ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਹਰ ਸਾਲ ਦੀ ਤਰਾਂ ਪ੍ਰਵਾਸੀ ਭਾਰਤੀਆਂ ਵਲੋਂ ਪਵਿੱਤਰ ਤਿਉਹਾਰ ਛਠ ਪੂਜਾ ਜੋ ਨਦੀ ਦੇ ਕਿਨਾਰੇ ਉੱਗਦੇ ਅਤੇ ਢਲਦੇ ਸੂਰਜ ਨੂੰ ਅਰਗ ਦੇ ਕੇ ਆਪਣੇ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਨਦੀ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਜੋ ਕਿ 10 ਨਵੰਬਰ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਨਦੀ ਦੇ ਕਿਨਾਰੇ ਪਹੁੰਚ ਕੇ ਇਸ ਤਿਉਹਾਰ ਨੂੰ ਮਨਾਇਆ ਜਾਵੇਗਾ। ਸਮਾਜਿਕ ਕਾਰਜਕਰਤਾ ਮਦਨ ਲਾਲ ਨੇ ਜਲ ਬੋਰਡ ਤੋਂ ਬੇਨਤੀ ਕੀਤੀ ਹੈ ਕਿ ਸਾਰੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾਵੇ ਤਾਂ ਜੋ ਨਹਿਰ ਵਿਚੋਂ ਇਹ ਗੰਦਾ ਪਾਣੀ ਬਾਹਰ ਨਿਕਲ ਜਾਵੇ ਤਾਂ ਜੋ ਇਹ ਪਵਿੱਤਰ ਤਿਉਹਾਰ ਸਾਫ਼ ਪਾਣੀ ਵਿਚ ਮਨਾਇਆ ਜਾ ਸਕੇ। ਵਿਸ਼ੇਸ਼ ਤੋਰ ’ਤੇ ਧਾਰੀਵਾਲ ਵਿਚੋਂ ਨਿਕਲਣ ਵਾਲੀ ਨਹਿਰ ਵਿਚ ਪਾਣੀ ਬਹੁਤ ਘੱਟ ਹੋ ਜਿਸ ਕਰਕੇ ਜੰਡਿਆਲਾ ਗੁਰੂ ਨੇੜੇ ਮੱਲੀਆਂ ਨਹਿਰ ਵਿਚ ਬਹੁਤ ਗੰਦਗੀ ਹੈ। ਪ੍ਰਵਾਸੀ ਭਾਰਤੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦ ਨਹਿਰ ਵਿਚ ਪਾਣੀ ਛੱਡਿਆ ਜਾਵੇ ਤਾਂ ਜੋ ਅਸੀਂ ਖੁਸ਼ੀ ਖੁਸ਼ੀ ਇਹ ਤਿਉਹਾਰ ਮਨਾ ਸਕੀਏ।
Boota Singh Basi
President & Chief Editor