ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥੱਲੇ ਜੁਝਾਰੂ ਆਗੂ ਜਸਵੀਰ ਸਿੰਘ ਤਲਵਾੜਾ ਦੀ ਅਗਵਾਹੀ ਵਿੱਚ ਪਿਛਲੇ 10 ਸਾਲਾਂ ਤੋਂ ਜਮੀਨੀ ਪੱਧਰ ‘ਤੇ ਲੜ੍ਹੇ ਜਾ ਰਹੇ ਲਹੂਵੀਟਵੇਂ ਸੰਘਰਸ਼ ਦੀ ਇਤਿਹਾਸਕ ਜਿੱਤ ਹੋਈ ਹੈ। ਸੰਘਰਸ਼ ਕਮੇਟੀ ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਪੱਖੀ ਫੈਸਲੇ ਦਾ ਭਰਪੂਰ ਸਵਾਗਤ ਕਰਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਅਤੇ ਜਿਲ੍ਹਾ ਕਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ ਨੇ ਕਿਹਾ ਕਿ ਇਹ ਪੈਨਸ਼ਨ 1972 ਦੇ ਨੋਟੀਫਿਕੇਸ਼ਨ ਅਨੁਸਾਰ ਇੰਨਬਿਨ ਲਾਗੂ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਘੱਟ ਮੁਲਾਜ਼ਮ ਕੁੱਝ ਵੀ ਮਨਜੂਰ ਨਹੀਂ ਕਰਨਗੇ । ਕੋ-ਕਨਵੀਨਰਾਂ ਹਰਵਿੰਦਰ ਸਿੰਘ ਸੁਲਤਾਨਵਿੰਡ, ਅਜਮੇਰ ਸਿੰਘ ਛੀਨਾ, ਜੁਗਰਾਜ ਸਿੰਘ ਪੰਨੂੰ, ਰਣਜੀਤ ਸਿੰਘ ਭੁੱਲਰ ਅਤੇ ਪ੍ਰੈਸ ਸਕੱਤਰ ਜਤਿਨ ਸ਼ਰਮਾਂ ਨੇ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਮੁੱਖ ਰੱਖ ਕੇ ਸੂਬਾ ਸਰਕਾਰ ਦੇ ਇਸ ਫੈਸਲੇ ਦੀ ਰੌਸ਼ਨੀ ਵਿੱਚ 30 ਅਕਤੂਬਰ ਦੀ ਧੂਰੀ ਰੈਲੀ ਫਿਲਹਾਲ ਮੁਲਤਵੀ ਕੀਤੀ ਜਾਂਦੀ ਹੈ ਅਤੇ ਸਰਕਾਰ ਵੱਲੋਂ ਜਾਰੀ ਨੋਟਿਫੀਕੇਸ਼ਨ ਦੀ ਸਮੀਖਿਆ ਤੋਂ ਬਾਅਦ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਇਸ ਸਮੇਂ ਉਪਰੋਕਤ ਤੋਂ ਇਲਾਵਾ ਅਮਰੀਕ ਸਿੰਘ, ਅਜੇ ਡੋਗਰਾ, ਕੰਵਰਜੀਤ ਸਿੰਘ ਜੰਡਿਆਲਾ, ਦਿਨੇਸ਼ ਭੱਲਾ, ਸੰਦੀਪ ਸਿਆਲ, ਕੁਲਬੀਰ ਸਿੰਘ ਨਾਗ, ਸੁਖਵਿੰਦਰਪਾਲ ਸਿੰਘ ਤਰਸਿੱਕਾ, ਸਤਨਾਮ ਸਿੰਘ ਛੀਨਾ, ਕੰਵਲਜੀਤ ਸਿੰਘ ਜੰਡਿਆਲਾ, ਜਰਨੈਲ ਸਿੰਘ ਅਜਨਾਲਾ, ਬਲਦੇਵ ਸਿੰਘ ਮਜੀਠਾ, ਗੁਰਦੀਪ ਸਿੰਘ ਅਜਨਾਲਾ, ਹਰਜਿੰਦਰ ਸਿੰਘ,ਸੁਰਜੀਤ ਸਿੰਘ ਤਰਸਿੱਕਾ , ਦਰਸ਼ਨ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਬੋਪਾਰਾਏ, ਬਿਕਰਮਬੀਰ ਸਿੰਘ, ਅਮਨਦੀਪ ਸਿੰਘ ਪੰਨੂ ਆਦਿ ਹਾਜਰ ਸਨ।
Boota Singh Basi
President & Chief Editor