ਪ੍ਰਨੀਤ ਕੌਰ ਨੇ ਆਡਿਓ ਬ੍ਰਿਜ ਰਾਹੀਂ 4.50 ਲੱਖ ਵਰਕਰਾਂ ਨਾਲ ਕੀਤੀ ਗੱਲ

0
22

ਕਿਹਾ ਚੌਣ ਪ੍ਰਚਾਰ ਦੌਰਾਨ ਵਰਕਰਾਂ ਦੇ ਘਰ ਜਾਣ ਦਾ ਨਹੀਂ ਮਿਲ ਸਕਿਆ ਸੀ ਸਮਾਂ

ਪਟਿਆਲਾ 30 ਮਈ

ਪਟਿਆਲਾ ਲੋਕ ਸਭਾ ਹਲਕੇ ਤੋਂ ਭਾਰਤ ਜਨਤਾ ਪਾਰਟੀ ਦੀ ਉਮੀਦਵਾਰ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਵੀਰਵਾਰ ਦੀ ਸਵੇਰ ਚੋਣ ਪ੍ਰਚਾਰ ਦੇ ਆਖਰੀ ਦਿਨ ਆਡੀਉ ਬ੍ਰਿਜ ਰਾਹੀਂ ਜਿਲੇ ਦੇ ਸਾਰੇ 9 ਹਲਕਿਆਂ ਦੇ ਸਾਢੇ ਚਾਰ ਲੱਖ (4,50,000) ਹਰਕਰਾਂ ਨਾਲ ਗੱਲ ਕੀਤੀ।

 ਪਟਿਆਲਾ ਦਿਹਾਤੀ ਇਲਾਕੇ ਦੇ 50 ਹਜ਼ਾਰ ਸਮਰਥਕਾਂ ਨਾਲ ਗੱਲਬ ਕਰਦਿਆਂ ਪਰਨੀਤ ਕੌਰ ਨੇ 1 ਜੂਨ ਨੂੰ ਚੋਣ ਵਾਲੇ ਦਿਨ ਈਵੀਐਮ ਦੇ 4 ਨੰਬਰ ਬਟਨ ਨੂੰ ਦਬਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਮੋਬਾਈਲ ਤੋਂ ਜੀਰੋ ਦਬਾਉਣ ਨਾਲ ਉਨ੍ਹਾਂ ਨਾਲ ਗੱਲ ਕਰਨ ਦੀ ਸੁਵਿਧਾ ਦਿੱਤੀ। ਲੋਕਾਂ ਨੇ ਕਿਹਾ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਇਲਾਕੇ ਵਿੱਚ ਕੇਂਦਰੀ ਮੰਤਰੀ ਬਣ ਕੇ ਆਉਣਗੇ।

 ਨਾਭਾ ਵਿਧਾਨ ਸਭਾ ਹਲਕੇ ਦੇ 50 ਹਜ਼ਾਰ ਸਮਰਥਕਾਂ ਨਾਲ ਇੱਕ ਹੀ ਸਮੇਂ ਵਿੱਚ ਆਡਿਓ ਬ੍ਰਿਜ ਰਾਹੀਂ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਚੋਣ ਪ੍ਰਚਾਰ ਦੌਰਾਨ ਹਰੇਕ ਵਰਕਰ ਦੇ ਘਰ ਨਹੀਂ ਜਾ ਸਕੀ। ਇਸੇ ਕਰਕੇ ਉਹਨਾਂ ਸਾਰਿਆਂ ਨਾਲ ਫੋਨ ਰਾਹੀਂ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਾਭਾ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਸਰਪੰਚੀ ਚੋਣ ਨਹੀਂ ਹੈ, ਅਸੀਂ ਇਸ ਚੋਣ ਨਾਲ ਆਪਣੇ ਇਲਾਕੇ ਦਾ ਭਵਿੱਖ ਯਕੀਨੀ ਬਣਾਉਣ ਦੇ ਨਾਲ-ਨਾਲ ਦੇਸ਼ ਲਈ ਪ੍ਰਧਾਨ ਮੰਤਰੀ ਦੀ ਚੌਣ ਕਰਨੀ ਹੈ। ਪ੍ਰਧਾਨ ਮੰਤਰੀ ਵਲੋਂ ਪਟਿਆਲਾ ਨੂੰ ਵਿਕਸਿਤ ਪਟਿਆਲਾ ਬਨਾਉਣ ਦਾ ਜੋ ਸੁਪਨਾ ਵੇਖਿਆ ਗਿਆ ਹੈ ਉਸਨੂੰ ਪੂਰਾ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ 1 ਜੂਨ ਵਾਲੇ ਦਿਨ ਭਾਜਪਾ ਦੇ ਕਮਲ ਦੇ ਫੁੱਲ ਨੂੰ ਆਪਣੀ ਵੋਟ ਦੇਣੀ ਹੋਵੇਗੀ।   ਉਸੇ ਤਰ੍ਹਾਂ ਇਸ ਵਾਰ ਵੀ ਉਹਨਾਂ ਨੂੰ ਵੋਟ ਪਾ ਕੇ ਕੇਂਦਰ ਵਿੱਚ ਪਟਿਆਲਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਦੇਣ ਉਹਨਾਂ ਕਿਹਾ ਕਿ ਕੇਂਦਰ ਵਿੱਚ ਸਥਿਰ ਸਰਕਾਰ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਭਾਜਪਾ ਨੂੰ ਵੋਟ ਦੇਣਾ ਜਰੂਰੀ ਹੈ ਉਹਨਾਂ ਯਾਦ ਕਰਵਾਇਆ ਰਾਜਪੁਰਾ ਨੂੰ ਦੇਸ਼ ਦਾ ਪ੍ਰਮੁੱਖ ਉਦੋਗਕ ਕੇਂਦਰ ਬਣਾਉਣ ਦਾ ਸੰਕਲਪ ਸੱਚ ਕਰਨ ਲਈ ਭਾਜਪਾ ਦੇ ਬਟਨ ਨੰਬਰ ਚਾਰ ਨੂੰ ਦਬਾਉਣ ਸਾਡੇ ਸਾਰਿਆਂ ਦੇ ਸੁਨਹਿਰੀ ਭਵਿੱਖ ਲਈ ਬੇਹਦ ਲਾਜ਼ਮੀ ਹੈ।

 ਸਮਾਣਾ ਹਲਕੇ ਦੇ 50 ਹਜਾਰ ਲੋਕਾਂ ਨਾਲ ਆਡੀਓ ਬਰਿਜ ਦੇ ਰਾਹੀਂ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਸਾਡੀ ਆਸਥਾ ਨੂੰ ਪੂਰਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਪਟਿਆਲਾ ਦੇ ਸੁਪਨੇ ਨੂੰ ਸੱਚ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਚੋਣਾਂ ਵਾਲੇ ਦਿਨ ਈਵੀਐਮ ਦੇ ਚਾਰ ਨੰਬਰ ਬਟਨ ਨੂੰ ਦਬਾਉਣਾ ਜਰੂਰੀ ਹੈ। ਸਮਾਣਾ ਦੇ ਲੋਕਾਂ ਨੂੰ ਰੇਲ ਲਾਈਨ ਨਾਲ ਜੋੜਨ ਲਈ ਈਵੀਐਮ ਦਾ ਚਾਰ ਬਟਨ ਹੀ ਇਸ ਉਸਾਰੀ ਦੀ ਗਰੰਟੀ ਹੈ

ਡੇਰਾ ਬੱਸੀ ਵਿਧਾਨ ਸਭਾ ਹਲਕੇ ਦੇ 50 ਹਜਾਰ ਲੋਕਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਈਵੀਐਮ ਦਾ ਚਾਰ ਨੰਬਰ ਬਟਨ ਦਬਾਉਣਾ ਇਸ ਗੱਲ ਦੀ ਗਰੰਟੀ ਹੋਵੇਗਾ ਕਿ ਜੀਰਕਪੁਰ ਵਿੱਚ ਅੰਤਰਰਾਜੀ ਵਿਤ੍ਤੀ ਕੇਂਦਰ ਸਥਾਪਿਤ ਕਰਕੇ ਕਾਰੋਬਾਰ ਨੂੰ ਸਿਖਰਾਂ ਤੇ ਪਹੁੰਚਾਇਆ ਜਾਵੇ। ਕਾਰੋਵਾਰੀਆਂ ਦੀ ਹਰੇਕ ਸਮੱਸਿਆ ਦਾ ਨਿਪਟਾਰਾ ਕਰਦਿਆਂ ਕਾਰੋਵਾਰੀਆਂ ਨੂੰ ਸੁਗਦ ਮਾਹੌਲ ਦਿੱਤਾ ਜਾਵੇ।

ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ 50 ਹਜਾਰ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜਿਲੇ ਦੇ ਲੋਕਾਂ ਦਾ ਪੂਰਾ ਭਰੋਸਾ ਉਹਨਾਂ ਦੇ ਨਾਲ ਹੈ, ਪਰ ਇੱਕ ਜੂਨ ਵਾਲੇ ਦਿਨ ਈਵੀਐਮ ਦੇ ਚਾਰ ਨੰਬਰ ਬਟਨ ਨੂੰ ਦੱਬ ਕੇ ਅਸੀਂ ਇਸ ਗੱਲ ਦੀ ਗਾਰੰਟੀ ਲੈ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਵਿਕਸਿਤ ਪਟਿਆਲਾ ਦੇ ਨਾਲ-ਨਾਲ ਵਿਕਸਿਤ ਪੰਜਾਬ ਦਾ ਸੰਕਲਪ ਪੂਰਾ ਕਰਨ।

ਸ਼ੁਤਰਾਣਾ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਦਿੱਲੀ-ਕਟੜਾ ਹਾਈਵੇ ਐਕਸਪ੍ਰੈਸ ਆਪਣੇ ਅੰਤਿਮ ਦੌਰ ਵਿੱਚ ਪਹੁੰਚ ਚੁੱਕਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਇਲਾਕੇ ਵਿੱਚ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਇਲਾਕੇ ਦੀ ਨੌਜਵਾਨਾਂ ਨੂੰ ਰੋਜਗਾਰ ਲਈ ਕਈ ਰਸਤੇ ਖੁੱਲ ਸਕਣਗੇ।

ਸਨੌਰ ਅਤੇ ਘਨੌਰ ਵਿਧਾਨ ਸਭਾ ਹਲਕੇ ਦੇ ਲੱਖ ਲੋਕਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਜੂਨ ਨੂੰ ਇਲਾਕੇ ਦੀ ਲੋਕ ਜਦੋਂ ਵੋਟ ਪਾਉਣ ਲਈ ਜਾਣ ਤਾਂ ਉਹ ਚਾਰ ਨੰਬਰ ਬਟਨ ਨੂੰ ਦੱਬ ਕੇ ਘੱਗਰ ਦੇ ਸਥਾਈ ਹੱਲ ਦੀ ਗਰੰਟੀ ਲੈਣ।  ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਘਨੌਰ ਅਤੇ ਸਨੌਰ ਇਲਾਕੇ ਨੂੰ ਖੇਤੀਬਾੜੀ ਉਤਪਾਦਨ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਕੇ ਇਲਾਕੇ ਦੇ ਲੋਕਾਂ ਨੂੰ ਮੂਲ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਨਾਲ ਹੀ ਉਹਨਾਂ ਕਿਹਾ ਕਿ ਪੂਰੇ ਜਿਲੇ ਨੂੰ ਪ੍ਰਧਾਨ ਮੰਤਰੀ ਵੱਲੋਂ ਜਾਰੀ ਹੋਣ ਵਾਲੀਆਂ ਸਾਰੀਆਂ ਯੋਜਨਾਵਾਂ ਦਾ ਸਹੀ ਲਾਭ ਬਿਨਾਂ ਕਿਸੇ ਪੱਖਪਾਤ ਤੋਂ ਮਿਲ ਸਕੇ ਜਿਸ ਦੀ ਵੀ ਗਰੰਟੀ ਈਵੀਐਮ ਦੇ ਚਾਰ ਨੰਬਰ ਬਟਨ ਨੂੰ ਦੱਬਣ ਨਾਲ ਮਿਲ ਜਾਵੇਗੀ।  

LEAVE A REPLY

Please enter your comment!
Please enter your name here