ਪ੍ਰਧਾਨ ਮੀਆਂਵਿੰਡ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੰਡਲ ਅਤੇ ਮੋਰਚਿਆਂ ਦੇ ਪ੍ਰਧਾਨ ਦਾ ਐਲਾਨ।

0
93

ਪਾਰਟੀ ਵਰਕਰ ਲੋਕ ਸਭਾ ਚੋਣਾਂ ’ਚ ਆਪਣੀ ਤਾਕਤ ਦਿਖਾਉਣ ਦੀ ਤਿਆਰੀ ’ਚ ਜੁੱਟ ਜਾਣ: ਮਨਜੀਤ ਸਿੰਘ ਮੰਨਾ।
ਅੰਮ੍ਰਿਤਸਰ 25 ਮਈ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ: ਮਨਜੀਤ ਸਿੰਘ ਮੰਨਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ 27 ਮੰਡਲ ਪ੍ਰਧਾਨਾਂ ਅਤੇ 4 ਜ਼ਿਲ੍ਹਾ ਮੋਰਚਿਆਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।
ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਕਿਹਾ ਕਿ ਭਾਜਪਾ ਨੇ ਪਾਰਟੀ ਪ੍ਰਤੀ ਵਫ਼ਾਦਾਰ ਅਤੇ ਸਖ਼ਤ ਮਿਹਨਤ ਕਰਨ ਵਾਲੇ ਜੁਝਾਰੂ ਵਰਕਰਾਂ ਨੂੰ ਸਦਾ ਹੀ ਸਨਮਾਨ ਦਿੱਤਾ ਅਤੇ ਵਕਾਰੀ ਅਹੁਦਿਆਂ ਨਾਲ ਨਿਵਾਜਿਆ ਹੈ। ਅੱਜ ਜਾਰੀ ਸੂਚੀ ਵਿਚ ਅਜਿਹੇ ਕੁਝ ਲੋਕਾਂ ਨੂੰ ਹੀ ਜਗ੍ਹਾ ਦਿੱਤੀ ਜਾ ਸਕੀ, ਕਿਉਂਕਿ ਪਾਰਟੀ ਵਿਚ ਵਫ਼ਾਦਾਰ ਅਤੇ ਮਿਹਨਤੀ ਵਰਕਰਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ’ਚ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਇਮਾਨਦਾਰੀ ਅਤੇ ਪੂਰੀ ਹਿੰਮਤ ਤੇ ਦਲੇਰੀ ਨਾਲ ਗ਼ਰੀਬ ਵਰਗ, ਕਿਸਾਨ ਅਤੇ ਕਾਰੋਬਾਰੀਆਂ ਦੇ ਹੱਕ ਸੱਚ ਅਤੇ ਭਲੇ ਲਈ ਕੰਮ ਕਰਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਮਜ਼ਬੂਤੀ ਨਾਲ ਟਾਕਰਾ ਕਰਦੇ ਰਹਿਣ ਲਈ ਕਿਹਾ। ਉਨ੍ਹਾਂ ਭਾਜਪਾ ਵਰਕਰਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਤਾਕਤ ਦਿਖਾਉਣ ਦੀ ਤਿਆਰੀ ’ਚ ਜੁੱਟ ਜਾਣ ਦਾ ਸਦਾ ਵੀ ਦਿੱਤਾ।
ਜਾਰੀ ਮੰਡਲ ਪ੍ਰਧਾਨਾਂ ਦੀ ਸੂਚੀ ਵਿਚ ਨੋਬਲ ਪ੍ਰੀਤ ਸਿੰਘ ਡਿੰਗ ਨੰਗਲ ਨੂੰ ਮੰਡਲ ਭੰਗਾਲੀ ਦਾ ਪ੍ਰਧਾਨ, ਸੁਖਵਿੰਦਰ ਸਿੰਘ ਰਾਮ ਦਿਵਾਲੀ ਮੁਸਲਮਾਨਾ ਮੰਡਲ ਮੱਤੇਵਾਲ, ਸ਼ਮਸ਼ੇਰ ਸਿੰਘ ਅਠਵਾਲ ਨੂੰ ਮਜੀਠਾ ਰੂਰਲ, ਅਰੁਨ ਨੰਦਾ ਨੂੰ ਮਜੀਠਾ ਸ਼ਹਿਰੀ, ਗੁਲਜਿੰਦਰ ਸਿੰਘ ਨੰਬਰਦਾਰ ਨੂੰ ਮੰਡਲ ਮਹਿਤਾ, ਤੇਜ਼ਪਾਲ ਸਿੰਘ ਬਿੱਟੂ ਨੂੰ ਜੰਡਿਆਲਾ ਸ਼ਹਿਰੀ, ਸੁਪਨਦੀਪ ਸਿੰਘ ਸਾਬੀ ਖਾਨਕੋਟ ਨੂੰ ਮੰਡਲ ਪ੍ਰਧਾਨ ਜੰਡਿਆਲਾ ਦਿਹਾਤੀ, ਕਰਮ ਸਿੰਘ ਸੁਧਾਰ ਰਾਜਪੂਤਾ ਨੂੰ ਮੰਡਲ ਖਲਚੀਆਂ, ਹਰਜਿੰਦਰ ਸਿੰਘ ਸਠਿਆਲਾ ਨੂੰ ਮੰਡਲ ਸਠਿਆਲਾ, ਅਵਤਾਰ ਸਿੰਘ ਵਜ਼ੀਰ ਨੂੰ ਬਿਆਸ ਮੰਡਲ, ਬਿਕਰਮਜੀਤ ਸਿੰਘ ਬੇਦੀ ਨੂੰ ਅਜਨਾਲਾ ਸ਼ਹਿਰੀ, ਗੁਰਵਿੰਦਰ ਸਿੰਘ ਮੁਕਾਮ ਨੂੰ ਅਜਨਾਲਾ ਦਿਹਾਤੀ, ਬਲਵਿੰਦਰ ਸਿੰਘ ਚੱਕ ਡੋਗਰਾਂ ਨੂੰ ਮੰਡਲ ਬਾਬਾ ਗੱਮਚੁੱਕ ਜੀ, ਇੰਦਰਜੀਤ ਸਿੰਘ ਰਮਦਾਸ ਨੂੰ ਮੰਡਲ ਰਮਦਾਸ ਸ਼ਹਿਰੀ, ਗੁਰਕਿਰਪਾਲ ਸਿੰਘ ਸੁਲਤਾਨ ਮਾਹਲ ਨੂੰ ਰਮਦਾਸ ਦਿਹਾਤੀ, ਜਸਬੀਰ ਸਿੰਘ ਸਹਿਸਰਾ ਕਲਾਂ ਨੂੰ ਮੰਡਲ ਗੁਰੂ ਕਾ ਬਾਗ, ਰਾਜਾਸਾਂਸੀ ਲਈ ਸੁਰਿੰਦਰ ਸਿੰਘ ਰਾਜਾਸਾਂਸੀ, ਮੰਡਲ ਓਠੀਆਂ ਲਈ ਜਗਜੀਤ ਸਿੰਘ ਉਮਰਪੁਰਾ, ਮੰਡਲ ਚੋਗਾਵਾਂ ਲਈ ਦਵਿੰਦਰ ਸਿੰਘ ਬੋਪਾਰਾਏ, ਮੰਡਲ ਭਿੰਡੀਆਂ ਸੈਦਾਂ ਲਈ ਪ੍ਰਿਥੀਪਾਲ ਸਿੰਘ ਜਸਰਾਉਰ, ਮੰਡਲ ਲੋਪੋਕੇ ਲਈ ਗੁਰਵਿੰਦਰ ਸਿੰਘ ਬੱਚੀਵਿੰਡ, ਮੰਡਲ ਹਰਸ਼ਾ ਛੀਨਾ ਲਈ ਤਲਵਿੰਦਰ ਹਰਸ਼ਾ ਛੀਨਾ, ਮੰਡਲ ਅਟਾਰੀ ਲਈ ਅੰਗਰੇਜ਼ ਸਿੰਘ ਭੀਲ ਘਰਿੰਡੀ, ਮੰਡਲ ਭਕਨਾ ਲਈ ਮਨਿੰਦਰਜੀਤ ਸਿੰਘ ਮੁਲਾਂ ਬਹਿਰਾਮ, ਮੰਡਲ ਚੱਬਾ ਲਈ ਅਮਰਜੀਤ ਸਿੰਘ ਵਨਚੜੀ, ਮੰਡਲ ਮੀਰਾਂ ਕੋਟ ਲਈ ਅਸ਼ੋਕ ਕੁਮਾਰ ਮੀਰਾ ਕੋਟ ਚੌਕ, ਮੰਡਲ ਜੇਠੂਵਾਲ ਲਈ ਜੋਗਿੰਦਰ ਸਿੰਘ ਜੇਠੂਵਾਲ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰਾਂ ਜ਼ਿਲ੍ਹਾ ਕਿਸਾਨ ਮੋਰਚੇ ਦਾ ਪ੍ਰਧਾਨ ਕਵਲਜੀਤ ਸਿੰਘ ਭਲਾਈਪੁਰ, ਮਹਿਲਾ ਮੋਰਚਾ ਲਈ ਸ੍ਰੀਮਤੀ ਹਰਪ੍ਰੀਤ ਕੌਰ ਵਡਾਲਾ, ਓਬੀਸੀ ਮੋਰਚੇ ਦਾ ਪ੍ਰਧਾਨ ਮਨਜੀਤ ਸਿੰਘ ਬਾਊ ਭੈਣੀ ਬਦੇਸ਼ਾਂ ਅਤੇ ਐਸ.ਸੀ. ਮੋਰਚੇ ਦਾ ਪ੍ਰਧਾਨ ਚੰਨਨ ਸਿੰਘ ਬਰਲਾਸ ਨੂੰ ਬਣਾਇਆ ਗਿਆ।
ਜ਼ਿਲ੍ਹੇ ਦੀ ਐਗਜ਼ੈਕਟਿਵ ਕਮੇਟੀ ਵਿਚ ਜਿਨ੍ਹਾਂ ਆਗੂਆਂ ਨੂੰ ਜਗਾ ਦਿੱਤੀ ਗਈ ਉਨ੍ਹਾਂ ਵਿਚ ਨਿਆਮਤ ਮਸੀਹ ਅਜਨਾਲਾ, ਅਜੀਤ ਸਿੰਘ ਬਲੜਵਾਲ , ਸੁਖਦੇਵ ਸਿੰਘ ਘੁੱਕੇਵਾਲੀ, ਧਰਮਿੰਦਰ ਸਿੰਘ ਅਜਨਾਲਾ, ਰਣਜੀਤ ਸਿੰਘ ਅਜਨਾਲਾ, ਸਕੱਤਰ ਸਿੰਘ ਰਾਜਾਸਾਂਸੀ, ਬਾਵਾ ਸਿੰਘ ਰਾਜਾਸਾਂਸੀ, ਗਗਨਦੀਪ ਸਿੰਘ ਰਾਜਾਸਾਂਸੀ, ਰਮਨ ਸਿੰਘ ਰਾਜਾਸਾਂਸੀ, ਜਸਬੀਰ ਸਿੰਘ ਨਾਗ ਕਲਾਂ, ਸੰਜੀਵ ਸਿੰਘ ਕੈਰੋਂ ਨੰਗਲ, ਕੰਨਵਰੇਸ਼ਰ ਸਿੰਘ ਕੰਬੋ, ਗੁਰਦੀਪ ਸਿੰਘ ਮਜੀਠਾ, ਰਘਬੀਰ ਸਿੰਘ ਛਜਲਵਿੰਡੀ, ਮੇਜਰ ਸਿੰਘ ਧਿਆਨਪੁਰ, ਕਸ਼ਮੀਰ ਸਿੰਘ ਜੋਧਪੁਰੀ, ਤਰਸੇਮ ਸਿੰਘ ਰਈਆ, ਬਲਜੀਤ ਸਿੰਘ ਬਾਬਾ ਬਕਾਲਾ, ਪਵਨ ਕੁਮਾਰ ਅਟਾਰੀ, ਵੱਸਣ ਸਿੰਘ ਮੈਹਨੀਆਂ, ਰਣਜੀਤ ਕੁਮਾਰ ਭਕਨਾ, ਕਸ਼ਮੀਰ ਸਿੰਘ ਬਲ ਕਲਾਂ, ਰਾਜ ਕੁਮਾਰ ਅਟਾਰੀ, ਰਾਜਪਾਲ ਸਿੰਘ ਜੰਡਿਆਲਾ ਗੁਰੂ, ਪਵਨਜੀਤ ਸਿੰਘ ਜੰਡਿਆਲਾ ਗੁਰੂ ਸ਼ਾਮਿਲ ਹਨ।

LEAVE A REPLY

Please enter your comment!
Please enter your name here