ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 5 ਨੌਜਵਾਨ ਕਾਬੂ

0
232
ਕਪੂਰਥਲਾ, ਸੁਖਪਾਲ ਸਿੰਘ ਹੁੰਦਲ -ਐਸ ਐਸ  ਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਜਿਲ੍ਹੇ  ਵਿੱਚ ਵੱਧ ਰਹੇ ਨਸ਼ੇ ਅਤੇ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ, ਲੁੱਟ ਖੋਹਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਐਸ ਪੀ (ਡੀ) ਹਰਵਿੰਦਰ ਸਿੰਘ ਡੀ ਐਸ ਪੀ (ਡੀ) ਬਰਜਿੰਦਰ ਸਿੰਘ,ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਾਮ ਸਿੰਘ ਦੀ ਪੁਲਿਸ ਪਾਰਟੀ ਨੂੰ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਨਵਜੋਤ ਸਿੰਘ ਉਰਫ ਮਨੀ ਪੁੱਤਰ ਮਲਕੀਤ ਸਿੰਘ, ਰਵੀਪਾਲ ਸਿੰਘ ਉਰਫ ਰਵੀ ਪੁੱਤਰ ਵਿਜੈ ਕੁਮਾਰ, ਕਰਨ ਲਹੋਰੀ ਉਰਫ ਕਰਨ ਪੁੱਤਰ ਅਸ਼ੋਕ ਕੁਮਾਰ, ਸੁਮੀਰ ਉਰਫ ਸ਼ੇਰੂ ਪੁੱਤਰ ਬਲਦੇਵ ਸਿੰਘ, ਵਾਸੀਆਨ ਮੁਸ਼ਕਵੇਦ ਥਾਣਾ ਕੋਤਵਾਲੀ ਕਪੂਰਥਲਾ ਜਿਲਾ ਕਪੂਰਥਲਾ ਅਤੇ ਸੰਦੀਪ ਸਿੰਘ ਉਰਫ ਸਾਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੀਰਪੁਰ ਥਾਣਾ ਕਰਤਾਪੁਰ ਜਿਲਾ ਜਲੰਧਰ ਅਤੇ ਇਹਨਾਂ ਨਾਲ ਦੋ ਤਿੰਨ ਹੋਰ ਨਾਮਲੂਮ ਵਿਅਕਤੀ ਜਿਨਾ ਨੇ ਥੋੜੇ ਦਿਨ ਪਹਿਲਾਂ ਕਪੂਰਥਲਾ ਸ਼ਹਿਰ ਵਿੱਚ ਜਗਰਾਤੇ ਵਾਲੀ ਰਾਤ ਗੁੰਡਾਗਰਦੀ ਕਰਕੇ ਪੱਲੋ ਵਾਸੀ ਚੂਹੜਵਾਲ ਨਾਮ ਦੇ ਵਿਅਕਤੀ ਨੂੰ ਸੱਟਾ ਮਾਰੀਆ ਸੀ ਅਤੇ ਜਿਨਾਂ ਦੇ ਖਿਲਾਫ ਪਹਿਲਾ ਵੀ ਥਾਣਾ ਸਿਟੀ ਅਤੇ ਕੋਤਵਾਲੀ ਕਪੂਰਥਲਾ ਵਿੱਚ ਵੱਖ-ਵੱਖ ਧਰਾਵਾ ਤਹਿਤ ਮੁਕਦਮੇ ਦਰਜ ਹਨ।ਜਿਨਾ ਵਿੱਚ ਇਹ ਭਗੌੜੇ ਚੱਲ ਰਹੇ ਹਨ।ਇਹ ਸਾਰੇ ਜਾਣੇ ਕਾਂਜਲੀ ਜੰਗਲ ਵਿੱਚ ਬੈਠ ਕੇ ਕਪੂਰਥਲਾ ਸੁਭਾਨਪੁਰ ਰੋਡ ਤੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਜਿਹਨਾਂ ਪਾਸ ਅਸਲਾ ਐਮੂਨੀਸ਼ਨ ਅਤੇ ਮਾਰੂ ਹਥਿਆਰ ਹਨ ਜੋ ਇਸ ਇਤਲਾਹ ਤੇ ਏ.ਐਸ.ਆਈ ਸ਼ਾਮ ਸਿੰਘ ਨੇ ਬਾਕੀ ਕਰਮਚਾਰੀਆਂ ਨਾਲ ਮੌਕੇ ਪਰ ਰੇਡ ਕਰਕੇ 5 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਵਿੱਚੋਂ ਦੋ ਹੋਰ ਅਣਪਛਾਤੇ ਜੰਗਲ ਵਿੱਚੋਂ ਦੀ ਭੱਜਣ ਵਿੱਚ ਕਾਮਯਾਬ ਹੋ ਗਏ। ਕਾਬੂ ਵਿਅਕਤੀਆਂ ਪਾਸੋਂ ਅਸਲਾ ਐਮੂਨੀਸ਼ਨ ਵੀ ਬਰਾਮਦ ਹੋਇਆ ਹੈ।ਜਿਸ ਵਿੱਚ ਨਵਜੋਤ ਸਿੰਘ ਉਰਫ ਮਨੀ  ਪਾਸੋਂ ਇੱਕ ਪਿਸਟਲ 3 ਰੌਂਦ ਜਿੰਦਾ, ਰਵੀਪਾਲ ਸਿੰਘ ਉਰਫ ਰਵੀ ਪਾਸੋਂ 1 ਦਾਤਰ ,ਕਰਨ ਲਹੋਰੀ ਉਰਫ ਕਰਨ ਪਾਸੋਂ ਇੱਕ ਪਿਸਟਲ 2 ਰੌਂਦ ਜਿੰਦਾ ਸੁਮੀਰ ਉਰਫ ਸ਼ੇਰੂ  ਪਾਸੋਂ 1 ਕਿਰਪਾਨ, ਸੰਦੀਪ ਸਿੰਘ ਉਰਫ ਸਾਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੀਰਪੁਰ ਥਾਣਾ ਕਰਤਾਪੁਰ ਜਿਲਾ ਜਲੰਧਰ ਪਾਸੋਂ 1 ਰਿਵਾਲਵਰ 32 ਬੋਰ 5 ਰੌਂਦ ਜਿੰਦਾ ਬ੍ਰਾਮਦ ਹੋਏ ਤੇ ਇਸ ਤੋਂ ਇਲਾਵਾ 2 ਮੋਟਰਸਾਈਕਲ ਅਤੇ 1 ਐਕਟਿਵਾ ਬ੍ਰਾਮਦ ਕੀਤੀ ਗਈ ਕਾਬੂ ਕੀਤੇ ਗਏ ਆਰੋਪੀਆ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਐਸ ਐਸ ਪੀ ਬੈੰਸ ਨੇ ਦੱਸਿਆ ਕਿ ਇਹਨਾਂ ਪਾਸੋਂ ਬ੍ਰਾਮਦ ਅਸਲਾ ਐਮੂਨੀਸ਼ਨ ਇਹਨਾਂ ਨੂੰ ਵਿਜੈ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਸਪਲਾਈ ਕਰਦਾ ਹੈ ਜੋ ਕਿ ਇਹਨਾਂ ਦਾ ਗੈਂਗ ਲੀਡਰ ਹੈ। ਜਿਸ ਵਿਰੁੱਧ ਮੁਕੱਦਮਾ ਅਸਲਾ ਐਕਟ ਦੇ ਤਹਿਤ ਥਾਣਾ ਛੰਬੂ ਜਿਲਾ ਪਟਿਆਲਾ ਵਿੱਚ ਦਰਜ ਹੈ (ਬਰਾਮਦਗੀ 13 ਪਿਸਤੌਲ) ।ਜਿਸ ਵਿੱਚੋਂ ਉਹ ਭਗੌੜਾ ਹੈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਟਿਕਾਣਿਆਂ ਪਰ ਰੇਡ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here