ਰਈਆ,ਕਾਰਤਿਕ ਰਿਖੀ -ਪੁੰਜ ਬ੍ਰਾਹਮਣ ਗੌਤਮ ਗੋਤਰੇ ਜਠੇਰਿਆਂ ਦਾ ਸਲਾਨਾ ਮੇਲਾ ਅਤੇ ਭੰਡਾਰਾ ਪਿੰਡ ਡੱਲ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਿਟਾਇਰਡ ਇੰਸਪੈਕਟਰ ਪੰਡਿਤ ਰੋਸ਼ਨ ਲਾਲ ਪੁੰਜ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 11 ਸਤੰਬਰ(26 ਭਾਦਰੋਂ) ਨੂੰ ਪਿੰਡ ਡੱਲ ਜ਼ਿਲਾ ਤਰਨ ਤਾਰਨ ਵਿਖੇ ਪੰਜ ਬ੍ਰਾਹਮਣ ਗੌਤਮ ਗੋਤਰੇ ਜਠੇਰਿਆਂ ਦਾ ਸਲਾਨਾ ਮੇਲਾ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸਲਾਨਾ ਮੇਲਾ ਸਾਰੇ ਪੁੰਜ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਜਿਸ ਵਿਚ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿਚ ਵੱਸੇ ਪੁੰਜ ਪਰਿਵਾਰ ਵੀ ਸ਼ਿਰਕਤ ਕਰਦੇ ਹਨ। ਪੰਡਿਤ ਰੋਸ਼ਨ ਲਾਲ ਨੇ ਸਾਰੇ ਪੁੰਜ ਪਰਿਵਾਰਾਂ ਨੂੰ ਇਸ ਮੇਲੇ ਵਿਚ ਪਹੁੰਚਣ ਦੀ ਬੇਨਤੀ ਵੀ ਕੀਤੀ।
Boota Singh Basi
President & Chief Editor