ਅੰਮ੍ਰਿਤਸਰ, ( ਸਾਂਝੀ ਸੋਚ ਬਿਊਰੋ ) -ਬੀਤੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਧਾਰੜ ਵੱਲੋਂ ਪ੍ਰਧਾਨ ਮੰਤਰੀ ਜੀਵਨ ਯੋਜਨਾ ਤਹਿਤ 2 ਲੱਖ ਰੁਪਏ ਦਾ ਚੈੱਕ ਮ੍ਰਿਤਕ ਪਰਮਜੀਤ ਕੌਰ ਜਹਾਂਗੀਰ ਦੇ ਵਾਰਿਸ ਪਤੀ ਹਜੂਰਾ ਸਿੰਘ ਜਹਾਂਗੀਰ ਨੂੰ ਦਿੱਤਾ ਗਿਆ। ਬੈਂਕ ਸ਼ਾਖਾ ਦੇ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਉਕਤ ਬੈਂਕ ਸ਼ਾਖਾ ਵਿੱਚ ਪ੍ਰਧਾਨ ਮੰਤਰੀ ਜੀਵਨ ਯੋਜਨਾ ਸਕੀਮ ਤਹਿਤ ਬੀਮਾ ਹੋਇਆ ਸੀ ਅਤੇ ਪਿਛਲੀ ਦਿਨੀਂ ਪਰਮਜੀਤ ਕੌਰ ਦੀ ਮੌਤ ਹੋਣ ਕਰਕੇ ਇਸ ਬੀਮੇ ਦੇ ਲਾਭ ਉਸਦੇ ਵਾਰਿਸਾਂ ਨੂੰ ਦਿੰਦੇ ਹੋਏ ਦੋ ਲੱਖ ਰੁਪਏ ਦਾ ਚੈੱਕ ਪਰਮਜੀਤ ਕੌਰ ਦੇ ਪਤੀ ਹਜੂਰਾ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਮੈਨੇਜਰ ਪਰਮਿੰਦਰ ਸਿੰਘ ਸਮੇਤ ਬੈਂਕ ਕਰਮਚਾਰੀ ਸਾਹਿਬ ਸਿੰਘ, ਸਾਹਿਲ ਚਾਵਲਾ, ਸੁਖਰਾਜ ਸਿੰਘ, ਨਵਦੀਪ ਕੌਰ, ਰਾਜਾ ਰਾਮ, ਦਲਵੀਰ ਸਿੰਘ ਜਹਾਂਗੀਰ, ਸਰਪੰਚ ਸੁਖਵਿੰਦਰ ਸਿੰਘ ਧਾਰੜ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਿਰ ਸਨ।
Boota Singh Basi
President & Chief Editor