ਪ੍ਰਿੰ : ਅਮਨਦੀਪ ਕੌਰ ਥਿੰਦ ਬੈਸਟ ਲੀਡ ” ਅਚਾਰੀਆ ਐਵਾਰਡ ” ਨਾਲ ਸਨਮਾਨਿਤ

0
141

ਚਵਿੰਡਾ ਦੇਵੀ ( 18 ਅਪ੍ਰੈਲ ) ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਅਮਨਦੀਪ ਕੌਰ ਥਿੰਦ ਨੂੰ ਪੂਰੇ ਨੋਰਥ ਜੋਨ ਦੇ ਟੋਪ 15 ਵਿਚੋਂ ਛੇਵੇਂ ਨੰਬਰ ਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਬੈਸਟ ਲੀਡ ” ਅਚਾਰੀਆ ਐਵਾਰਡ ” ਨਾਲ ਨਿਵਾਜਿਆ ਗਿਆ । ਸਕੂਲ ਵੱਲੋਂ ਵਿਦਿਆਰਥੀਆਂ ਨੁੂੰ ਆਡੀਓ , ਵੀਡੀਓ ਦੁਆਰਾ ਸਿਲੇਬਸ ਕਰਵਾਇਆ ਜਾਂਦਾ ਹੈ । ਇਸ ਐਪ ਰਾਹੀ ਵਿਦਿਆਰਥੀਆਂ ਦੀ ਕਮਨੀਕੇਸ਼ਨ ਸਕਿਲ ਇੰਮਪੂਰਵ ਹੁੰਦੀ ਹੈ । ਸਕੂਲ ਦੀਆਂ ਸ਼ਾਨਦਾਰ ਉਪਲੱਬਧੀਆਂ ਨੂੰ ਵੇਖਦੇ ਹੋਏ ਲੀਡ ਗਰੁੱਪ ਵੱਲੋਂ ਮਾਨਵ ਸਾਰੀਨ, ਅਦਿਤੀ ਰਤਨ ,ਹੈਮਦ ਸਿੰਘ ਨੇ ਪ੍ਰਿੰਸੀਪਲ ਅਮਨਦੀਪ ਕੌਰ ਥਿੰਦ ਨੂੰ ਬੈਸਟ ਲੀਡ ” ਅਚਾਰੀਆ ਐਵਾਰਡ ” ਨਾਲ ਸਨਮਾਨਿਤ ਕੀਤਾ |
ਇਸ ਮੌਕੇ ‘ਤੇ ਪ੍ਰਿੰਸੀਪਲ ਅਮਨਦੀਪ ਕੌਰ ਥਿੰਦ ਜੀ ਨੇ ਕਿਹਾ ਕਿ ਇਹ ਐਵਾਰਡ ਵਿਦਿਆਰਥੀਆਂ ਤੇ ਸਟਾਫ ਦੀ ਮਿਹਨਤ ਨਾਲ ਮਿਲਿਆ ਹੈ | ਲੀਡ ਐਪ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ ਤੇ ਉਹ ਵਿਦਿਆਰਥੀਆਂ ਨੂੰ ਹਮੇਸ਼ਾਂ ਯਾਦ ਰਹਿੰਦਾ ਹੈ । ਵਿਦਿਆਰਥੀ ਕਦੇ ਨਹੀਂ ਭੁੱਲਣਗੇ ।
ਇਸ ਸਮੇਂ ਸਕੂਲ ਦੇ ਐੱਮ.ਡੀ. ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਬੋਲਦਿਆਂ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ, ਪ੍ਰਿੰਸੀਪਲ ਅਮਨਦੀਪ ਕੌਰ , ਸਮੂਹ ਮੈਨੇਜਮੈਂਟ , ਮਿਹਨਤੀ ਸਟਾਫ ਅਤੇ ਮਾਤਾ – ਪਿਤਾ ਦੇ ਸਿਰ ਬੰਨ੍ਹਿਆ । ਜਿੰਨ੍ਹਾਂ ਦੀ ਮਿਹਨਤ ਸਦਕਾ ਇਸ ਬੁਲੰਦੀ ਨੂੰ ਛੂਹਿਆਂ ਗਿਆ ਹੈ ।
ਇਸ ਸਮੇਂ ਸਕੂਲ ਦੇ ਵਾਈਸ ਚੇਅਰਮੈਨ ਮਿ. ਅਸ਼ਵਨੀ ਕਪੂਰ ,ਮੈਨੇਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਮਿਸਟਰ ਵਰੁਣ ਭੰਡਾਰੀ , ਏ. ਸੀ. ਰਾਜਵਿੰਦਰ ਕੌਰ , ਕੋਆਰਡੀਨੇਟਰ ਨਰਿੰਦਰਪਾਲ ਕੌਰ , ਸਮੂਹ ਸਟਾਫ , ਵਿਦਿਆਰਥੀ ਹਾਜ਼ਰ ਸਨ ।

LEAVE A REPLY

Please enter your comment!
Please enter your name here