ਪ੍ਰਗਟ ਦਿਵਸ ਨੂੰ ਸਮਰਪਿਤ ਕਰਵਾਏ ਵੇਟ ਲਿਫਟਿੰਗ ਮੁਕਾਬਲੇ
ਪੰਜਾਬ ਭਰ ‘ਚੋਂ ਆਏ ਨੌਜਵਾਨਾਂ ਨੇ ਭਾਗ ਲੈਕੇ ਦਿਖਾਇਆ ਉਤਸ਼ਾਹ
ਜੇਤੂ ਨੌਜਵਾਨਾਂ ਦੀ ਨਗਦ ਰਾਸ਼ੀ ਅਤੇ ਮੈਡਲਾਂ ਨਾਲ ਕੀਤੀ ਹੌਸਲਾ ਅਫ਼ਜ਼ਾਈ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,29 ਅਕਤੂਬਰ
ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬੈਂਚ ਪ੍ਰੈਸ ਅਤੇ ਡੈਡ ਲਿਫਟਿੰਗ ਮੁਕਾਬਲੇ ਸੰਗਮ ਪੈਲੇਸ ਪੱਟੀ ਵਿਖੇ ਵਾਲਮੀਕਿ ਸਮਾਜ ਦੇ ਨੌਜਵਾਨ ਆਗੂ ਸ਼ਕਤੀ ਸੰਧੂ ਦੀ ਅਗਵਾਈ ਹੇਠ ਕਰਵਾਏ ਗਏ।ਸਮਾਰੋਹ ਦੀ ਪ੍ਰਧਾਨਗੀ ਗੁਰਦੀਪਕ ਸਿੰਘ ਸੇਖੋਂ ਨੇ ਕੀਤੀ,ਓਥੇ ਹੀ ਐੱਲ.ਆਈ.ਸੀ ਦੇ ਵਿਕਾਸ ਅਧਿਕਾਰੀ ਕਪਿਲ ਦੇਵ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।ਇਸ ਸਮਾਗਮ ਵਿੱਚ ਮਨਜੀਤ ਸਿੰਘ ਮੰਨਾ ਸਾਬਕਾ ਮੁੱਖ ਸੰਸਦੀ ਸਕੱਤਰ ਮੁੱਖ ਮਹਿਮਾਨ ਅਤੇ ਬੀਜੇਪੀ ਦੇ ਉਪ ਜ਼ਿਲ੍ਹਾ ਪ੍ਰਧਾਨ ਅਤੁਲ ਜੈਨ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਹਨਾਂ ਮੁਕਾਬਲਿਆਂ ਦੌਰਾਨ ਵੇਟ ਕੈਟਾਗਰੀ ਦੇ ਕ੍ਰਮਵਾਰ ਵੱਖ-ਵੱਖ ਗਰੁੱਪ ਬਣਾਏ ਗਏ ਜਿਸ ਵਿੱਚ ਪੰਜਾਬ ਦੇ ਭਰ ਦੇ ਵੱਖ-ਵੱਖ ਜਿਲ੍ਹਿਆਂ ਚੋਂ ਨੌਜਵਾਨਾਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ‘ਚ ਨੌਜਵਾਨ ਬਾਡੀ ਬਿਲਡਰ ਪਰਮ ਸੰਧੂ ਅਤੇ ਸੁਰਜੀਤ ਸਿੰਘ ਬੁਰਜ ਨੇ ਆਪਣੇ ਸਰੀਰ ਦੇ ਦਿਲ ਖਿੱਚਵੇਂ ਪੋਜ਼ ਦੇ ਕੇ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ।ਇਸ ਮੌਕੇ ਕੋਚ ਰਮਨ ਸੰਧੂ ਅਲਫ਼ਾ ਮੇਲ ਜ਼ਿੰਮ, ਅੰਮ੍ਰਿਤਪਾਲ ਭੁੱਲਰ ਪੈਟਰੋਲ ਪੰਪ ਵਾਲੇ,ਵਿਜੇ ਕੁਮਾਰ ਇੰਜੀਨਅਰ ਬਿਜਲੀ ਬੋਰਡ ਨੇ ਆਏ ਮੁਕਾਬਲਿਆਂ ‘ਚ ਭਾਗ ਲੈਣ ਆਏ ਨੌਜਵਾਨਾਂ ਨੂੰ ਪ੍ਰਭਾਵਸ਼ਾਲੀ ਭਾਸ਼ਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਸੰਬੋਧਨ ਦੌਰਾਨ ਮੁਕਾਬਲੇ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਤਿਉਹਾਰ ਨੌਜਵਾਨਾਂ ਦੇ ਖੇਡ ਮੁਕਾਬਲੇ ਕਰਵਾ ਕੇ ਮਨਾਉਣਾ ਇੱਕ ਚੰਗੀ ਪਹਿਲਕਦਮੀ ਹੈ।ਇਸ ਨਾਲ ਪੰਜਾਬ ਦੀ ਕੁਰਾਹੇ ਪੈ ਚੁੱਕੀ ਨੌਜ਼ਵਾਨੀ ਨੂੰ ਮੁੜ ਲੀਹ ‘ਤੇ ਲਿਆਂਦਾ ਜਾ ਸਕਦਾ ਹੈ।ਇਹਨਾਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਨੌਜਵਾਨ ਜੋ ਜੇਤੂ ਰਹੇ ਹਨ ਉਹਨਾਂ ਦਾ ਹੋਰ ਉਤਸ਼ਾਹ ਵਧੇਗਾ ਅਤੇ ਓਹ ਵੱਡੇ ਮੁਕਾਬਲਿਆਂ ਚ ਭਾਗ ਲੈਣ ਲਈ ਉਤਸ਼ਾਹਿਤ ਹੋਣਗੇ ਅਤੇ ਜਿਹੜੇ ਨੌਜਵਾਨ ਰਹਿ ਗਏ ਹਨ ਉਹ ਹੋਰ ਮਿਹਨਤ ਕਰਕੇ ਦੁਬਾਰਾ ਫੇਰ ਇਹਨਾਂ ਮੁਕਾਬਲਿਆਂ ‘ਚ ਭਾਗ ਲੈਣਗੇ।ਇਸ ਲਈ ਨੌਜਵਾਨਾਂ ਨੂੰ ਵੇਟ ਲਿਫਟਿੰਗ ਨਾਲ ਜੋੜਨਾ ਇੱਕ ਚੰਗਾ ਉਪਰਾਲਾ ਹੈ
ਇਹਨਾਂ ਮੁਕਾਬਲਿਆਂ ਦੌਰਾਨ ਡੈਡਲਿਫਟਿੰਗ ਚੋਂ 50 ਤੋਂ 55 ਕਿਲੋ ਭਾਰ ਦੇ ਮੁਕਾਬਲੇ ‘ਚ ਗੁਰਮੀਤ ਸਿੰਘ ਨੇ ਪਹਿਲਾਂ ਸਥਾਨ,ਸਾਜਨ ਪੱਟੀ ਨੇ ਦੂਜਾ ਸਥਾਨ, 55 ਤੋਂ 60 ਕਿਲੋ ਵਜ਼ਨ ਵਿੱਚ ਜਤਿਨ ਰਾਜ ਨੇ ਪਹਿਲਾ ਸਥਾਨ, ਪਾਰਸ ਮੋਗਾ ਦੂਜਾ ਸਥਾਨ,ਪਿਊਸ਼ ਤੀਜਾ ਸਥਾਨ, 60 ਤੋਂ 65 ਕਿਲੋ ਵਜ਼ਨ ਵਿੱਚ ਗੁਰਸ਼ਰਨ ਸਿੰਘ ਨੇ ਪਹਿਲਾਂ ਸਥਾਨ, ਕਰਨਪ੍ਰੀਤ ਦੂਜਾ ਸਥਾਨ,ਜਸ਼ਨਦੀਪ ਸਿੰਘ ਤੀਜਾ ਸਥਾਨ,70 ਤੋਂ 75 ਜਗਦੀਪ ਸਿੰਘ ਨੇ ਪਹਿਲਾਂ ਸਥਾਨ, ਮੰਨੂੰ ਦੂਜਾ ਸਥਾਨ,ਸਮਾਈਲ ਤੀਜਾ ਸਥਾਨ,75 ਤੋਂ 80 ਗੌਤਮ ਮੋਗਾ ਪਹਿਲਾਂ ਸਥਾਨ,ਕੀਮਤੀ ਲਾਲ ਦੂਜਾ ਸਥਾਨ, ਰਮਨ ਪੱਟੀ ਤੀਜਾ ਸਥਾਨ,85 ਤੋਂ 90 ਕੋਕਰੀ ਪਹਿਲਾ ਸਥਾਨ,ਵਰਿੰਦਰ ਸਿੰਘ ਦੂਜਾ ਸਥਾਨ, ਪ੍ਰਿਥਵੀ ਤੀਜਾ ਸਥਾਨ,ਓਪਨ ਮੁਕਾਬਲਿਆਂ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾਂ ਸਥਾਨ,ਚੰਦ ਸਿੰਘ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਬੈਂਚ ਪ੍ਰੈਸ ਦੇ 65 ਤੋਂ 70 ਕਿਲੋ ਭਾਰ ਵਾਲੇ ਮੁਕਾਬਲੇ ਚ ਰਾਧੇ ਨਜ਼ੀਰ ਨੇ ਪਹਿਲਾ ਸਥਾਨ, ਸੈਮ ਫਾਜਿਲਕਾ ਦੂਜਾ ਸਥਾਨ,ਸਾਹਿਲ ਪੱਟੀ ਤੀਜਾ ਸਥਾਨ, 70 ਤੋਂ 75 ਜਗਦੀਪ ਸਿੰਘ ਪਹਿਲਾਂ ਸਥਾਨ, ਜਗਦੀਪ ਪੱਟੀ ਦੂਜਾ ਸਥਾਨ, 75 ਤੋਂ 80 ਕੀਮਤੀ ਲਾਲ ਪਹਿਲਾਂ ਸਥਾਨ, ਗੌਤਮ ਹਰਿਆਣਾ ਦੂਜਾ ਸਥਾਨ, 80 ਤੋਂ 85 ਗੁਰਸੇਵਕ ਸਿੰਘ ਪਹਿਲਾਂ ਸਥਾਨ, ਗੁਰਿੰਦਰਬੀਰ ਦੂਜਾ ਸਥਾਨ, 85 ਤੋਂ 90 ਹਰਦੀਪ ਸਿੰਘ ਪਹਿਲਾਂ ਸਥਾਨ, ਚੰਦ ਸਿੰਘ ਦੂਜਾ ਸਥਾਨ, ਓਪਨ ਮੁਕਾਬਲਿਆਂ ਚ ਵਰਿੰਦਰ ਸਿੰਘ ਮਲੋਟ ਪਹਿਲਾਂ ਸਥਾਨ, ਲਵਪ੍ਰੀਤ ਸਿੰਘ ਦੂਜਾ ਸਥਾਨ,ਪਰਦੀਪ ਸਿੰਘ ਭੁਲੱਥ ਤੀਜਾ ਸਥਾਨ। ਇਹਨਾਂ ਜੇਤੂ ਨੌਜਵਾਨਾਂ ਨੂੰ ਨਗਦ ਰਾਸ਼ੀ ਅਤੇ ਮੈਡਲ ਦੇਕੇ ਹੌਸਲਾ ਅਫ਼ਜ਼ਾਈ ਕੀਤੀ ਗਈ।ਇਸ ਤਰ੍ਹਾਂ ਡੈਡਲਿਫਟਿੰਗ ਦੇ ਸਟਰਾਂਗਮੈਨ ਮੁਕਾਬਲੇ ਚ ਗੁਰਪ੍ਰੀਤ ਸਿੰਘ 280 ਕਿੱਲੋ ਭਾਰ ਚੁੱਕ 11000 ਨਗਦ ਰਾਸ਼ੀ ਹਾਸਿਲ ਕੀਤੀ ਅਤੇ ਬੈਂਚ ਪ੍ਰੈਸ ਦੀ ਸਟਰਾਂਗਮੈਨ ਮੁਕਾਬਲੇ ਚ ਵਰਿੰਦਰ ਸਿੰਘ ਨੇ 170 ਕਿੱਲੋ ਭਾਰ ਚੁੱਕ ਕੇ 11000 ਨਗਦ ਰਾਸ਼ੀ ਹਾਸਿਲ ਕੀਤੀ।ਇਸ ਮੌਕੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਪ੍ਰਬੰਧਕ ਸ਼ਕਤੀ ਸੰਧੂ ਨੇ ਮੁਕਾਬਲੇ ਚ ਭਾਗ ਲੈਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ।ਡਾ.ਗੰਡਾਸੀ ਜੰਡਿਆਲਾ, ਰਿੰਪੀ ਪੰਡੋਰੀ,ਸ਼ੇਰਾ ਮਿਸਟਰ ਵਰਲਡ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਸਮਾਜ ਸੇਵੀ ਵਿਕਾਸ ਕੁਮਾਰ ਮਿੰਟਾ,ਸੰਜੀਵ ਮੱਗੁ,ਪ੍ਰੇਮ ਪਾਲ, ਪਾਵਰ ਲਿਫਟਰ ਗੋਲਡ ਮੈਡਲ ਜੇਤੂ ਹੋਸ਼ਲ ਸੰਧੂ,ਕਿਸ਼ੋਰ ਕੁਮਾਰ ਆਦੀਵਾਲ,ਚੇਤਨ ਆਦਿਵਾਲ,ਮੁੱਚੀ ਪਹਿਲਵਾਨ,ਰਾਕੇਸ਼ ਕੁਮਾਰ ਇੰਡੀਆ,ਸਾਜਨ ਹੰਸ,ਸੰਜੀਵ ਆਦੀਵਾਲ, ਬਲਵੰਤ ਰਾਏ,ਸੁਹੇਲ ਆਦੀਵਾਲ਼,ਰਾਜੇਸ਼ ਸੰਧੂ, ਸਚਿਨ ਆਦਿਵਾਲ਼,ਸਚਿਨ ਕੁਮਾਰ,ਸਮੀਰ ਸਾਦੀਵਾਲ,ਅਭੀ ਕੁਮਾਰ ਆਦਿ ਹਾਜ਼ਰ ਸਨ।