ਅੰਮ੍ਰਿਤਸਰ,ਰਾਜਿੰਦਰ ਰਿਖੀ
ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਵਿਖੇ ਗਲੋਬਲ ਰੋਡ ਸੇਫ਼ਟੀ ਵੀਕ (15 ਤੋਂ 21 ਮਈ) ਦੇ ਅੰਤਰਗਤ ਪੇਂਟਿੰਗ ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ 9ਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਚਾਅ ਤੇ ਜੋਸ਼ ਨਾਲ ਹਿੱਸਾ ਲਿਆ। ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਨੇ ਮੌਕੇ ਤੇ ਸਭ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ, ਇਨਾਮ ਦਿਤੇ। ਉਹਨਾਂ ਨੇ ਰੋਡ ਸੇਫ਼ਟੀ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਉਨ੍ਹਾਂ ਨੇ ਸੰਸਥਾ ਦੇ ਪ੍ਰਿੰਸੀਪਲ ਡਾਕਟਰ ਗੁਰਰਤਨ ਸਿੰਘ ਤੇ ਤਿਆਰੀ ਕਰਵਾ ਰਹੇ ਅਧਿਆਪਕਾਂ ਗਗਨਦੀਪ ਕੌਰ, ਰੀਆ ਨੂੰ ਇਸ ਪ੍ਰਸੰਸਾਯੋਗ ਪਹਿਲ ਕਦਮੀਂ ਲਈ ਵਧਾਈ ਦਿੰਦਿਆਂ ਅੱਗੋਂ ਤੋਂ ਵੀ ਇਸ ਤਰੀਕੇ ਦੇ ਸਮਾਜ ਨੂੰ ਸੇਧ ਦੇਣ ਵਾਲੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਆ।
Boota Singh Basi
President & Chief Editor