ਪ੍ਰਾਈਵੇਟ ਸਕੂਲ ਦੀ ਬੱਸ ਨਾਲ ਟਕਰਾਉਣ ਨਾਲ ਮੋਟਰ ਸਾਈਕਲ ਸਵਾਰ ਦੋ ਜ਼ਖ਼ਮੀ
ਸਕੂਲ ਬੱਸ ਦੀ ਰਜਿਸਟਰੇਸ਼ਨ ਵੀ ਸੱਕ ਦੇ ਘੇਰੇ ਵਿਚ
ਰਈਆ, 13 ਜਨਵਰੀ 2025
ਬੀਤੇ ਦਿਨ ਇਥੋ ਨੇੜਲੇ ਕਸਬੇ ਦੀ ਸਕੂਲ ਬੱਸ ਅਤੇ ਮੋਟਰ ਸਾਈਕਲ ਦੀ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਇਆ ਗਿਆ ਹੈ। ਦੂਸਰੇ ਪਾਸੇ ਸਕੂਲ ਬੱਸ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਰਜਿਸਟਰੇਸ਼ਨ ਵੀ ਸੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਕਲੇਰ- ਲੋਹਗੜ੍ਹ ਰੋਡ ਤੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਨੰਬਰ ਪੀ ਬੀ 02 ਏ ਐਫ 1172 ਅਤੇ ਮੋਟਰ ਸਾਈਕਲ ਦੀ ਟੱਕਰ ਵਿਚ ਮੋਟਰ ਸਵਾਰ ਦੋਵੇਂ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿੰਨਾ ਨੂੰ ਪਹਿਲਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਇਲਾਜ ਲਈ ਲਿਜਾਇਆ ਗਿਆ ਫਿਰ ਹਾਲਤ ਨਾਜ਼ਕ ਹੋਣ ਕਾਰਨ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜਿੰਨਾ ਦੀ ਸ਼ਨਾਖ਼ਤ ਸਕੱਤਰ ਸਿੰਘ 32 ਸਾਲ ਅਤੇ ਹਨੀ 17 ਸਾਲ ਪੁੱਤਰ ਸਵਰਨ ਸਿੰਘ ਵਾਸੀ ਰਾਮਪੁਰਾ(ਖਡੂਰ ਸਾਹਿਬ)ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਥਾਣਾ ਖਿਲਚੀਆਂ ਤੋ ਏ ਐੱਸ ਆਈ ਮੌਕੇ ਤੇ ਪੁੱਜਾ ਸੀ ਪਰ ਕੋਈ ਲਿਖਤੀ ਕਾਰਵਾਈ ਨਹੀਂ ਕੀਤੀ ਗਈ। ਦੂਸਰੇ ਪਾਸੇ ਪ੍ਰਾਈਵੇਟ ਸਕੂਲ ਵਲੋ ਬੱਸ ਦੀ ਰਜਿਸਟਰੇਸ਼ਨ ਨੰਬਰ ਸੱਕੀ ਹੈ ਕਿਸੇ ਹੋਰ ਵਹੀਕਲ ਦਾ ਨੰਬਰ ਲਾ ਕਿ ਚਲਾਈ ਜਾ ਰਹੀ ਹੈ। ਬੱਸ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਹੈ। ਸਕੂਲੀ ਬੱਚਿਆ ਨਾਲ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਡੀ ਐੱਸ ਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਕਿਹਾ ਕਿ ਬੱਸ ਸਬੰਧੀ ਜਾਚ ਕੀਤੀ ਜਾ ਰਹੀ ਹੈ।