ਪ੍ਰੋਫੈਸਰ ਡਾਕਟਰ ਸੋਹਨ ਚੋਧਰੀ ਤੇ ਪ੍ਰੋਫੈਸਰ ਉਰਵਸ਼ੀ ਸ਼ਰਮਾ ਦਿੱਲੀ ਯੂਨਵਰਟੀ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ- ਡਾਕਟਰ ਗਿੱਲ

0
167

ਮੈਰੀਲੈਡ-( ਸਰਬਜੀਤ ਗਿੱਲ ) ਦਿੱਲੀ ਯੂਨੀਵਰਸਟੀ ਉੱਘੇ ਦੋ ਪ੍ਰੋਫਸਰ ਡਾਕਟਰ ਸੋਹਨ ਚੌਧਰੀ ਤੇ ਡਾਕਟਰ ਉਰਵਸ਼ੀ ਸ਼ਰਮਾ ਅਮਰੀਕਾ ਦੋਰੇ ਤੇ ਹਨ। ਇਹਨਾਂ ਦੋਵਾ ਪ੍ਰੋਫ਼ੈਸਰਾਂ ਵੱਲੋਂ ਨਿਊਯਾਰਕ ਵੱਖ ਵੱਖ ਯੂਨੀਵਰਸਟੀਆ ਵਿਚ ਖੋਜ ਪੇਪਰ ਪੜੇ ਹਨ। ਯੂ ਐਨ ਦਾ ਦੋਰਾ ਕਰਨ ਉਪਰੰਤ ਕੈਲੀਫੋਰਨੀਆ ਸਿਲਕਨ ਵੈਲੀ ਤੇ ਐਪਲ ਆਫ਼ਿਸ ਦੇ ਦੋਰੇ ਤੋ ਬਾਦ ਵਸ਼ਿਗਟਨ ਡੀਸੀ ਪਹੁੰਚੇ।
ਜਿਕਰਯੋਗ ਹੈ ਕਿ ਯੂਨੈਸਕੋ ਸ਼ਾਂਤੀ ਸੰਸਥਾ ਦੇ ਵਲੰਟੀਅਰ ਸਮਾਗਮ ਵਿੱਚ ਦੋਵਾ ਪ੍ਰੋਫੈਸਰਾਂ ਦੀ ਕਾਰਗੁਜ਼ਾਰੀ ਤੇ ਨੋਜਵਾਨਾ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ। ਗੀਅ ਡਿਜੋਕਨ ਤੇ ਕਰੀਨਾ ਹਾਊ ਨੇ ਕਿਹਾ ਕਿ ਅਜਿਹੀ ਸ਼ਖਸੀਅਤਾ ਨਾਲ ਮਾਨਵਤਾ ਪ੍ਰਤੀ ਵਿਚਾਰਾਂ ਸਾਂਝੀਆਂ ਕਰਕੇ ਭਰਪੂਰ ਜਾਣਕਾਰੀ ਹਾਸਲ ਕੀਤੀ ਹੈ।
ਵੱਲਡ ਯੂਨਾਇਟਿਡ,ਸਿੱਖਸ ਆਫ਼ ਯੂ ਐਸ ਏ ਤੇ ਅੰਤਰ ਰਾਸ਼ਟਰੀ ਫੋਰਮ ਦੇ ਨੁੰਮਾਇਦਿਆ ਵੱਲੋਂ ਦੁਪੈਹਰ ਦਾ ਭੋਜ ਰਾਯਲ ਤਾਜ ਰੈਸਟੋਰੈਟ ਕੋਲੰਬੀਆ ਮੈਰੀਲੈਡ ਵਿਖੇ ਰੱਖਿਆ ਗਿਆ। ਜਿੱਥੇ ਨਿੱਘੀ ਜੀ ਆਇਆ ਉਪਰੰਤ ਵਿਚਾਰਾਂ ਦੀ ਸਾਂਝ ਪਾਈ ਗਈ ਹੈ।
ਤਿੰਨਾ ਸੰਸਥਾਵਾਂ ਦੇ ਮੁਖੀਆਂ ਵੱਲੋਂ ਪ੍ਰੋ ਸੋਹਨ ਚੋਧਰੀ ਤੇ ਪ੍ਰੋ ਉਰਵਸ਼ੀ ਨੂੰ ਸਨਮਾਨਿਤ ਕੀਤਾ ਗਿਆ। ਦੋਵਾ ਪ੍ਰੋਫ਼ੈਸਰਾਂ ਵੱਲੋਂ ਸਤੰਬਰ ਵਿਚ ਹੋਣ ਵਾਲੀ ਕਾਨਫ੍ਰੰਸ ਵਾਲੀ ਦਿੱਲੀ ਕਾਨਫ੍ਰੰਸ ਵਾਸਤੇ ਸੱਦਾ ਦਿੱਤਾ ਹੈ। ਜਿਸ ਵੁਚ ਸੰਸਾਰ ਦੇ ਉੱਘੇ ਉਦਯੋਗਪਤੀ ਹਿੱਸਾ ਲੈ ਰਹੇ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ,ਅਮਰ ਸਿੰਘ ਮੱਲੀ ਚੇਅਰਮੈਨ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ,ਗੁਰਚਰਨ ਸਿੰਘ ਸੀ ਈ ਓ ਵਾਹ ਗਲੋਬਲ, ਸਤਿੰਦਰ ਕੰਗ ਡਾਇਰੈਕਟਰ ਮੀਰੀ ਪੀਰੀ ਤੇ ਜਸਵਿੰਦਰ ਸਿੰਘ ਸੀ ਸੀ ਓ ਰਾਯਲ ਤਾਜ ਰੈਸਟੋਰੈਟ ਤੇ ਬਲਜੀਤ ਸਿੰਘ ਚੀਮਾ ਪੰਜਾਬੀ ਕਲੱਬ ਮੈਰੀਲੈਡ ਵੱਲੋਂ ਇਸ ਦੁਪੈਹਰ ਦੇ ਭੋਜ ਵਿਚ ਸ਼ਮੂਲੀਅਤ ਕਰਕੇ ਉੱਘੀਆਂ ਸ਼ਖਸੀਅਤਾ ਦਾ ਸਨਮਾਨ ਕੀਤਾ ਹੈ।

LEAVE A REPLY

Please enter your comment!
Please enter your name here