ਪੁਲਿਸ ਵੱਲੋ 400 ਕਿਲੋ ਲਾਹਣ ਕਾਬੂ, ਅਰੋਪੀ ਫਰਾਰ 

0
260
ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ ( ਕਪੂਰਥਲਾ ) -ਮਨਪ੍ਰੀਤ ਸ਼ੀੰਹਮਾਰ ਡੀ.ਐਸ.ਪੀ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਤੇ ਐਸ.ਆਈ ਲਖਵਿੰਦਰ ਸਿੰਘ ਥਾਣਾ ਮੁਖੀ ਕਬੀਰਪੁਰ ਨੇ ਏ.ਐਸ.ਆਈ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਈਜ ਸਟਾਫ ਦੇ ਨਾਲ ਆਬਕਾਰੀ ਸਰਚ ਦਰਿਆ ਬਿਆਸ ਏਰੀਆ ਮੰਡ ਐਕਸਾਈਜ ਸਰਚ ਦੇ ਸੰਬੰਧ ਵਿੱਚ ਮੰਡ ਸਰਦੁੱਲਾਪੁਰ ਦੇ ਦਰਿਆ ਬਿਆਸ ਦੇ ਕੰਢੇ ਵੱਲ ਗਏ ਤਾਂ ਸਰਕੰਢਿਆ ਵਿੱਚ ਇੱਕ ਅਣਪਛਾਤਾ ਵਿਅਕਤੀ ਉਥੇ ਪਏ ਡਰੰਮ ਵਿੱਚ ਹੱਥ ਫੇਰਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਦਰਿਆ ਬਿਆਸ ਵਿੱਚ ਤੈਰ ਕੇ ਭੱਜ ਗਿਆ। ਆਸ ਪਾਸ ਦੀ ਤਲਾਸ਼ੀ ਲੈਣ ਤੇ ਵੱਖੋ-ਵੱਖ ਡਰੰਮਾ ਵਿੱਚੋਂ ਕੁੱਲ 400 ਕਿਲੋ ਲਾਹਣ ਬਰਾਮਦ ਹੋਈ ।ਜਿਸ ਤੇ ਨਾ ਮਲੂਮ ਵਿਅਕਤੀ ਖਿਲਾਫ  ਐਕਸਾਈਜ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here