ਪੁਲਿਸ ਮੁਖੀ ਦੀ ਅਗਵਾਈ ਹੇਠ ਪੁਲਿਸ ਅਤੇ ਪੈਰਾ-ਮਿਲਟਰੀ ਫੋੋਰਸ ਨੇ ਸ਼ਹਿਰ ਮਾਨਸਾ ਅੰਦਰ ਫਲੈਗ/ਰੋੋਡ ਮਾਰਚ ਕੱਢਿਆ

0
700

ਮਾਨਸਾ (ਸਾਂਝੀ ਸੋਚ ਬਿਊਰੋ) – ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਆਜਾਦ ਤੇ ਨਿਰਪੱਖ ਚੋਣਾ ਕਰਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਮੁਕੰਮਲ ਕਰਕੇ ਚੋਣ-ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਯੋੋਗ ਚੋੋਣ ਕਮਿਸ਼ਨ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿਲੇ ਅੰਦਰ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ ਅੰਦਰ ਫਲੈਗ ਮਾਰਚ ਲਗਾਤਾਰ ਜਾਰੀ ਹਨ। ਮਾਨਸਾ ਪੁਲਿਸ ਵੱਲੋੋਂ ਲੋੋਕਾਂ ਅੰਦਰ ਡਰ-ਭੈਅ ਖਤਮ ਕਰਨ ਅਤੇ ਉਹਨਾਂ ਨੂੰ ਬਿਨਾ ਕਿਸੇ ਲਾਲਚ ਤੋੋਂ ਨਿਰਪੱਖ ਰਹਿ ਕੇ ਆਪਣੀ ਵੋੋਟ ਦੀ ਵਰਤੋੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਮੰਤਵ ਲਈ ਪਿਛਲੇ ਦਿਨ ਸ਼ਹਿਰ ਮਾਨਸਾ ਵਿੱਚ ਫਲੈਗ/ਰੋੋਡ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਐਸ.ਐਸ.ਪੀ. ਦਫਤਰ ਤੋੋਂ ਸ਼ੁਰੂ ਹੋੋ ਕੇ ਥਾਣਾ ਸਿਟੀ-2 ਮਾਨਸਾ ਅਤੇ ਥਾਣਾ ਸਿਟੀ-1 ਮਾਨਸਾ ਦਾ ਏਰੀਆ ਕਵਰ ਕਰਦੇ ਹੋੋਏ ਬੱਸ ਅੱਡਾ ਮਾਨਸਾ ਤੋੋਂ ਮੇਨ ਬਜਾਰ ਵਿੱਚੋੋਂ ਗੁਜਰਦਾ ਹੋਇਆ ਰੇਲਵੇ ਸਟੇਸ਼ਨ ਤੱਕ ਮੁਕੰਮਲ ਕੀਤਾ ਗਿਆ। ਇਸ ਫਲੈਗ/ਰੋੋਡ ਮਾਰਚ ਦੀ ਅਗਵਾਈ ਜਿਲਾ ਪੁਲਿਸ ਮੁਖੀ ਵੱਲੋੋਂ ਖੁਦ ਕੀਤੀ ਗਈ। ਇਸ ਫਲੈਗ ਮਾਰਚ ਦੌਰਾਨ ਜਿਲਾ ਹੈਡਕੁਆਟਰ ਦੇ ਜੀ.ਓਜ., ਸਬ-ਡਵੀਜ਼ਨ ਮਾਨਸਾ ਦੇ ਮੁੱਖ ਅਫਸਰਾਨ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੋੋਂ ਇਲਾਵਾ ਪੈਰਾ-ਮਿਲਟਰੀ ਫੋੋਰਸ ਦੇ ਸਹਾਇਕ ਕਮਾਂਡੈਟ ਅਤੇ ਕਰਮਚਾਰੀ ਸ਼ਾਮਲ ਸਨ। ਐਸ.ਐਸ.ਪੀ. ਮਾਨਸਾ ਵੱਲੋੋਂ ਦੱਸਿਆ ਗਿਆ ਕਿ ਚੋੋਣ-ਪ੍ਰਕਿਰਿਆਂ ਨਿਰਵਿਘਨ ਨੇਪਰੇ ਚਾੜਨ ਲਈ ਮਾਨਸਾ ਪੁਲਿਸ ਵੱਲੋੋਂ ਜਿੱਥੇ ਚੱਪੇ ਚੱਪੇ ਤੇ ਪੁਲਿਸ ਮੁਲਾਜਮ ਤਾਇਨਾਤ ਕਰਕੇ ਸੁਚੱਜੇ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ, ਉਥੇ ਹੀ ਅਸਰਦਾਰ ਢੰਗ ਨਾਲ ਨਾਕੇਬੰਦੀ ਕਰਦੇ ਹੋੋਏ ਪੂਰੀ ਚੌੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਕੋੋਈ ਸਮੱਸਿਆ ਹੈ ਤਾਂ ਉਹ ਪੁਲਿਸ ਹੈਲਪਲਾਈਨ ਨੰਬਰ 112 ਤੇ ਕਿਸੇ ਸਮੇਂ ਵੀ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸਦੀ ਪੁਲਿਸ ਵੱਲੋੋ ਤੁਰੰਤ ਪੜਤਾਲ ਕਰਕੇ ਬਣਦੀ ਕਾਰਵਾਈ ਕਰਕੇ ਲੋੋੜਵੰਦ ਨੂੰ ਸਮਾਂਬੱਧ ਇੰਨਸਾਫ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਮਾਨਸਾ ਪੁਲਿਸ ਵੱਲੋੋਂ ਚੋੋਣਾਂ ਦੌੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਦੀ ਉਲੰਘਣਾਂ ਨਹੀ ਕਰਨ ਦਿੱਤੀ ਜਾਵੇਗੀ। ਉਲੰਘਣਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮਾਨਯੋੋਗ ਚੋੋਣ ਕਮਿਸ਼ਨ ਦੀਆ ਸੇਧਾਂ/ਹਦਾਇਤਾਂ ਦੀ ਪਾਲਣਾ ਕਰਦੇ ਹੋੋਏ ਵਿਧਾਨ ਸਭਾਂ ਚੋੋਣਾਂ ਨੂੰ ਨਿਰਵਿਘਨ ਨੇਪਰੇ ਚਾੜਨ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here