ਪ੍ਰਧਾਨ ਮਨਜੀਤ ਸਿੰਘ ਬੰਦੇਸ਼ਾ ਦੇ ਸਪੁੱਤਰ ਦਵਿੰਦਰ ਬੰਦੇਸ਼ਾ ਅਤੇ ਸ੍ਰਿਸ਼ਟੀ ਵਿਆਹ ਦੇ ਬੰਧਨ ‘ਚ ਬੱਝੇ
ਰਿਸੈਪਸ਼ਨ ਮੌਕੇ ਗਾਇਕ ਬੱਬੂ ਮਾਨ, ਵਿਧਾਇਕ ਜੌੜਾਮਾਜਰਾ, ਸਾਬਕਾ ਮੰਤਰੀ ਰੱਖੜਾ ਅਤੇ ਬੀਬੀ ਪਠਾਣਮਾਜਰਾ ਆਦਿ ਸਖਸ਼ੀਅਤਾਂ ਨੇ ਕੀਤੀ ਸ਼ਿਰਕਤ, ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ
ਸਮਾਣਾ 27 ਨਵੰਬਰ 2024
ਇਲਾਕੇ ਦੀ ਮਾਣਮੱਤੀ ਸਖਸ਼ੀਅਤ ਅਤੇ ਪ੍ਰਾਪਰਟੀ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਬੰਦੇਸ਼ਾ ਅਤੇ ਸਰਦਾਰਨੀ ਗੁਰਮੀਤ ਕੌਰ ਦੇ ਬੇਟੇ ਦਵਿੰਦਰ ਸਿੰਘ ਬੰਦੇਸ਼ਾ ਦਾ ਸੁੱਭ ਵਿਆਹ ਸ਼੍ਰੀ ਸੁਰਿੰਦਰ ਜੁਨੇਜਾ ਅਤੇ ਸ਼੍ਰੀਮਤੀ ਸੀਮਾ ਜੁਨੇਜਾ ਦੀ ਬੇਟੀ ਸ੍ਰਿਸ਼ਟੀ, ਨਾਲ ਸਿੱਖੀ ਰੌਹ ਰੀਤਾਂ ਮੁਤਾਬਿਕ ਹੋਇਆ। ਇਸ ਮੌਕੇ ਸਥਾਨਕ ਤਾਜ ਰਿਜੋਟ ਪੈਲੇਸ ਵਿਖੇ ਰੱਖੀ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ , ਸਮਾਜਿਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕਰਦੇ ਹੋਏ ਬੰਦੇਸ਼ਾ ਪਰਿਵਾਰ ਨੂੰ ਮੁਬਾਰਕਬਾਦ ਅਤੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਸਮਾਣਾ ਵਿਧਾਇਕ ਸਰਦਾਰ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਹਰਮੀਤ ਸਿੰਘ ਸਿੰਘ ਪਠਾਣਮਾਜਰਾ ਵਿਧਾਇਕ ਸਨੌਰ ਦੀ ਧਰਮਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਅਤੇ ਸਪੁੱਤਰ ਹਰਜ਼ਸਨ ਸਿੰਘ, ਕੁਲਵੰਤ ਸਿੰਘ ਵਿਧਾਇਕ ਸ਼ੁਤਰਾਣਾ ਦੇ ਸਪੁੱਤਰ ਗੁਰਮੀਤ ਸਿੰਘ, ਗੁਰਪ੍ਰਤਾਪ ਸਿੰਘ ਡੀ ਐਸ ਪੀ, ਹਰਮਨ ਸਿੰਘ ਡੀ ਐਸ ਪੀ, ਗੁਰਸੇਵਕ ਸਿੰਘ ਐਸ ਐਚ ਓ, ਅਵਤਾਰ ਸਿੰਘ ਐਸ ਐਚ ਓ, ਸ਼ਿਵਦੀਪ ਸਿੰਘ ਬਰਾੜ ਐੱਸ ਐਚ ਓ, ਰੋਟਰੀ ਜ਼ਿਲ੍ਹਾ ਗਵਰਨਰ ਅਮਿਤ ਸਿੰਗਲਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਅਰੋੜਾ ਬਿਰਾਦਰੀ ਦੇ ਪ੍ਰਧਾਨ ਹੈਪੀ ਢੀਂਗੜਾ, ਕਪੂਰ ਚੰਦ ਬਾਂਸਲ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਹਰਦੀਪ ਸਿੰਘ ਸੋਢੀ, ਪ੍ਰਦੁਮਨ ਸਿੰਘ ਵਿਰਕ, ਨਰਿੰਦਰ ਮਿੱਤਲ, ਦਰਸ਼ਨ ਮਿੱਤਲ, ਵਿਜੇ ਮਿੱਤਲ, ਕੇਵਲ ਕ੍ਰਿਸ਼ਨ ਗਰਗ, ਅਸ਼ੋਕ ਕੁਮਾਰ, ਪੋਲੀਵੁੱਡ ਪੋਸਟ ਦੇ ਓਨਰ ਹਰਜਿੰਦਰ ਜਵੰਦਾ, ਮੋਹਿਤ ਗਰਗ ਤਨੁ, ਕਪਿਲ ਦਿੜ੍ਹਬਾ, ਪੱਪੀ ਬਾਦਸ਼ਾਹਪੁਰ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਸਾਹਿਬ ਸਿੰਘ, ਅਸ਼ੋਕ ਮੋਦਗਿੱਲ, ਮਨਜਿੰਦਰ ਸਿੰਘ ਰਾਣਾ ਸੇਖੋਂ, ਰਣਜੀਤ ਸਿੰਘ ਸੋਨਾ, ਗੁਰਿੰਦਰ ਸਿੰਘ ਜਤਿੰਦਰ ਸਿੰਘ, ਸੁੱਚਾ ਸਿੰਘ, ਯਾਦਵਿੰਦਰ ਸਿੰਘ, ਅੰਗਰੇਜ਼ ਬਿੱਟੁ , ਜਗਜੀਤ ਸਿੰਘ ਸੋਨੀ, ਹਰਵਿੰਦਰ ਸਿੰਘ ਸੈਦੀਪੁਰ, ਦਲਜੀਤ ਪਟਿਆਲਾ ਅਤੇ ਬਲਵਿੰਦਰ ਧਾਲੀਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਪੁੱਜੀਆਂ ਨਾਮੀ ਸ਼ਖਸੀਅਤਾਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।