ਕੋਟਕਪੂਰਾ ਗੋਲੀ ਕਾਂਡ ’ਚ ਚਲਾਨ ਪੇਸ਼ ਹੋਣ ਉਪਰੰਤ ਸ: ਬਾਦਲ ਦੀ ਮੌਤ ’ਤੇ ਸਨਮਾਨ ਦੇਣ ਦਾ ਮਾਮਲਾ ਮਾਨ ਸਰਕਾਰ ਲਈ ਤਿਲ੍ਹਕਣ ਵਾਲੀ ਜ਼ਮੀਨ ਸਾਬਤ ਹੋਵੇਗੀ।
ਅੰਮ੍ਰਿਤਸਰ 25 ਅਪ੍ਰੈਲ
ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਦੇ ਬਾਬਾ ਬੋਹੜ ਅਤੇ ਫਖਰੇ ਕੌਮ ਸ: ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕੀਤੀ । ਜਿਸ ਦੌਰਾਨ ਉਨ੍ਹਾਂ ਤੋਂ ਅਨੇਕਾਂ ਗ਼ਲਤੀਆਂ ਵੀ ਹੋਈਆਂ ਸਨ। ਜਿਸ ਵਿਚ ਸੌਦਾ ਸਾਧ ਨੂੰ ਬਿਨ ਮੰਗਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣੀ ਦੀ ਚਰਚਾ ਅਤੇ ਫ਼ਰੀਦਕੋਟ ਦੇ ਕੋਟਕਪੂਰਾ ਗੋਲੀ ਕਾਂਡ ਸ਼ਾਮਿਲ ਹਨ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ: ਬਾਦਲ ਦੀ ਇਸ ਵਕਤ ਮੌਤ ’ਤੇ ਉਨ੍ਹਾਂ ਨੂੰ ਸਨਮਾਨ ਦੇਣਾ ਨਾ ਦੇਣ ਦਾ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲਈ ਤਿਲ੍ਹਕਣੀ ਜ਼ਮੀਨ ’ਤੇ ਖੜੀ ਸਾਬਤ ਹੋਈ ਹੈ। ਕਿਉਂ ਕਿ ਹਾਲ ਹੀ ਵਿਚ ਮਾਨ ਸਰਕਾਰ ਵੱਲੋਂ ਐਲ ਕੇ ਯਾਦਵ ਏਡੀਜੀਪੀ ਦੀ ਅਗਵਾਈ ’ਚ ਕੋਟਕਪੂਰਾ ਗੋਲੀ ਕਾਂਡ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ ) ਵੱਲੋਂ ਫ਼ਰੀਦਕੋਟ ਦੇ ਅਦਾਲਤ ਵਿਚ ਅੱਜ ਹੀ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਇੱਕ ਹੋਰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਜਿਸ ਵਿਚ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਸਿੱਟ ਵੱਲੋਂ ਜਿਨ੍ਹਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਉਸ ਚਾਰਜਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸ਼ਾਮਿਲ ਹੈ। ਕਿਸੇ ਵੀ ਮੁੱਖ ਮੰਤਰੀ ਦੀ ਮੌਤ ’ਤੇ ਊਨਾਂ ਨੂੰ ਸਰਕਾਰ ਵੱਲੋਂ ਪ੍ਰੋਟੋਕਾਲ ਮੁਤਾਬਿਕ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਂਦੀ ਹੈ। ਪਰ ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਮੰਨਦਿਆਂ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ ਤਾਂ ਅਜਿਹੇ ਵਿਚ ਸਰਕਾਰ ਵੱਲੋਂ ਸਨਮਾਨ ਵਾਲਾ ਪ੍ਰੋਟੋਕਾਲ ਜਾਰੀ ਰੱਖਣਾ ਸਰਕਾਰ ਲਈ ਤਿਲ੍ਹਕਣ ਵਾਲੀ ਜ਼ਮੀਨ ਸਾਬਤ ਹੋਵੇਗੀ। 2400 ਪੰਨਿਆਂ ਦੇ ਚਲਾਨ ਵਿੱਚ ਪੰਜਾਬ ਸਰਕਾਰ ਤੋਂ ਧਾਰਾ 197 ਸੀਆਰਪੀਸੀ ਦੇ ਤਹਿਤ ਮਨਜ਼ੂਰੀ ਲਈ ਗਈ ਹੈ । ਇਹ 112 ਪੰਨਿਆਂ ਦੀ ਪੂਰਕ ਚਾਰਜਸ਼ੀਟ 2374 ਪੰਨਿਆਂ ਦੇ ਸੰਬੰਧਿਤ ਤੱਥਾਂ, ਦਸਤਾਵੇਜ਼ਾਂ, ਮਨਜ਼ੂਰੀ ਆਦੇਸ਼ ਅਤੇ CFSL ਰਿਪੋਰਟ ਦੁਆਰਾ ਤਿਆਰ ਕੀਤੀ ਗਈ ਹੈ । ਇਸ ਤੋਂ ਪਹਿਲਾਂ ਸਿੱਟ ਨੇ 24 ਫਰਵਰੀ 2023 ਨੂੰ ਪਹਿਲਾ ਚਲਾਨ 7 ਹਜ਼ਾਰ ਪੰਨਿਆਂ ਦਾ ਕੀਤਾ ਕੀਤਾ ਸੀ ਜਿਸ ਵਿੱਚ ਧਾਰਾ 173 ਅਧੀਨ 153, 119, 109, 34, 201, 217, 218, 167, 193, 323, 324, 504, 465, 466, 471, 427, 120ਬੀ ਆਈ ਪੀ ਸੀ 25/27 – 54/59 ਆਰਮ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਸਨ।