ਪੂਰਾ ਦੇਸ਼ ਮੰਨਦਾ ਹੈ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ਦੇ ਮੈਦਾਨ ਵਿੱਚ ਹਰਾ ਸਕਦੇ ਹਨ- ਰਾਘਵ ਚੱਢਾ

0
146

-ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਚੋਣਾਂ ਦੌਰਾਨ ਅੱਖ ਵਿੱਚ ਅੱਖ ਪਾ ਕੇ ਮਾਤ ਦਿੰਦੇ ਹਨ – ਰਾਘਵ ਚੱਢਾ

-ਜਿਵੇਂ-ਜਿਵੇਂ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧੇਗੀ, ਉਵੇਂ ਉਵੇਂ ਉਹ ਸੀਬੀਆਈ-ਈਡੀ ਰਾਹੀਂ ‘ਆਪ’ ਨੇਤਾਵਾਂ ‘ਤੇ ਹਮਲੇ ਜਾਰੀ ਰੱਖਣਗੇ – ਰਾਘਵ ਚੱਢਾ

-ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ, ਮੀਸਾ ਤਹਿਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਸੀਬੀਆਈ-ਈਡੀ ਵੀ ਉਹੀ ਕੰਮ ਕਰ ਰਹੀ ਹੈ-ਰਾਘਵ ਚੱਢਾ

-ਪ੍ਰਧਾਨ ਮੰਤਰੀ ਮੋਦੀ ਵੀ ਅਰਵਿੰਦ ਕੇਜਰੀਵਾਲ ਤੋਂ ਈਰਖਾ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਕੈਬਨਿਟ ਵਿੱਚ ਮਨੀਸ਼ ਸਿਸੋਦੀਆ ਵਰਗਾ ਕੰਮ ਕਰਨ ਵਾਲਾ ਕੋਈ ਨਹੀਂ ਹੈ – ਰਾਘਵ ਚੱਢਾ

-ਜੇਕਰ ਭਾਜਪਾ ਦੇਸ਼ ਭਗਤ ਪਾਰਟੀ ਹੁੰਦੀ ਤਾਂ ਇਹ ਆਪਣੇ ਮੰਤਰੀਆਂ ਨੂੰ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਤੋਂ ਸਿਖਲਾਈ ਦਿਵਾਉਂਦੇ ਕਿ ਕਿਵੇਂ ਸਕੂਲਾਂ ਨੂੰ ਬਦਲਣਾ ਹੈ ਅਤੇ ਕਿਵੇਂ ਲੋਕਾਂ ਦਾ ਮੁਫਤ ਇਲਾਜ ਕਰਨਾ ਹੈ – ਰਾਘਵ ਚੱਢਾ

-ਮਨੀਸ਼ ਸਿਸੋਦੀਆ ‘ਤੇ ਲਗਾਏ ਗਏ ਸਾਰੇ ਦੋਸ਼ ਮਨਘੜਤ ਹਨ ਅਤੇ ਭਾਜਪਾ ਦਾ ਮਕਸਦ ਸਿਰਫ ਕੇਜਰੀਵਾਲ ਨੂੰ ਖਤਮ ਕਰਨਾ ਹੈ- ਰਾਘਵ ਚੱਢਾ

– ਮਨੀਸ਼ ਸਿਸੋਦੀਆ ਦਾ ਇੱਕੋ ਇੱਕ ਗੁਨਾਹ ਹੈ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ – ਰਾਘਵ ਚੱਢਾ

-ਆਮ ਆਦਮੀ ਪਾਰਟੀ ਕ੍ਰਾਂਤੀ ਦੇ ਨਾਅਰਿਆਂ ਦੀ ਗੂੰਜ ਅਤੇ ਅੰਦੋਲਨ ਦੀ ਕੁੱਖੋਂ ਨਿਕਲੀ ਪਾਰਟੀ, ਅਸੀਂ ਇਹਨਾਂ ਤੋਂ ਨਹੀਂ ਡਰਦੇ – ਰਾਘਵ ਚੱਢਾ

ਚੰਡੀਗੜ੍ਹ/ ਨਵੀਂ ਦਿੱਲੀ, 26 ਫਰਵਰੀ, 2023

ਪੂਰਾ ਦੇਸ਼ ਇਹ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹੈ, ਜੋ ਚੋਣ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ। ਕਿਉਂਕਿ ਅਰਵਿੰਦ ਕੇਜਰੀਵਾਲ ਚੋਣ ਲੜਾਈ ਵਿੱਚ ਉਨ੍ਹਾਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਮਾਤ ਦਿੰਦੇ ਹਨ। ਜਿਵੇਂ-ਜਿਵੇਂ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧਦੀ ਜਾਵੇਗੀ, ਉਵੇਂ ਉਵੇਂ ਉਹ ਸੀਬੀਆਈ-ਈਡੀ ਰਾਹੀਂ ‘ਆਪ’ ਆਗੂਆਂ ‘ਤੇ ਹਮਲੇ ਕਰਦੇ ਰਹਿਣਗੇ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਮੀਸਾ ਤਹਿਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੀਬੀਆਈ-ਈਡੀ ਵੀ ਉਹੀ ਕੰਮ ਕਰ ਰਹੀ ਹੈ। ਇਹ ਗੱਲਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਹਨ। ਉਨ੍ਹਾਂ ਕਿਹਾ, ਪੀਐਮ ਮੋਦੀ ਵੀ ਅਰਵਿੰਦ ਕੇਜਰੀਵਾਲ ਤੋਂ ਈਰਖਾ ਕਰਦੇ ਹਨ। ਕਿਉਂਕਿ ਉਨ੍ਹਾਂ ਦੀ ਕੈਬਨਿਟ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜੋ ਮਨੀਸ਼ ਸਿਸੋਦੀਆ ਵਰਗਾ ਕੰਮ ਕਰ ਸਕੇ। ਮਨੀਸ਼ ਸਿਸੋਦੀਆ ‘ਤੇ ਲਗਾਏ ਗਏ ਸਾਰੇ ਦੋਸ਼ ਮਨਘੜਤ ਹਨ। ਭਾਜਪਾ ਦਾ ਮਕਸਦ ਸਿਰਫ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਹੈ। ਮਨੀਸ਼ ਸਿਸੋਦੀਆ ਦਾ ਇੱਕੋ ਇੱਕ ਗੁਨਾਹ ਹੈ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹੈ। ਅਸੀਂ ਉਨ੍ਹਾਂ ਤੋਂ ਡਰਦੇ ਨਹੀਂ ਹਾਂ।

ਸੱਤਾ ਦੇ ਨਸ਼ੇ ‘ਚ ਧੁੱਤ ਭਾਜਪਾ ਨੂੰ ਬਾਹਰ ਕਰਨ ਲਈ ਕਈ ਲੋਕਾਂ ਦੀ ਕੁਰਬਾਨੀ ਦੇਣੀ ਪੈ ਸਕਦੀ ਹੈ – ਰਾਘਵ ਚੱਢਾ

‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਦਾ ਅਫ਼ਸੋਸ ਨਾ ਕਰੋ, ਮਾਣ ਕਰੋ। ਇਹ ਅਫਸੋਸ ਦੀ ਗੱਲ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਕਿਉਂਕਿ ਜਦੋਂ ਵੀ ਜ਼ਾਲਮ ਜ਼ੁਲਮ ਕਰਦਾ ਹੈ, ਬਹੁਤ ਸਾਰੇ ਇਨਕਲਾਬੀਆਂ ਨੂੰ ਉਸ ਜ਼ੁਲਮ ਵਿਰੁੱਧ ਲੜਨ ਲਈ ਇਨਕਲਾਬ ਦਾ ਨਾਅਰਾ ਬੁਲੰਦ ਕਰਦਿਆਂ ਜੇਲ੍ਹ ਜਾਣਾ ਪੈਂਦਾ ਹੈ। ਸਾਡੇ ਆਜ਼ਾਦੀ ਘੁਲਾਟੀਆਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਮਹੀਨਿਆਂ-ਸਾਲਾਂ ਤੱਕ ਜੇਲ੍ਹਾਂ ਵਿੱਚ ਰਹੇ। ਇਸੇ ਤਰ੍ਹਾਂ ਅੱਜ ਇਹ ਕਾਲੇ ਅੰਗਰੇਜ਼ ਸੱਤਾ ਵਿੱਚ ਹਨ। ਸੱਤਾ ਦੇ ਨਸ਼ੇ ‘ਚ ਧੁੱਤ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਈਆਂ ਨੂੰ ਕੁਰਬਾਨੀ ਦੇਣੀ ਪੈ ਸਕਦੀ ਹੈ, ਕਈਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਕੋਈ ਘੁਟਾਲਾ ਨਹੀਂ ਹੋਇਆ, ਇਸੇ ਲਈ ਭਾਜਪਾ ਏਜੰਸੀਆਂ ਨੂੰ ਮਨੀਸ਼ ਸਿਸੋਦੀਆ ਵਿਰੁੱਧ ਇੱਕ ਵੀ ਸਬੂਤ ਨਹੀਂ ਮਿਲਿਆ – ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਭਾਜਪਾ ਲਗਾਤਾਰ ਦੋਸ਼ ਲਾ ਰਹੀ ਹੈ ਕਿ ਮਨੀਸ਼ ਸਿਸੋਦੀਆ ਨੇ 10,000 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਕੀ ਭਾਜਪਾ ਨੂੰ ਪਤਾ ਹੈ ਕਿ 10,000 ਕਰੋੜ ਰੁਪਏ ਵਿੱਚ ਕਿੰਨੇ ਜ਼ੀਰੋ ਹਨ? 10,000 ਕਰੋੜ ਰੁਪਏ ਕਿੱਥੇ ਗਏ? ਈਡੀ-ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਘਰ, ਜੱਦੀ ਪਿੰਡ, ਬੈਂਕ ਲਾਕਰ ਅਤੇ ਉਸ ਦੇ ਦੋਸਤਾਂ-ਰਿਸ਼ਤੇਦਾਰਾਂ ਦੇ ਸਾਰੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਪਰ ਭਾਜਪਾ ਦੀਆਂ ਜਾਂਚ ਏਜੰਸੀਆਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਕਿਉਂਕਿ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਫਰਜ਼ੀ ਅਤੇ ਮਨਘੜਤ ਹਨ। ਭਾਜਪਾ ਕੁਝ ਵੀ ਕਰ ਕੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸੇ ਲਈ ਭਾਜਪਾ ਅਰਵਿੰਦ ਕੇਜਰੀਵਾਲ ਦੇ ਲੋਕਾਂ ਨੂੰ ਇੱਕ-ਇੱਕ ਕਰਕੇ ਜੇਲ੍ਹਾਂ ਵਿੱਚ ਡੱਕਣਾ ਚਾਹੁੰਦੀ ਹੈ। ਕੋਈ ਘੁਟਾਲਾ ਨਹੀਂ ਹੋਇਆ, ਇਹ ਸਿਰਫ ਭਾਜਪਾ ਦੇ ਦਿਮਾਗ ਵਿਚਲਾ ਘੁਟਾਲਾ ਹੈ। ਇਹ ਸਿਰਫ ਭਾਜਪਾ ਦੇ ਲੋਕਾਂ ਦੇ ਦਿਮਾਗ ਦਾ ਰੋਗ ਹੈ, ਜਿਸ ਕਾਰਨ ਉਹ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਨ। ਬੀਜੇਪੀ ਦੀਆਂ ਏਜੰਸੀਆਂ ਨੂੰ ਅੱਜ ਤੱਕ ਮਨੀਸ਼ ਸਿਸੋਦੀਆ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਮਿਲਿਆ ਹੈ। ਕਿਉਂਕਿ ਕੋਈ ਘਪਲਾ ਹੋਇਆ ਹੀ ਨਹੀਂ ਹੈ।

ਭਾਜਪਾ ਦੇ ਵੱਡੇ ਨੇਤਾਵਾਂ ਨੂੰ ਸੁਪਨਿਆਂ ‘ਚ ਅਰਵਿੰਦ ਕੇਜਰੀਵਾਲ ਤੇ ‘ਆਪ’ ਆਗੂ ਭੂਤ ਵਾਂਗ ਦਿਖਾਈ ਦਿੰਦੇ ਹਨ- ਰਾਘਵ ਚੱਢਾ

ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਇਸ ਦੁਨੀਆ ‘ਚ ਅਜਿਹਾ ਘਪਲਾ ਕਰਨ ਵਾਲਾ, ਰਿਸ਼ਵਤਖੋਰ ਅਤੇ ਭ੍ਰਿਸ਼ਟ ਕੌਣ ਹੈ, ਜੋ 10 ਹਜ਼ਾਰ ਕਰੋੜ ਰੁਪਏ ਕਮਾ ਲੈਂਦਾ ਹੈ ਪਰ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਹੱਥਾਂ ‘ਚ ਕਿਤਾਬਾਂ ਅਤੇ ਪੈਨਸਿਲਾਂ ਫੜ੍ਹ ਦਿੰਦਾ ਹੈ। ਇਸ ਦੁਨੀਆਂ ਵਿੱਚ ਅਜਿਹਾ ਭ੍ਰਿਸ਼ਟ ਕੌਣ ਹੈ, ਜੋ ਸਵੇਰੇ ਛੇ ਵਜੇ ਉੱਠ ਕੇ ਘਰੋਂ ਨਿਕਲਦਾ ਹੈ ਅਤੇ ਦਿਨ ਭਰ ਹਰ ਸਕੂਲ ਵਿੱਚ ਜਾਂਦਾ ਹੈ ਅਤੇ ਉੱਥੇ ਦੇ ਸਿਸਟਮ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰਦਾ ਹੈ। ਭ੍ਰਿਸ਼ਟ ਤਾਂ ਬਦਚਲਣੀ ਵਿੱਚ ਲਿਪਤ ਹੁੰਦੇ ਹਨ। ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਹਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ ‘ਚ ਡੱਕਣਾ, ਭਾਜਪਾ ਦਾ ਇਹ ਉਦੇਸ਼ ਬਹੁਤ ਸਪੱਸ਼ਟ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਕਿਸੇ ਤੋਂ ਡਰਦੇ ਹਨ ਤਾਂ ਸਿਰਫ਼ ਅਰਵਿੰਦ ਕੇਜਰੀਵਾਲ ਜੀ ਤੋਂ। ਭਾਜਪਾ ਆਮ ਆਦਮੀ ਪਾਰਟੀ ਤੋਂ ਹੀ ਡਰਦੀ ਹੈ। ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਅਸੀਂ ਸਭ, ਭਾਜਪਾ ਦੇ ਵੱਡੇ ਲੀਡਰਾਂ ਦੇ ਸੁਪਨਿਆਂ ਵਿੱਚ ਭੂਤ ਬਣਕੇ ਦਿਖਾਈ ਦਿੰਦੇ ਹਾਂ ਅਤੇ ਉਹ ਡਰ ਕੇ ਜਾਗ ਜਾਂਦੇ ਹਨ। ਭਾਜਪਾ ਭਲੀ ਭਾਂਤ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਹੀ ਹੈ ਜੋ ਚੋਣ ਮੈਦਾਨ ਵਿੱਚ ਲੋਹਾ ਲੈ ਕੇ ਭਾਜਪਾ ਨੂੰ ਹਰਾ ਸਕਦੇ ਹਨ। ਪ੍ਰਧਾਨ ਮੰਤਰੀ ਰਾਹੁਲ ਗਾਂਧੀ ਅਤੇ ਕਾਂਗਰਸ ਤੋਂ ਨਹੀਂ ਡਰਦੇ, ਪਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਜ਼ਰੂਰ ਡਰਦੇ ਹਨ। ਅਸੀਂ ਇੱਕ ਅਜਿਹੀ ਪਾਰਟੀ ਹਾਂ ਜੋ ਅੰਦੋਲਨ ਵਿੱਚੋਂ ਨਿਕਲੀ ਹੈ। ਦਿੱਲੀ ਅਤੇ ਦੇਸ਼ ਦੇ ਇਨ੍ਹਾਂ ਗਲਿਆਰਿਆਂ ਵਿੱਚ ਹੀ ਇੰਨਕਲਾਬ ਦਾ ਨਾਅਰਾ ਗੂੰਜਿਆ ਅਤੇ ਉਸ ਲਹਿਰ ਵਿੱਚੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਆਮ ਆਦਮੀ ਪਾਰਟੀ ਮੋਦੀ ਸਰਕਾਰ ਦੀ ਸੀਬੀਆਈ-ਈਡੀ ਅਤੇ ਜੇਲ੍ਹਾਂ ਤੋਂ ਡਰਦੀ ਨਹੀਂ।

ਜਿਸ ਤਰ੍ਹਾਂ 1977 ‘ਚ ਸੱਤਾ ਦੇ ਨਸ਼ੇ ‘ਚ ਧੁੱਤ ਇੱਕ ਪਾਰਟੀ ਨੂੰ ਦੇਸ਼ ਦੇ ਲੋਕਾਂ ਨੇ ਗੱਦੀ ਤੋਂ ਲਾਹ ਦਿੱਤਾ ਸੀ, 2024 ‘ਚ ਭਾਜਪਾ ਨਾਲ ਵੀ ਅਜਿਹਾ ਹੀ ਹੋਵੇਗਾ – ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਸਰਵੋਤਮ ਸਿੱਖਿਆ ਮੰਤਰੀ ਵਜੋਂ ਜਾਣੇ ਜਾਂਦੇ ਹਨ। ਦੇਸ਼ ਦੇ ਲੋਕ ਕੇਂਦਰੀ ਸਿੱਖਿਆ ਮੰਤਰੀ ਦਾ ਨਾਂ ਵੀ ਨਹੀਂ ਜਾਣਦੇ ਹੋਣਗੇ। ਪਰ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂ ਤਾਂ ਹਰ ਕੋਈ ਜਾਣਦਾ ਹੈ। ਇਹ ਹੈ ਮਨੀਸ਼ ਸਿਸੋਦੀਆ ਦੀ ਅਸਲ ਕਮਾਈ। 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ। ਫਿਰ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ (MISA) ਲਿਆਂਦਾ ਗਿਆ ਅਤੇ ਇਸ ਤਹਿਤ ਵਿਰੋਧੀ ਧਿਰ ਸਮੇਤ ਲੋਕਾਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਅੱਜ ਸੀਬੀਆਈ-ਈਡੀ ਅਤੇ ਇਨਕਮ ਟੈਕਸ ਵਾਲੇ ਵੀ ਉਹੀ ਕੰਮ ਕਰ ਰਹੇ ਹਨ। ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਇਹ ਸੀਬੀਆਈ-ਈਡੀ ਅਤੇ ਇਨਕਮ ਟੈਕਸ ਅੱਜ ਦੇ ਯੁੱਗ ਦਾ ਮੀਸਾ ਕਾਨੂੰਨ ਬਣ ਗਿਆ ਹੈ। 70 ਦੇ ਦਹਾਕੇ ਵਿੱਚ ਮੀਸਾ ਦੀ ਵਰਤੋਂ ਕਰਕੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ, ਅੱਜ ਵਿਰੋਧੀ ਨੇਤਾਵਾਂ ਨੂੰ ਸੀਬੀਆਈ-ਈਡੀ ਅਤੇ ਇਨਕਮ ਟੈਕਸ ਦੀ ਵਰਤੋਂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪਰ ਜਿਸ ਤਰ੍ਹਾਂ 1977 ਵਿੱਚ ਸੱਤਾ ਦੇ ਨਸ਼ੇ ਵਿੱਚ ਧੁੱਤ ਇੱਕ ਪਾਰਟੀ ਨੂੰ ਦੇਸ਼ ਦੀ ਜਨਤਾ ਨੇ ਗੱਦੀ ਤੋਂ ਲਾਹ ਦਿੱਤਾ ਸੀ, 2024 ਵਿੱਚ ਭਾਜਪਾ ਨਾਲ ਵੀ ਅਜਿਹਾ ਹੀ ਹੋਵੇਗਾ। ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਰਸਾਉਂਦੀ ਹੈ ਕਿ ਪੀਐਮ ਮੋਦੀ ਅਰਵਿੰਦ ਕੇਜਰੀਵਾਲ ਤੋਂ ਈਰਖਾ ਕਰਦੇ ਹਨ। ਕਿਉਂਕਿ ਮੋਦੀ ਸਰਕਾਰ ਦੀ ਕੈਬਨਿਟ ਵਿੱਚ ਮਨੀਸ਼ ਸਿਸੋਦੀਆ ਜਿੰਨਾ ਯੋਗ ਅਤੇ ਸਮਰਪਿਤ ਇੱਕ ਵੀ ਮੰਤਰੀ ਨਹੀਂ ਹੈ। ਜੋ ਆਪਣੇ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਜੇਕਰ ਮੋਦੀ ਸਰਕਾਰ ਦੇ ਸਾਰੇ ਮੰਤਰੀਆਂ ਵੱਲੋਂ ਕੀਤੇ ਗਏ ਕੰਮਾਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਵੀ ਉਹ ਮਨੀਸ਼ ਸਿਸੋਦੀਆ ਦੇ ਕੀਤੇ ਕੰਮਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਮਨੀਸ਼ ਸਿਸੋਦੀਆ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਵਿੱਚ ਉਹ ਹੀਰਾ ਹਨ, ਜਿਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਮਨੀਸ਼ ਸਿਸੋਦੀਆ ਸਾਡੇ ਸਾਰਿਆਂ ਦੇ ਦੋਸਤ ਹਨ, ਉਨ੍ਹਾਂ ਦੇ ਜੇਲ੍ਹ ਜਾਣ ਦਾ ਸਾਨੂੰ ਬਹੁਤ ਦੁੱਖ ਹੋਵੇਗਾ, ਪਰ ਸਭ ਤੋਂ ਵੱਧ ਦੁੱਖ ਦਿੱਲੀ ਦੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੋਵੇਗਾ। ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਅੱਖਾਂ ਨਮ ਹੋਣਗੀਆਂ। ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੜ੍ਹਾਈ ਕਰਦੇ ਰਹੋ, ਆਪਣਾ ਹੋਮਵਰਕ ਪੂਰੀ ਲਗਨ ਨਾਲ ਕਰੋ ਅਤੇ ਸਕੂਲ ਜਾਓ। ਮਨੀਸ਼ ਅੰਕਲ ਜੇਲ੍ਹ ਤੋਂ ਵੀ ਤੁਹਾਡੀ ਸਾਰੀ ਖ਼ਬਰ ਲੈਂਦੇ ਰਹਿਣਗੇ। ਮਨੀਸ਼ ਅੰਕਲ ਨੂੰ ਬਹੁਤ ਬੁਰਾ ਲੱਗੇਗਾ ਜੇ ਉਨ੍ਹਾਂ ਨੂੰ ਲੱਗੇ ਕਿ ਬੱਚੇ ਪੜ੍ਹਾਈ ਛੱਡ ਚੁੱਕੇ ਹਨ, ਪੜ੍ਹਾਈ ਤੋਂ ਕੰਨੀ ਕਤਰਾਉਂਦੇ ਹਨ ਜਾਂ ਮਾਪਿਆਂ ਦੀ ਗੱਲ ਨਹੀਂ ਸੁਣ ਰਹੇ, ਹੋਮਵਰਕ ਨਹੀਂ ਕਰ ਰਹੇ। ਮਨੀਸ਼ ਅੰਕਲ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣੇ ਦੇਸ਼ ਅਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਓ।

ਜੇਕਰ ਮਨੀਸ਼ ਸਿਸੋਦੀਆ ਨੂੰ ਜੇਲ ਵਿੱਚ ਡੱਕ ਦਿੱਤਾ ਜਾਂਦਾ ਹੈ ਤਾਂ ਦੇਸ਼ ਵਿੱਚ ਹਜ਼ਾਰਾਂ ਮਨੀਸ਼ ਸਿਸੋਦੀਆ ਖੜੇ ਹੋ ਜਾਣਗੇ ਅਤੇ ਇੱਕ ਵੱਡੀ ਕ੍ਰਾਂਤੀ ਆਵੇਗੀ – ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਲੱਖਾਂ ਬੱਚਿਆਂ ਦੇ ਹੱਥਾਂ ਵਿੱਚ ਪੈੱਨ ਅਤੇ ਕਿਤਾਬ ਦੇਣ ਦਾ ਕੰਮ ਕੀਤਾ ਹੈ। ਭਾਜਪਾ ਅੱਜ ਉਸੇ ਮਨੀਸ਼ ਸਿਸੋਦੀਆ ਨੂੰ ਹੱਥਕੜੀ ਲਾਉਣ ਜਾ ਰਹੀ ਹੈ। ਇਸ ਲਈ ਦੇਸ਼ ਦੀ ਜਨਤਾ ਭਾਜਪਾ ਨੂੰ ਕਦੇ ਮੁਆਫ ਨਹੀਂ ਕਰੇਗੀ। ਭਾਜਪਾ ਨੂੰ ਰਾਜਨੀਤੀ ਦੀ ਲੜਾਈ ਚੋਣ ਮੈਦਾਨ ਵਿੱਚ ਲੜਨੀ ਚਾਹੀਦੀ ਹੈ। ਜਿਹੜੇ ਲੋਕ ਆਪਣੇ ਸਿਆਸੀ ਵਿਰੋਧੀਆਂ ‘ਤੇ ਹਮਲਾ ਕਰਨ ਲਈ ਸਰਕਾਰੀ ਏਜੰਸੀਆਂ ਦੀ ਵਰਤੋਂ ਕਰਦੇ ਹਨ, ਉਹ ਡਰਪੋਕ ਹੁੰਦੇ ਹਨ। ਮੋਦੀ ਸਰਕਾਰ ਕਿੰਨੇ ਮਨੀਸ਼ ਸਿਸੋਦੀਆ ਨੂੰ ਜੇਲ੍ਹਾਂ ‘ਚ ਬੰਦ ਕਰੇਗੀ? ਜੇਕਰ ਇੱਕ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਤਾਂ 10 ਮਨੀਸ਼ ਸਿਸੋਦੀਆ ਪੈਦਾ ਹੋ ਜਾਣਗੇ। ਅੱਜ ਮਨੀਸ਼ ਸਿਸੋਦੀਆ ਦੇਸ਼ ਦੇ ਕਿਸੇ ਇੱਕ ਵਿਅਕਤੀ ਦਾ ਨਾਂ ਨਹੀਂ, ਸਗੋਂ ਇਕ ਸੰਸਥਾ ਦਾ ਨਾਂ ਹੈ। ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸੁਨਹਿਰੀ ਭਵਿੱਖ ਦੇਣ ਅਤੇ ਇੱਕ ਮਜ਼ਬੂਤ ਭਾਰਤ ਬਣਾਉਣ ਦੀ ਨੀਂਹ ਰੱਖੀ ਹੈ। ਜੇਕਰ ਮਨੀਸ਼ ਸਿਸੋਦੀਆ ਨੂੰ ਜੇਲ ‘ਚ ਡੱਕ ਵੀ ਦਿੱਤਾ ਜਾਂਦਾ ਹੈ ਤਾਂ ਇਸ ਦੇਸ਼ ‘ਚ ਹਜ਼ਾਰਾਂ ਮਨੀਸ਼ ਸਿਸੋਦੀਆ ਖੜੇ ਹੋ ਜਾਣਗੇ ਅਤੇ ਦੇਸ਼ ‘ਚ ਵੱਡੀ ਕ੍ਰਾਂਤੀ ਆ ਜਾਵੇਗੀ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅੱਜ ਪੂਰਾ ਦੇਸ਼ ਇਹ ਮੰਨਦਾ ਹੈ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਮੈਦਾਨ ਵਿੱਚ ਹਰਾ ਸਕਦੇ ਹਨ। ਇਸੇ ਲਈ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਅਤੇ “ਆਪ” ਦੇ ਹਰ ਆਗੂ ‘ਤੇ ਝੂਠੇ ਕੇਸ ਪਾ ਕੇ ਅਤੇ ਜੇਲ ‘ਚ ਡੱਕ ਕੇ ਆਮ ਆਦਮੀ ਪਾਰਟੀ ਨੂੰ ਬਰਬਾਦ ਕਰਨ ਦਾ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ “ਆਪ” ਦੇ ਹੋਰ ਆਗੂਆਂ ‘ਤੇ ਵੀ ਕੇਸ ਹੋ ਸਕਦੇ ਹਨ ਪਰ ਅਸੀਂ ਹਿੰਮਤ ਨਹੀਂ ਹਾਰਾਂਗੇ ਅਤੇ ਲੜਦੇ ਰਹਾਂਗੇ। ਜਿਵੇਂ-ਜਿਵੇਂ ਦੇਸ਼ ਵਿੱਚ ਅਰਵਿੰਦ ਕੇਜਰੀਵਾਲ ਵੱਲ ਜਨਤਾ ਦੀ ਹਮਾਇਤ ਅਤੇ ਲੋਕਪ੍ਰਿਅਤਾ ਵਧੇਗੀ, ਅਰਵਿੰਦ ਕੇਜਰੀਵਾਲ ਦੇ ਸ਼ਾਸਨ ਮਾਡਲ ਦੀ ਦੇਸ਼ ਵਿੱਚ ਚਰਚਾ ਹੋਵੇਗੀ, ਆਮ ਆਦਮੀ ਪਾਰਟੀ ਦੇ ਲੋਕਾਂ ਖਿਲਾਫ ਸੀ.ਬੀ.ਆਈ. ਦੇ ਕੇਸ ਦਰਜ ਹੁੰਦੇ ਰਹਿਣਗੇ। ਆਮ ਆਦਮੀ ਪਾਰਟੀ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ, ਝੂਠੇ ਕੇਸਾਂ ਅਤੇ ਬੇਬੁਨਿਆਦ ਗ੍ਰਿਫਤਾਰੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਲੜਦੇ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ੋਰਦਾਰ ਢੰਗ ਨਾਲ ਲੜਾਂਗੇ। ਦੇਸ਼ ਵਾਸੀਆਂ ਨੂੰ ਮੇਰਾ ਸੰਦੇਸ਼ ਹੈ ਕਿ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ‘ਤੇ ਅਫ਼ਸੋਸ ਨਾ ਕਰੋ, ਸਗੋਂ ਇਸ ‘ਤੇ ਮਾਣ ਕਰੋ। ਮਨੀਸ਼ ਸਿਸੋਦੀਆ ਨੇ ਸਿਰਫ਼ ਇੱਕ ਹੀ ਗੁਨਾਹ ਕੀਤਾ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲ ਦਿੱਤਾ। ਭਾਜਪਾ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ 18 ਲੱਖ ਬੱਚਿਆਂ ਦੇ ਹੱਥਾਂ ਵਿੱਚ ਕਲਮ ਅਤੇ ਕਿਤਾਬ ਫੜਾਉਣ ਦੀ ਸਜ਼ਾ ਦੇ ਰਹੀ ਹੈ।

LEAVE A REPLY

Please enter your comment!
Please enter your name here