ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੇਸ਼ਨ ਅੰਮ੍ਰਿਤਸਰ ਦਾ ਵਫ਼ਦ ਡੀ.ਆਈ.ਜੀ ਨਾਲ ਮਿਲਿਆ, ਮੁਸ਼ਕਿਲਾਂ ਬਾਰੇ ਕੀਤੀ ਗੱਲਬਾਤ

0
11
ਅੰਮ੍ਰਿਤਸਰ , 25 ਅਪ੍ਰੈਲ, 2026
ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੇਸ਼ਨ ਅੰਮ੍ਰਿਤਸਰ ਦਾ ਇੱਕ ਵਫ਼ਦ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਸ਼੍ਰੀ ਸੰਦੀਪ ਗੋਇਲ ਨਾਲ ਮਿਲਿਆ। ਇਸ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਆਉਂਦੀਆਂ ਵੱਖ-ਵੱਖ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ।
ਵਫ਼ਦ ਦੀ ਅਗਵਾਈ ਸੰਸਥਾ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਨੇ ਕੀਤੀ, ਜਦਕਿ ਇਸ ਮੌਕੇ ਬਲਵਿੰਦਰ ਸਿੰਘ (ਰਿਟਾਇਰਡ ਇੰਸਪੈਕਟਰ) ਵਾਈਸ ਪ੍ਰਧਾਨ, ਨਿਸ਼ਾਨ ਸਿੰਘ (ਰਿਟਾਇਰਡ ਸਬ ਇੰਸਪੈਕਟਰ) ਵਾਈਸ ਪ੍ਰਧਾਨ ਲੋਕਲ ਬਾਡੀ, ਧਰਮਜੀਤ ਸਿੰਘ ਅਤੇ ਹਰਦਿਆਲ ਸਿੰਘ (ਰਿਟਾਇਰਡ ਇੰਸਪੈਕਟਰ) ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਬਕਾਇਆ ਮੈਡੀਕਲ ਬਿੱਲਾਂ, ਸੇਵਾ ਸੰਬੰਧੀ ਹੋਰ ਪ੍ਰਸ਼ਨਾਂ ਅਤੇ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਉਠਾਇਆ ਗਿਆ। ਡੀ.ਆਈ.ਜੀ ਸੰਦੀਪ ਗੋਇਲ ਨੇ ਧਿਆਨ ਨਾਲ ਸਾਰੇ ਮੁੱਦੇ ਸੁਣੇ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਐਸੋਸੇਸ਼ਨ ਵੱਲੋਂ ਡੀ.ਆਈ.ਜੀ ਸਾਬ ਨੂੰ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here