ਮਾਨਸਾ (ਸਾਂਝੀ ਸੋਚ ਬਿਊਰੋ) -ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਮੈਡਮ ਸ਼ਿਲਪਾ ਵਰਮਾ ਵੱਲੋਂ ਬੁਢਲਾਡਾ ਦੇ ਪੈਨਲ ਵਕੀਲਾਂ, ਥਾਣਾ ਮੁਖੀਆਂ ਅਤੇ ਸਰਦੂਲਗੜ੍ਹ ਦੇ ਪੈਨਲ ਵਕੀਲਾਂ ਨਾਲ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਗਈਆਂ। ਪੈਨਲ ਵਕੀਲਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਡਮ ਸ਼ਿਲਪਾ ਵਰਮਾ ਨੇ ਕਿਹਾ ਕਿ 1 ਨਵੰਬਰ ਤੋਂ 14 ਨਵੰਬਰ ਤੱਕ ਪੈਨ ਇੰਡੀਆ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੁਢਲਾਡੇ ਅਤੇ ਸਰਦੂਲਗੜ੍ਹ ਸਬ ਡਵੀਜਨਾਂ ਦੇ ਹਰ ਪਿੰਡ ਵਿਚ ਸੈਮੀਨਾਰ, ਸ਼ਾਂਤੀਪੂਰਨ ਮਾਰਚ, ਰੋਡ ਸ਼ੋ ਅਤੇ ਹੈਲਪ ਡੈਸਕ ਵੱਧ ਤੋਂ ਵੱਧ ਲਗਾਏ ਜਾਣ। ਵਕੀਲ ਸਾਹਿਬਾਨਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਹਲੀਅਤ ਕਰਵਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਚੱਲ ਰਹੀਂ ਸੇਵਾਵਾਂ ਬਾਰੇ ਜਾਗਰਕੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਪੈਨ ਇੰਡੀਆ ਮੁਹਿੰਮ ਨਾਲ ਜੁੜ ਸਕਣ। ਉਨ੍ਹਾਂ ਥਾਣਾ ਮੁਖੀਆਂ, ਬਾਰ ਐਸੋਸੀਈਸ਼ਨ ਬੁਡਲਾਡਾ ਅਤੇ ਸਰਦੂਲਗੜ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲੋਕ ਅਦਾਲਤ, ਜੋ 12 ਦਸੰਬਰ ਨੂੰ ਲੱਗਣ ਜਾ ਰਹੀ ਹੈ, ਉਸ ਵਿਚ ਵੱਧ ਤੋਂ ਵੱਧ ਕੇਸ ਲਗਵਾਉਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦਾ ਫਾਇਦਾ ਦਿੱਤਾ ਜਾ ਸਕੇ।
Boota Singh Basi
President & Chief Editor