ਪੁਲੀਸ ਥਾਣਾ ਤਰਸਿਕਾ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ 15 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ।

0
23

ਪੁਲੀਸ ਥਾਣਾ ਤਰਸਿਕਾ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ 15 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਬਾਬਾ ਬਕਾਲਾ– ਬਲਰਾਜ ਸਿੰਘ ਰਾਜਾ
ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਖਤ ਸਿਕੰਜਾ ਕੱਸਿਆ ਜਾ ਰਿਹਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਐਚ ਓ ਸ੍ਰ ਬਲਵਿੰਦਰ ਸਿੰਘ ਬਾਜਵਾ ਥਾਣਾ ਤਰਸਿਕਾ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਪਿੰਡ ਡੇਹਰੀਵਾਲ ਤੋਂ ਰਮਾਣਾ ਚੱਕ ਨੂੰ ਜਾ ਰਹੀ ਸੀ ਡੇਹਰੀਵਾਲ ਬੋਹੜ ਦੇ ਨਜਦੀਕ ਥੜੇ ਉਪਰ ਦੋ ਮੋਨੇ ਨੌਂਜਵਾਨ ਬੈਠੇ ਪੁਲੀਸ ਪਾਰਟੀ ਨੂੰ ਵੇਖ ਕੇ ਰਮਾਣਾਚੱਕ ਵੱਲ ਨੂੰ ਖਿਸਕਣ ਲਗੇ ਅਤੇ ਆਪਣੀ ਪੈਂਟ ਦੀ ਜੇਬਾਂ ਵਿਚ ਇਕ ਮੋਮੀ ਲਿਫਾਫਾ ਸੁਟਣ ਲਗੇ।ਦੋਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ।ਪੁਛ ਗਿਛ ਕਰਨ ਤੇ ਇੰਨਾਂ ਨੇ ਆਪਣੇ ਨਾਮ ਚਰਨਜੀਤ ਸਿੰਘ ਉਰਫ ਗੋਲੂ ਪੁਤਰ ਦਲਬੀਰ ਸਿੰਘ ਵਾਸੀ ਪਿੰਡ ਰਮਾਣਾਚੱਕ,ਅਤੇ ਅਮਰਬੀਰ ਸਿੰਘ ਉਰਫ ਦੀਪੂ ਪੁਤਰ ਪੁਤਰ ਕਾਬਲ ਸਿੰਘ ਵਾਸੀ ਪਿੰਡ ਕਾਲੇਕੇ ਦੱਸਿਆ ਦਲਬੀਰ ਸਿੰਘ ਪਾਸੋਂ 7 ਗਰਾਮ ਹੈਰੋਇਨ ਅਤੇ ਅਮਰਬੀਰ ਸਿੰਘ ਪਾਸੋਂ 8 ਗਰਾਮ ਹੈਰੋਇਨ ਬਰਾਮਦ ਹੋਈ।ਪੁਲੀਸ ਵੱਲੋਂ ਮੁਕਦਾਮਾ ਦਰਜ ਕਰਕੇ ਅਗਲੇਰੀ ਲੋੜੀਦੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈਇਸ ਸਮੇਂ ਐਸ ਐਚ ਓ ਬਲਵਿੰਦਰ ਸਿੰਘ ਬਾਜਵਾ,ਏ ਐਸ ਆਈ ਨਰਿੰਦਰਪਾਲ ਸਿੰਘ ਇੰਚਾਰਜ ਚੌਂਕੀ ਟਾਂਗਰਾ,ਹਜ਼ਾਰਾ ਸਿੰਘ,ਏ ਐਸ ਆਈ ਪਲਵਿੰਦਰ ਸਿੰਘ,ਏ ਐਸ ਆਈ ਸੁਰਜੀਤ ਸਿੰਘ,ਐਚ ਸੀ ਜਸਪਾਲ ਸਿੰਘ,ਸੀ ਟੀ ਹਰਵਿੰਦਰ ਸਿੰਘ,ਐਚ ਸੀ ਪ੍ਰਗਟ ਸਿੰਘ,ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here