ਪ੍ਰਸਿੱਧ ਗੀਤਕਾਰ ਗੀਤਾ ਦਿਆਲਪੁਰਾ ਦੇ ਧਾਰਮਿਕ ਗੀਤਾਂ ਦੀ ਪੁਸਤਕ, ਸਿੰਘ ਅਣਖੀ ਪ੍ਰਵਾਨੇ ਅਦਾਰਾ ਅਦਬੀ ਸਾਂਝ ਵੱਲੋਂ ਲੋਕ ਅਰਪਨ ਬਰਨਾਲਾ / ਪ੍ਰਸਿੱਧ ਗੀਤਕਾਰ ਗੀਤਾ ਦਿਆਲਪੁਰਾ ਦੇ ਧਾਰਮਿਕ ਗੀਤਾਂ ਦੀ ਪੁਸਤਕ,, ਸਿੰਘ ਅਣਖੀ ਪ੍ਰਵਾਨੇ ਅਦਾਰਾ ਅਦਬੀ ਸਾਂਝ ਵੱਲੋਂ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਐਡਵੋਕੇਟ ਮਨਵੀਰ ਕੌਰ ਰਾਹੀ ਨੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਅਤੇ ਡਾ ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਨੇ ਵੱਲੋਂ ,ਸਾਡਾ ਲਿਖਿਆ ਬੇਦਾਵਾ ਦੇਵੋ ਪਾੜ ਗੁਰੂ ਜੀ , ਕਵਿਤਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਛੋਟੇ ਬੱਚੇ ਯੁਵਰਾਜ ਧਨੌਲਾ ਵੱਲੋਂ,ਦਾਦੀ ਮਾਂ ਗੀਤ ਨਾਲ ਹਾਜ਼ਰੀ ਭਰੀ। ਪ੍ਰਸਿੱਧ ਆਲੋਚਕ ਡਾ ਤੇਜਾ ਸਿੰਘ ਤਿਲਕ ਨੇ ਪੁਸਤਕ, ਸਿੰਘ ਅਣਖੀ ਪ੍ਰਵਾਨੇ ਤੇ ਖੋਜ ਭਰਪੂਰ ਪੇਪਰ ਪੜਿਆ। ਸੰਗੀਤ ਦੀ ਦੁਨੀਆਂ ਦੇ ਚਰਚਿਤ ਚਿਹਰੇ ਮਨਜੀਤ ਸਿੰਘ ਸਾਗਰ ਵੱਲੋਂ ਗੁਰੂ ਸਾਹਿਬਾਨ ਵੱਲੋਂ ਚਮਕੌਰ ਦੀ ਗੜ੍ਹੀ ਤੇ ਅਧਾਰਿਤ ਰਚਨਾ ਪੇਸ਼ ਕਰਕੇ ਰੰਗ ਬੰਨ੍ਹਿਆ। ਉਪਰੰਤ ਗੀਤਕਾਰ ਜਸਵੰਤ ਬੋਪਾਰਾਏ ਵੱਲੋਂ ਗੀਤਾ ਦਿਆਲਪੁਰਾ ਵਾਰੇ ਲਿਖਿਆ ਗੀਤ ਸੁਣਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ ਹੇਮ ਰਾਜ ਗਰਗ ਅਤੇ ਉੱਘੇ ਸਮਾਜਸੇਵੀ ਸ ਭੋਲਾ ਸਿੰਘ ਵਿਰਕ ਵੱਲੋਂ ਦਵਿੰਦਰ ਬਰਨਾਲਾ, ਡਾ ਤੇਜਾ ਸਿੰਘ ਤਿਲਕ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਜਸਵੰਤ ਬੋਪਾਰਾਏ, ਸੁਖਪਾਲ ਕੌਰ ਬਾਠ, ਕਾਕਾ ਫੂਲ ਵਾਲਾ ਅਤੇ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਤੇ ਅਵਤਾਰ ਸਿੰਘ ਰਾਏਸਰ ਵੱਲੋਂ, ਪੁਸਤਕ, ਸਿੰਘ ਅਣਖੀ ਪ੍ਰਵਾਨੇ ,, ਲੋਕ ਅਰਪਣ ਕੀਤੀ ਗਈ। ਇਸ ਸਮੇਂ ਉੱਭਰਦੀ ਲੋਕ ਗਾਇਕਾ ,,ਲਵੀਂ ਝਿੰਜਰ ਨੇ ਗੀਤਾ ਦਿਆਲਪੁਰਾ ਦੇ ਗੀਤਾਂ ਨਾਲ ਸਮਾਗਮ ਸਿਖਰਾਂ ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਪੁਸਤਕ ਦੇ ਲੇਖਕ ਗੀਤਾ ਦਿਆਲਪੁਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਗੀਤਕਾਰ ਤੇ ਗਾਇਕ ਬਲਿਹਾਰ ਸਿੰਘ ਗੋਬਿੰਦਗੜ੍ਹ ਵੱਲੋਂ ਆਪਣਾ ਗੀਤ, ਅੱਗ ਲੱਗੀ ਤੋਂ ਨੀ ਮਸਕਾਂ ਦੇ ਭਾਅ ਪੁੱਛੀ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਦਿੱਤਾ। ਗੀਤਾ ਦਿਆਲਪੁਰਾ ਨੇ ਬੋਲਦਿਆਂ ਜਿੱਥੇ ਆਪਣੇ ਗੀਤਾਂ ਦੀ ਧਾਰਮਿਕ ਪੁਸਤਕ ਵਾਰੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਉੱਥੇ ਹੀ ਉਸ ਨੇ ਪੁਸਤਕ ਨੂੰ ਪਿਆਰ ਦੇਣ ਲਈ ਹਾਜ਼ਰੀਨ ਦਾ ਬਹੁਤ ਬਹੁਤ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪੁਰਾਣੇ ਗੀਤ ਮਨੋਰੰਜਨ ਦੇ ਨਾਲ ਨਾਲ ਇੱਕ ਸੁਨੇਹਾ ਵੀ ਦਿੰਦੇ ਸਨ ਪਰ ਹੁਣ ਦੀ ਗਾਇਕੀ ਸੁਣਨ ਦੀ ਬਜਾਏ ਦੇਖਣ ਵਾਲੀ ਰਹਿ ਗਈ ਹੈ। ਡਾ ਹੇਮ ਰਾਜ ਗਰਗ ਨੇ ਕਿਹਾ ਕਿ ਅੱਜ ਸਾਡਾ ਸਿਸਟਮ ਗਰਕਦਾ ਜਾ ਰਿਹਾ ਹੈ ਅਸੀਂ ਗੱਲਾਂ ਕੈਨੇਡਾ ਅਮਰੀਕਾ ਵਰਗੇ ਵਿਕਸਤ ਮੁਲਕਾਂ ਦੀਆਂ ਕਰਦੇ ਹਾਂ ਪਰ ਅਸੀਂ ਕਦੋਂ ਸੁਧਰਾਂਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਜਰਨੈਲ ਸਿੰਘ ਬਾਠ, ਰਿਟਾ ਪ੍ਰਿੰਸੀਪਲ ਕੰਵਲਜੀਤ ਸਿੰਘ, ਦੁਰਲੱਭ ਸਿੰਘ ਖੁੱਡੀ ਕਲਾਂ, ਸੁਖਜੀਤ ਕੌਰ ਰਾਏਸਰ, ਸੁਖਪਾਲ ਕੌਰ ਬਾਠ, ਰੱਜਤ ਮਿੱਤਲ, ਡਾ ਲੀਲਾ ਰਾਮ ਗਰਗ , ਅਮਰਜੀਤ ਸਿੰਘ ਫੌਜੀ ਦੀਨਾ ਸਾਹਿਬ, ਪਰਸ਼ੋਤਮ ਪੱਤੋਂ, ਬਲਵਿੰਦਰ ਮਾਨ ਭਦੌੜ, ਸੁਰਜੀਤ ਸਿੰਘ ਅਲਬੇਲਾ, ਬਿੱਟੂ ਅਲਬੇਲਾ ਤੇ ਪ੍ਰਸਿੱਧ ਨਾਟਕਕਾਰ ਮੋਹੀ ਅਮਰਜੀਤ ਸਿੰਘ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਸਟੇਜ ਦੀ ਸੇਵਾ ਪਰਮਜੀਤ ਸਿੰਘ ਪੱਪੂ ਨੇ ਬਾਖੂਬੀ ਨਿਭਾਈ। ਅਵਤਾਰ ਸਿੰਘ ਰਾਏਸਰ ਬਰਨਾਲਾ 98143 21087
Boota Singh Basi
President & Chief Editor