ਪਟਿਆਲ਼ਾ- ( ਸਰਬਜੀਤ ਗਿੱਲ ) ਪੰਜਾਬੀ ਯੂਨੀਵਰਸਟੀ ਦੇ ਪ੍ਰਬੰਧਕ ਪ੍ਰਭਲੀਨ ਸਿੰਘ ਨੇ ਰਾਤਰੀ ਭੋਜ ਦਾ ਅਯੋਜਿਨ ਮਹਾਰਾਣੀ ਕਲੱਬ ਪਟਿਆਲ਼ਾ ਵਿਖੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਦੀ ਆਮਦ ਤੇ ਰੱਖਿਆ ਗਿਆ ਸੀ।ਜਿੱਥੇ ਯੰਗ ਪ੍ਰੋਗਰੈਸਿਵ ਸਿਖ ਫੌਰਮ ਦੀ ਟੀਮ ਨਾਲ ਜਾਣ ਪਹਿਚਾਣ ਕਰਵਾਈ।ਸੰਸਥਾ ਵੱਲੋਂ ਅਰੰਭੇ ਕਾਰਜਾਂ ਤੋਂ ਜਾਣੂ ਕਰਵਾਇਆ। ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਯੰਗ ਪ੍ਰੋਗਰੈਸਿਵ ਸਿੱਖ ਫੌਰਮ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਚੰਡੀਗੜ ਵਿਖੇ ਚੱਲ ਰਹੇ ਆਈ ਏ ਐਸ ਸੈਂਟਰ ਵਿਖੇ ਪਹਿਲੇ ਬੈਚ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਣ ਦੀ ਇੱਛਾ ਜਤਾਈ ਹੈ।
ਪ੍ਰਭਲੀਨ ਸਿੰਘ ਜੋ ਫਾਊਡਰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਹਨ, ਉਹਨਾਂ ਦੱਸਿਆ ਕਿ ਆਉਂਦੇ ਪੰਜ ਸਾਲਾ ਵਿੱਚ ਪੰਜਾਬ ਦੀ ਹਰ ਪੋਸਟ ਤੇ ਸਿੱਖ ਚਿਹਰਾ ਨਜ਼ਰ ਆਵੇਗਾ। ਡਾਕਟਰ ਗਿੱਲ ਨੇ ਕਿਹਾ ਕਿ ਇਸ ਕਾਰਜ ਲਈ ਅਜਾਦ ਅਦਾਰਾ ਬਣਾਇਆ ਜਾਵੇ। ਜਿਸ ਲਈ ਸਿੱਖ ਡਾਇਸਪੌਰਾ ਮਦਦ ਕਰੇਗਾ।
ਯੰਗ ਫੌਰਮ ਟੀਮ ਦੇ ਮੈਂਬਰਾਂ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਪੰਜਾਬੀ ਤੇ ਸ਼ਾਂਤੀ ਪ੍ਰਤੀ ਕੀਤੇ ਕਾਰਜਾ ਦੀ ਸ਼ਲਾਘਾ ਕੀਤੀ।ਡਾਕਟਰ ਗਿੱਲ ਨੇ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ਵਿੱਚ ਆ ਰਹੀ ਕਮੀ ਤੇ ਚਿੰਤਾ ਜਤਾਈ ਹੈ। ਉਹਨਾਂ ਕਿਹਾ ਪੰਜਾਬ ਪ੍ਰਤੀ ਸਿੱਖ ਪ੍ਰਵਾਸੀਆ ਨੂੰ ਜਾਗਰੂਕ ਹੋਣਾ ਪਵੇਗਾ। ਅਪਨੇ ਪਿੰਡਾ ਦੀ ਨੁਹਾਰ ਬਦਲਣ ਤੇ ਨੋਜਵਾਨ ਪੀੜੀ ਦੀ ਸਿੱਖਿਆ ਸਬੰਧੀ ਪ੍ਰੋਜੈਕਟ ਲਗਾਉਣੇ ਪੈਣਗੇ।ਅਜਿਹਾ ਨਾ ਕੀਤਾ ਤਾਂ ਪੰਜਾਬ ਦਾ ਨੋਜਵਾਨ ਬੇਰੋਜਗਾਰੀ ਦਾ ਮੁਥਾਜ ਬਣ ਜਾਵੇਗਾ।ਡਾਕਟਰ ਗਿੱਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਦੀ ਬਿਊਰੋਕਰੇਸੀ ਵਿਚ ਪੰਜਾਬੀ ਕਾਮਯਾਬ ਕਰਨੇ ਪੈਣਗੇ। ਜਿਸ ਲਈ ਉਪਰਾਲਾ ਅਰੰਭਿਆ ਜਾਵੇਗਾ। ਜਿਸ ਲਈ ਕੋਸ਼ਿਸ਼ਾ ਸ਼ੁਰੂ ਕਰ ਦਿੱਤੀਆਂ ਗਈਆ ਹਨ।
ਯੋਗ ਪ੍ਰੋਗਰੈਸਿਵ ਦੇ ਫਾਊਡਰ ਪ੍ਰਭਲੀਨ ਸਿੰਘ,ਤੇ ਅਹੁਦੇਦਾਰਾਂ ਜਿੰਨਾ ਵਿਚ ਇਕਬਾਲ ਸਿੰਘ ਸਦਾਨਾ, ਸਿਮਰਨਜੀਤ ਸਿੰਘ ਸ਼ਾਮਲ ਸਨ। ਸੁਹਨਾ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਮਹਾਰਾਣੀ ਕਲੱਬ ਪਟਿਆਲ਼ਾ ਵਿਖੇ ਸਨਮਸਨਿਤ ਕੀਤਾ। ਉਪਰੰਤ ਡਾਕਟਰ ਗਿੱਲ ਨੇ ਮੁੜ ਦਮਦਮਾ ਸਾਹਿਬ ਚਾਲੇ ਪਾ ਲਏ। ਜਿੱਥੇ ਸੁਹ ਪੰਦਰਾਂ ਮਾਰਚ ਨੂੰ ਸਿੰਘ ਸਾਹਿਬ ਦਮਦਮਾ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਨਾਲ ਮੁਲਾਕਾਤ ਕਰਨਗੇ।