪੈਨਸ਼ਨ ਤੋਂ ਪੀੜਤ ਹਰ ਮੁਲਾਜ਼ਮ ਦੇ ਦਰਵਾਜ਼ੇ ਦੇ ਬਾਹਰ ਲਗਾਇਆ ਜਾਵੇਗਾ ਜੋ ਹਾਕਮਾਂ ਨੂੰ ਆਪਣੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਬਾਰੇ ਸੁਆਲ ਕਰੇਗਾ। ਉਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਕਿ ਇਸ ਦੀ ਪ੍ਰੋਫਾਈਲ ਫੋਟੋ ਵੀ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਗਾਈ ਜਾਵੇ। ਆਗੁਆਂ ਨੇ ਕਿਹਾ ਕਿ ਇਸ ਪੋਸਟਰ ਮੁਹਿੰਮ ਨਾਲ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਵੱਡੀ ਲਹਿਰ ਖੜ੍ਹੀ ਹੋਵੇਗੀ ਜੋ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਵੇਗੀ ਇਸ ਸਮੇਂ ਉਪਰੋਕਤ ਤੋਂ ਇਲਾਵਾ ਦਿਨੇਸ਼ ਭੱਲਾ, ਮੰਗਲ ਸਿੰਘ ਟਾਂਡਾ, ਸੁੱਚਾ ਸਿੰਘ ਟਰਪਈ, ਸਤਿੰਦਰ ਸਿੰਘ ਬਾਠ, ਜੋਤਬਾਲ ਸਿੰਘ, ਹਰਮਨਦੀਪ ਸਿੰਘ ਭੰਗਾਲੀ, ਹਰਜਿੰਦਰ ਸਿੰਘ ਮਾਹਣਾ ਸਿੰਘ ਰੋਡ, ਰਣਬੀਰ ਸਿੰਘ, ਅਜੇ ਕੁਮਾਰ, ਹਰਪ੍ਰੀਤ ਸਿੰਘ ਸੋਹੀਆਂ, ਸਨਰਾਜ ਸਿੰਘ ਕੱਥੂਨੰਗਲ, ਲਖਬੀਰ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ ਜਲਾਲਾਬਾਦ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਮੈਡਮ ਬਲਜਿੰਦਰ ਕੌਰ ਆਦਿ ਮੁਲਾਜ਼ਮ ਹਾਜ਼ਰ ਸਨ।
Boota Singh Basi
President & Chief Editor