ਪੁਸਤਕ ਲੋਕ ਅਰਪਣ ਸਮਾਗਮ 5 ਮਈ ਐਤਵਾਰ ਨੂੰ
ਤਲਵੰਡੀ ਸਾਬੋ : ਕਵੀਸ਼ਰੀ ਮੰਚ ਪੰਜਾਬ ਤਲਵੰਡੀ ਸਾਬੋ ਅਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਸਾਂਝੇ ਸਹਿਯੋਗ ਨਾਲ ਇਥੇ ਸਥਾਨਕ ਖਾਲਸਾ ਸੀ. ਸੈ. ਸਕੂਲ ਵਿਖੇ ਮਿਤੀ 5 ਮਈ 2024 (ਦਿਨ ਐਤਵਾਰ) ਨੂੰ ਦੋ ਕਿਤਾਬਾਂ ਰੀਲੀਜ਼ ਕੀਤੀਆਂ ਜਾ ਰਹੀਆਂ ਹਨ। ਮੰਚ ਦੇ ਬੁਲਾਰੇ ਸ. ਦਰਸ਼ਨ ਸਿੰਘ ਭੰਮੇ ਨੇ ਦੱਸਿਆ ਕਿ ਇਨ੍ਹਾਂ ਦੋ ਕਿਤਾਬਾਂ ਚੋਂ ਇੱਕ ਕਿਤਾਬ ‘ਸ਼ਾਇਰ ਦਾ ਦਿਲ'(ਵੈਦ ਇੰਦਰ ਸਿੰਘ ਦੀ ਕਵਿਤਾ) ਹੈ, ਜਿਸਦਾ ਸੰਪਾਦਨ ਡਾ ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਕੀਤਾ ਹੈ, ਦੂਜੀ ਕਿਤਾਬ ਦਰਸ਼ਨ ਸਿੰਘ ਭੰਮੇ ਦੀ ਹੈ ‘ਜੁਗਨੀ ਜੜੇ ਸਿਤਾਰੇ’, ਜਿਸ ਵਿੱਚ ਪ੍ਰਸਿੱਧ ਪੰਜਾਬੀ ਲੇਖਕਾਂ ਦੇ ਕਾਵਿਕ ਸ਼ਬਦ ਚਿੱਤਰ ਹਨ। ਇਨ੍ਹਾਂ ਦੋਹਾਂ ਕਿਤਾਬਾਂ ਤੇ ਕ੍ਰਮਵਾਰ ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਡਾ. ਸੰਦੀਪ ਰਾਣਾ, ਪੰ ਯੂ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਪੇਪਰ ਪੜ੍ਹਨਗੇ। ਸਵੇਰੇ 9 ਵਜੇ ਤੋਂ ਬਾਦ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਸਾਹਿਤਕ ਪ੍ਰੋਗਰਾਮ ਵਿੱਚ ਉਪਰੰਤ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਹੋਵੇਗਾ।