ਪੁਲੀਸ ਚੌਂਕੀ ਟਾਂਗਰਾ ਨੇ ਨਾਕਾਬੰਦੀ ਦੌਰਾਨ ਨਜਾਇਜ ਪਸਤੌਲ ਤਿੰਨ ਜਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ।

0
30
ਪੁਲੀਸ ਚੌਂਕੀ ਟਾਂਗਰਾ ਨੇ ਨਾਕਾਬੰਦੀ ਦੌਰਾਨ ਨਜਾਇਜ ਪਸਤੌਲ ਤਿੰਨ ਜਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ।
ਬਾਬਾ ਬਕਾਲਾ , 29 ਅਪ੍ਰੈਲ 2025
ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਚਾਰਜ ਪੁਲੀਸ ਚੌਂਕੀ ਟਾਂਗਰਾ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਮਿਲਣ ਤੇ ਪੁਲੀਸ ਨੇ ਪਿੰਡ ਟਾਂਗਰਾ ਤੋਂ ਪਿੰਡ ਮੁਛੱਲ ਨੂੰ ਜਾਣ ਵਾਲੀ ਸੜਕ ਤੇ ਨਾਕਾ ਲਗਾਇਆ ਹੋਇਆ ਸੀ।ਇਕ ਥਾਰ ਮਹਿੰਦਰਾ ਗੱਡੀ ਐਚ ਆਰ 24 ਈ 2877 ਕਾਲੇ ਰੰਗ ਦੀ ਗਡੀ ਜਿਸ ਨੂੰ ਸੁਖਚੈਨ ਸਿੰਘ ਉਰਫ ਕਾਲੀ ਪੁਤਰ ਸਾਹਿਬ ਸਿੰਘ ਵਾਸੀ ਪਿੰਡ ਮੁਛੱਲ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਲਾ ਅੰਮ੍ਰਿਤਸਰ ਚਲਾ ਰਿਹਾ ਸੀ ਰੁਕਣ ਦਾ ਇਸ਼ਾਰਾ ਕੀਤਾ।ਤਲਾਸ਼ੀ ਦੌਰਾਨ ਸੁਖਚੈਨ ਸਿੰਘ ਕਾਲੀ ਪਾਸੋਂ ਇਕ ਪਿਸਤੌਲ ਕਾਲਾ ਬਰਾਊਨ ਰੰਗ ਦਾ ਨੰਬਰ 209119417/ਆਰ ਐਫ ਆਈ ਸਮੇਤ ਮੈਗਜੀਨ ਜਿਸ ਵਿਚ ਤਿੰਨ ਜਿੰਦਾ ਰੌਂਦ ਜਿਸ ਉਪਰ 7.65 ਲਿਿਖਆ ਬਰਾਮਦ ਹੋਏ ਹਨ।ਸੁਖਚੈਨ ਸਿੰਘ ਕਾਲੀ ਇਸ ਦਾ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਉਸ ਨੇ ਦੱਸਿਆ ਕਿ ਇਹ ਪਿਸਤੌਲ ਨਜਾਇਜ ਤੌਰ ਤੇ ਰੱਖਿਆ ਹੈ।ਪੁਛਗਿਛ ਕਰਨ ਤੇ ਦੱਸਿਆ ਕਿ ਉਸ ਨੇ ਇਹ ਪਿਸਤੌਲ ਕੁਝ ਸਮਾਂ ਪਹਿਲਾਂ ਕਰਨ ਸਿੰਘ ਪੁਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਮੁਰਾਦਪੁਰਾ ਤਰਨ ਤਾਰਨ 45000 ਰੁਪੈ ਵਿਚ ਖਰੀਦਿਆ ਹੈ।ਇਸ ਨਾਲ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਹੈ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।ਪੁਲੀਸ ਥਾਣਾਂ ਤਰਸਿਕਾ ਵਿਖੇ ਮੁਕਦਮਾ ਨੰਬਰ 31 ਧਾਰਾ 25 ਆਰਮਡ ਐਕਟ ਤਹਿਤ ਦਰਜ ਕਰ ਲਿਆ।ਪੁਲੀਸ ਵੱਲੋਂ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਇਸ ਸਮੇ ਏ ਐਸ ਆਈ ਨਰਿੰਦਰਪਾਲ ਸਿੰਘ,ਐਚ ਸੀ ਪ੍ਰਗਟ ਸਿੰਘ,ਸੀ ਟੀ ਮਿਲਨਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here