ਪੋਲਿੰਗ ਸਟਾਫ਼ ਦੀ ਹੋਈ ਦੂਜੇ ਗੇੜ ਦੀ ਰੈਂਡਮਾਈਜੇਸ਼ਨ

0
460

ਮਾਨਸਾ (ਸਾਂਝੀ ਸੋਚ ਬਿਊਰੋ) – ਜ਼ਿਲੇ ਅੰਦਰ ਵਿਧਾਨ ਸਭਾ ਚੋਣਾ-2022 ਨੂੰ ਸਫ਼ਲਤਾ ਪੂਰਵਕ, ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਐਤਵਾਰ ਨੂੰ ਪੋਲਿੰਗ ਸਟਾਫ਼ ਦੀ ਦੂਜੇ ਗੇੜ ਦੀ ਰੈਂਡਮਾਈਜੇਸ਼ਨ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਸ਼੍ਰੀ ਚੰਦਰੇਸ਼ ਕੁਮਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀ ਟੀਮ ਵਿੱਚ 1 ਪ੍ਰੀਜਾਇਡਿੰਗ ਅਫ਼ਸਰ, 1 ਸਹਾਇਕ ਪ੍ਰੀਜਾਇਡਿੰਗ ਅਫ਼ਸਰ ਅਤੇ 2 ਪੋਲਿੰਗ ਅਫ਼ਸਰ ਸ਼ਾਮਿਲ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕੁੱਲ 3116 ਵਿਅਕਤੀਆਂ ਦਾ ਸਟਾਫ਼ (ਸਮੇਤ 20 ਫੀਸਦੀ ਰਾਖਵਾਂ) ਚੋਣ ਪ੍ਰਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚੋਣ ਅਮਲੇ ਵਿੱਚ 779 ਪ੍ਰੀਜਾਇਡਿੰਗ ਅਧਿਕਾਰੀ, 779 ਸਹਾਇਕ ਪ੍ਰੀਜਾਇਡਿੰਗ ਅਧਿਕਾਰੀ ਅਤੇ 1558 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨਾਂ ਦੱਸਿਆ ਕਿ 20 ਫੀਸਦੀ ਸਟਾਫ਼ ਰਿਜ਼ਰਵ ਵੀ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤਰਾਂ ਜ਼ਿਲੇ ਅੰਦਰ ਕੁੱਲ 779 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ 96-ਮਾਨਸਾ ‘ਚ 270, 97-ਸਰਦੂਲਗੜ ‘ਚ 261 ਅਤੇ 98-ਬੁਢਲਾਡਾ ‘ਚ 248 ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਸ਼ਾਂਤਮਈ ਅਤੇ ਨਿਰਪੱਖ ਚੋਣਾ ਕਰਵਾਈਆਂ ਜਾ ਸਕਣ।

LEAVE A REPLY

Please enter your comment!
Please enter your name here